Site icon Tarksheel Society Bharat (Regd.)

? ਐਕੂਪੰਕਚਰ ਦਾ ਇਲਾਜ ਤਰਕਵਾਦ ਹੈ ਕਿ ਇਹ ਵੀ ਭੇਡ ਚਾਲ ਹੈ ਕਿ ਆਈ ਬੈਲਟ ਬੰਨੋ ਤਾਂ ਅੱਖਾਂ ਠੀਕ ਹੋ ਜਾਂਦੀਆਂ ਹਨ ਤੇ ਮਾਲਾ ਪਾਉਣ ਨਾਲ ਛਾਇਆ ਠੀਕ ਹੁੰਦੀਆਂ ਹਨ।

ਮੇਘ ਰਾਜ ਮਿੱਤਰ

? ਰੇਡੀਓ ਦੀ ਕੜ-ਕੜ ਦੀ ਆਵਾਜ਼ ਬੱਦਲਾਂ ਦੀ ਗਰਜ ਵੇਲੇ ਕਿਵੇਂ ਠੀਕ ਕੀਤੀ ਜਾ ਸਕਦੀ ਹੈ।
– ਨਰੈਣ ਸਿੰਘ ਧਾਮੀ (10+2 ਮੈਡੀਕਲ), ਬੁਟਾਹਰੀ
– ਹੋਮਿਓਪੈਥੀ, ਐਕੂਪੰਕਚਰ, ਐਕੂਪੈ੍ਰਸ਼ਰ ਆਈ ਬੈਲਟ ਤੇ ਮਾਲਾ ਆਦਿ ਬਹੁਤ ਸਾਰੀਆਂ ਗੈਰ-ਵਿਗਿਆਨਕ ਪ੍ਰਣਾਲੀਆਂ ਸਾਡੇ ਦੇਸ਼ ਵਿਚ ਉਪਲਬਧ ਹਨ। ਐਕੂਪੰਕਚਰ ਸੂਈਆਂ ਨਾਲ ਇਲਾਜ ਕਰਨ ਦਾ ਚੀਨੀ ਢੰਗ ਹੈ। ਇਹ ਕਦੇ ਵੀ ਇਸ ਗੱਲ ਦਾ ਵਰਨਣ ਨਹੀਂ ਕਰ ਸਕਦਾ ਕਿ ਅੰਗੂਠੇ ਵਿਚ ਲਾਈ ਹੋਈ ਸੂਈ ਕਿਸੇ ਵਿਅਕਤੀ ਦਾ ਬੁਖਾਰ ਕਿਵੇਂ ਉਤਾਰ ਦਿੰਦੀ ਹੈ।
– ਅਸਲ ਵਿਚ ਬੱਦਲਾਂ ਦੀ ਰਗੜ ਕਾਰਨ ਪੈਦਾ ਹੋਈ ਅਸਮਾਨੀ ਬਿਜਲੀ ਦੀ ਬਿਜਲੀ ਚੁੰਬਕੀ ਪ੍ਰਭਾਵ ਕਾਰਨ ਹੀ ਇਹ ਗੜਗੜ ਦੀ ਆਵਾਜ਼ ਪੈਦਾ ਹੁੰਦੀ ਹੈ। ਇਸ ਨੂੰ ਘਟਾਉਣ ਦੇ ਢੰਗਾਂ ਦੀ ਜਾਣਕਾਰੀ ਤਾਂ ਰੇਡੀਓ ਦੇ ਮਕੈਨਿਕ ਹੀ ਦੇ ਸਕਦੇ ਹਨ।
***
? ਧਾਰਮਿਕ ਲੋਕਾਂ ਅਨੁਸਾਰ ਅੱਜ ਦਾ ਮਨੁੱਖ ਨਿਘਾਰ ਵੱਲ ਜਾ ਰਿਹਾ ਹੈ। ਜਦੋਂ ਕਿ ਵਿਗਿਆਨੀਆਂ ਅਨੁਸਾਰ ਮਨੁੱਖ ਅੱਗੇ ਵਧ ਰਿਹਾ ਹੈ ਭਾਵ ਤਰੱਕੀ ਕਰ ਰਿਹਾ ਹੈ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇਹੋ?
– ਰੁਪਿੰਦਰ ਰਮਨ ਧਰੌੜ, ਡਾਕ: ਸਾਹਨੇਵਾਲ (ਲੁਧਿਆਣਾ)
– ਅੱਜ ਦਾ ਮਨੁੱਖ ਸਾਰੇ ਪੱਖਾਂ ਤੋਂ ਅੱਗੇ ਵਧ ਰਿਹਾ ਹੈ। ਅੱਜ ਬਹੁਤ ਸਾਰੇ ਮਨੁੱਖਾਂ ਕੋਲ ਅਜਿਹੀਆਂ ਸਹੂਲਤਾਂ ਉਪਲਬਧ ਹਨ ਜਿਹੜੀਆ ਕਿਸੇ ਵੇਲੇ ਮਹਾਰਾਜਾ ਪਟਿਆਲਾ ਨੂੰ ਵੀ ਉਪਲਬਧ ਨਹੀਂ ਸਨ। ਅੱਜ ਦੀ ਮਾਰੂਤੀ ਮਹਾਰਾਜਾ ਪਟਿਆਲਾ ਦੇ ਰਥਾਂ ਨਾਲੋਂ ਵੱਧ ਆਰਾਮਦਾਇਕ ਅਤੇ ਵੱਧ ਗਤੀ ਵਾਲੀ ਹੈ। ਅੱਜ ਦੇ ਏ.ਸੀ. ਕਮਰੇ ਉਸ ਸਮੇਂ ਦੇ ਕਮਰਿਆਂ ਨਾਲੋਂ ਵੱਧ ਆਰਾਮਦਾਇਕ ਹਨ ਪਰ ਇਨ੍ਹਾਂ ਸਹੂਲਤਾਂ ਦੀ ‘ਕਾਣੀ-ਵੰਡ’ ਦੁਖਦਾਇਕ ਹੈ। ਇਸ ਨੂੰ ਬੇਸ਼ੱਕ ਧਾਰਮਿਕ ਲੋਕ ਤਰੱਕੀ ਨਹੀਂ ਮੰਨਦੇ ਪਰ ਪਿਛਲੇ ਖੱਦਰ ਦੇ ਜ਼ਮਾਨੇ ਵਾਲੀਆਂ ਸਹੂਲਤਾਂ ਉਹ ਨਹੀਂ ਰੱਖਣਾ ਚਾਹੁੰਦੇ। ਪਿਛਲੇ ਸਮੇਂ ਦੀਆਂ ਕਦਰਾਂ-ਕੀਮਤਾਂ ਨਾਲੋਂ ਵੀ ਅੱਜ ਦੀਆਂ ਕਦਰਾਂ-ਕੀਮਤਾਂ ਭਾਰੂ ਹਨ। ਪਿਛਲੇ ਸਮੇਂ ਵਿਚ ਲੁੱਟਾਂ-ਖੋਹਾਂ ਦਾ ਇਤਿਹਾਸ, ਰਾਜੇ-ਮਹਾਰਾਜੇ ਦੁਆਰਾ ਲਈ ਜਾਂਦੀ ਵਟਾਈ ਦਾ ਹਿਸਾਬ-ਕਿਤਾਬ ਅਤੇ ਵਿਆਜ ਦੀਆਂ ਦਰਾਂ ਦਾ ਹਿਸਾਬ-ਕਿਤਾਬ ਸਭ ਨਿੰਦਣਯੋਗ ਸੀ। ਇਸ ਲਈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਿਛਲੇ ਸਮੇਂ ਵਿਚ ਮਨੁੱਖ ਅਧਿਆਤਮਿਕ ਤੌਰ ਤੇ ਵੀ ਅੱਜ ਦੇ ਮਨੁੱਖ ਤੋਂ ਅੱਗੇ ਸਨ।
***

Exit mobile version