ਮੇਘ ਰਾਜ ਮਿੱਤਰ
? ਡੀ.ਐਨ.ਏ. ਦਾ ਪੂਰਾ ਸ਼ਬਦ ਕੀ ਹੈ, ਤੇ ਇਸਦਾ ਕੀ ਅਰਥ ਹੈ।
? ਰੋਟੀ ਦੀ ਇਕ ਪਰਤ ਮੋਟੀ ਹੁੰਦੀ ਹੈ। ਤੇ ਦੂਜੀ ਪਤਲੀ ਕਿਉਂ ?
? ਕੀ ਪੋਲੀਓ ਨਾਲ ਕਿਸੇ ਅੰਗ ਦੇ ਮਰਨ ਕਾਰਨ ਉਸ ਅੰਗ ਦਾ ਇਲਾਜ ਦੁਬਾਰਾ ਹੋ ਸਕਦਾ ਹੈ।
? ਅਸੀਂ ਆਮ ਹੀ ਦੇਖਦੇ ਹਾਂ ਕਿ ਜਦੋਂ ਹਵਾ ਚੱਲ ਰਹੀ ਹੁੰਦੀ ਹੈ ਤੇ ਅਸਮਾਨ `ਚ ਬੱਦਲ ਹੁੰਦੇ ਹਨ ਤਾਂ ਹਵਾ ਤੇ ਬੱਦਲ ਉਲਟ ਦਿਸ਼ਾ ਵੱਲ ਚੱਲ ਰਹੇ ਹੁੰਦੇ ਹਨ। ਜਿਸ ਤਰਫ਼ ਹਵਾ ਚੱਲ ਰਹੀ ਹੁੰਦੀ ਹੈ। ਬੱਦਲ ਉਸ ਤੋਂ ਉਲਟ ਦਿਸ਼ਾ `ਚ ਚੱਲਦੇ ਹਨ। ਇਸ ਦਾ ਕੀ ਕਾਰਨ ਹੈ ?
– ਦਲਵੀਰ ਸਿੰਘ ਸੈਣੀ, ਵੀ.ਪੀ.ਓ. ਸਾਹੋਕੋ, ਤਹਿ: ਲੌਂਗੋਵਾਲ
– ਇਹ ਮਨੁੱਖੀ ਸੈਲਾਂ ਦੀਆਂ ਅਜਿਹੀਆਂ ਰਚਨਾਵਾਂ ਹੁੰਦੇ ਹਨ ਜਿਹੜੇ ਅਨੁਵੰਸ਼ਕੀ ਗੁਣਾਂ ਨੂੰ ਮਾਪਿਆਂ ਤੋਂ ਧੀਆਂ-ਪੁੱਤਾਂ ਵਿਚ ਲਿਜਾਣ ਦਾ ਕੰਮ ਕਰਦੇ ਹਨ।
– ਇਸਦਾ ਅਰਥ ਡਾਈਨਿਊਕਲਿਕ ਐਸਿਡ ਹੁੰਦਾਹੈ।
– ਜਦੋਂ ਅਸੀਂ ਰੋਟੀ ਨੂੰ ਤਵੇ ਉੱਪਰ ਪਾਉਂਦੇ ਹਾਂ ਤਾਂ ਉਸਦੇ ਤਵੇ ਦੇ ਨਜ਼ਦੀਕ ਵਾਲੇ ਭਾਗ ਵਿਚੋਂ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਅਤੇ ਦੂਸਰੇ ਭਾਗ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। ਪਾਣੀ ਦੀ ਘੱਟ ਮਾਤਰਾ ਵਾਲਾ ਭਾਗ ਕਰੜਾ ਹੋ ਜਾਂਦਾ ਹੈ ਤੇ ਦੂਸਰਾ ਭਾਗ ਨਰਮ ਰਹਿੰਦਾ ਹੈ। ਇਸ ਲਈ ਰੋਟੀ ਦਾ ਪਾਸਾ ਬਦਲਣ ਤੇ ਜਦੋਂ ਉਹ ਪਾਣੀ ਦੀ ਭਾਫ਼ ਬਣਨ ਦੀ ਪ੍ਰਕਿਰਿਆ ਰਾਹੀਂ ਉਹ ਫੈਲਦੀ ਹੈ ਤਾਂ ਨਰਮ ਤਹਿ ਨੂੰ ਉਹ ਉੱਪਰ ਚੁੱਕ ਲੈਂਦੀ ਹੈ।
– ਸੰਸਾਰ ਵਿਚ ਅਜਿਹੀ ਦਵਾਈ ਅਜੇ ਤੱਕ ਨਹੀਂ ਬਣੀ ਜਿਹੜੀ ਪੋਲੀਓ ਕਾਰਨ ਮਰ ਚੁੱਕੇ ਸੈਲਾਂ ਨੂੰ ਮੁੜ ਜਿਉਂਦਾ ਕਰ ਸਕੇ।
– ਜਿਵੇਂ ਸਮੁੰਦਰ ਵਿਚ ਪਾਣੀ ਦੀਆਂ ਲਹਿਰਾਂ ਇਕ ਦੂਜੀ ਦੇ ਉਲਟ ਵੀ ਚੱਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹਵਾ ਵਿਚ ਅੱਡ-ਅੱਡ ਉਚਾਈਆਂ ਤੇ ਹਵਾ ਦੀਆਂ ਲਹਿਰਾਂ ਵਿਚ ਇਕ ਦੂਜੇ ਦੇ ਉਲਟ ਵੀ ਚੱਲਣਾ ਸ਼ੁਰੂ ਕਰ ਦਿੰਦੀਆਂਹਨ।
***