Site icon Tarksheel Society Bharat (Regd.)

? ਜਲੰਧਰ ਦੀ ਇਕ ਰੋਜ਼ਾਨਾ ਪੰਜਾਬੀ ਅਖ਼ਬਾਰ (ਜਗ ਬਾਣੀ) ਦੇ 6 ਜੁਲਾਈ ਦੇ ਅੰਕ `ਚ ਛਪੀ ਇਕ ਖ਼ਬਰ ਵਿਚ ਇੰਗਲੈਂਡ ਦੇ ਇਕ ਵਿਗਿਆਨੀ ਨੇ ਇੰਕਸ਼ਾਫ਼ ਕੀਤਾ ਹੈ ਕਿ ਹਰਟ ਅਟੈਕ ਨਾਲ ਮਰੇ ਵਿਅਕਤੀ ਦਾ ਮਨ ਗਤੀਸ਼ੀਲ ਰਹਿੰਦਾ ਹੈ। ਇਸੇ ਖ਼ਬਰ ਵਿਚ ਅੱਗੇ ਚੱਲ ਕੇ ਇਹ ਵੀ ਕਿਹਾ ਗਿਆ ਹੈ ਕਿ ਮੌਤ ਦੇ ਬਿਲਕੁਲ ਨੇੜਿਓਂ (ਹਰਟ ਅਟੈਕ ਨਾਲ ਮਰੇ ਵਿਅਕਤੀ ਜੋ ਬਾਅਦ ਵਿਚ ਡਾਕਟਰੀ ਕੋਸ਼ਿਸ਼ਾਂ ਨਾਲ ਜ਼ਿੰਦਾ ਹੋਏ) ਪਰਤ ਕੇ ਆਏ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਆਪਣੇ ਮਰ ਚੁੱਕੇ ਸਕੇ/ਸੰਬੰਧੀਆਂ ਨੂੰ ਕਿਸੇ ਹੋਰ ਦੁਨੀਆਂ ਵਿਚ ਵੇਖਿਆ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਹੈ ? ਇਸ ਖ਼ਬਰ ਵਿਚ ਕਿੰਨਾ ਕੁ ਸੱਚ ਹੈ ?

ਮੇਘ ਰਾਜ ਮਿੱਤਰ

– ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ : ਖੋਸਾ ਪਾਂਡੋ (ਮੋਗਾ)
– ਇਸ ਵਿਚ ਕੋਈ ਦੋ ਰਾਇ ਨਹੀਂ ਕਿ ਮਨੁੱਖੀ ਦਿਲ ਦੀ ਹਰਕਤ ਬੰਦ ਹੋ ਜਾਣ ਤੋਂ ਬਾਅਦ 5-4 ਮਿੰਟ ਲਈ ਮਨੁੱਖੀ ਮਨ ਉਸੇ ਤਰ੍ਹਾਂ ਕਲਪਨਾਵਾਂ ਕਰਦਾ ਰਹਿੰਦਾ ਹੈ ਪਰ ਅਜਿਹੇ ਦਾਅਵੇ ਜਿਹੜੇ ਇਹ ਦਰਸਾਉਂਦੇ ਹਨ ਕਿ ਜਿਵੇਂ ਕੋਈ ਵਿਅਕਤੀ ਆਪਣੇ ਰਿਸ਼ਤੇਦਾਰਾਂ ਨੂੰ ਸਵਰਗ ਵਿਚ ਮਿਲ ਕੇ ਆਇਆ ਹੈ, ਨਿਰੇ ਝੂਠੇ ਹੁੰਦੇ ਹਨ। ਕਿਉਂਕਿ ਮਰਨ ਵਾਲਿਆਂ ਵਿਚੋਂ ਹਿੰਦੂਆਂ ਨੂੰ ਕ੍ਰਿਸ਼ਨ ਤੇ ਰਾਮ ਦੇ ਦਰਸ਼ਨ ਹੁੰਦੇ ਹਨ, ਮੁਸਲਮਾਨਾਂ ਨੂੰ ਅੱਲ੍ਹਾ ਨਜ਼ਰ ਆਉਂਦਾ ਹੈ ਅਤੇ ਇਸਾਈਆਂ ਨੂੰ ਸਵਰਗ ਵਿਚ ਈਸਾ ਮਸੀਹ ਆਸ਼ੀਰਵਾਦ ਦਿੰਦਾ ਦਿਖਾਈ ਦਿੰਦਾ ਹੈ। ਜੇ ਅਸਲੀਅਤ ਵਿਚ ਸਵਰਗ ਹੁੰਦਾ ਤਾਂ ਇਨ੍ਹਾਂ ਸਭ ਨੂੰ ਉਸਦੇ ਦਰਸ਼ਨ ਇੱਕੋ ਰੂਪ ਵਿਚ ਹੁੰਦੇ। ਬਹੁਤ ਸਾਰੇ ਅਜਿਹੇ ਵਿਅਕਤੀ ਵੀ ਮਰ ਕੇ ਜਿਉਂਦੇ ਹੋਏ ਹਨ ਜਿਨ੍ਹਾਂ ਦੀ ਵਿਚਾਰਧਾਰਾ ਤਰਕਸ਼ੀਲ ਸੀ। ਅਜਿਹੇ ਵਿਅਕਤੀਆਂ ਨੇ ਮਰਨ ਉਪਰੰਤ ਡੂੰਘੇ ਹਨੇਰੇ ਖਿਆਲਾਂ ਦਾ ਜ਼ਿਕਰ ਕੀਤਾ ਹੈ।
***

Exit mobile version