Site icon Tarksheel Society Bharat (Regd.)

? ਜੇ ਅਸੀਂ ਰੂੰ ਦਾ ਗੋਲਾ ਅਤੇ ਲੋਹੇ ਦਾ ਗੋਲਾ ਕੋਠੇ ਉੱਪਰੋਂ ਸੁੱਟੀਏ ਤਾਂ ਪਹਿਲਾਂ ਲੋਹੇ ਦਾ ਗੋਲਾ ਥੱਲੇ ਆਵੇਗਾ। ਅਜਿਹਾ ਕਿਉਂ।

ਮੇਘ ਰਾਜ ਮਿੱਤਰ

? ਕੀ ਵਿਗਿਆਨ (ਸੂਰਜ) ਤੇ ਪਹੁੰਚ ਜਾਵੇਗੀ।
? ਸੋਡੀਅਮ ਮੈਟਲ, ਮਰਕਿਊਰ ਕਲੋਰਾਇਡ ਅਸੀਂ ਇਹ ਪਦਾਰਥ ਲੈਣਾ ਚਾਹੁੰਦੇ ਹਾਂ। ਇਹ ਕਿੱਥੋਂ ਮਿਲਣਗੇ।
-ਸੰਦੀਪ ਸ਼ਰਮਾ, ਪਿੰਡ ਰੱਲਾ, ਜ਼ਿਲ੍ਹਾ ਮਾਨਸਾ
-ਰੂੰ ਦਾ ਗੋਲਾ ਅਤੇ ਲੋਹੇ ਦਾ ਗੋਲਾ ਇੱਕੋ ਉਚਾਈ ਤੋਂ ਇੱਕੋ ਸਮੇਂ ਛੱਡੇ ਜਾਣ ਤਾਂ ਇਹਨਾਂ ਨੂੰ ਇੱਕੋ ਸਮੇਂ ਧਰਤੀ ਨਾਲ ਟਕਰਾਉਣਾ ਚਾਹੀਦਾ ਹੈ ਪਰ ਰੂੰ ਦਾ ਘਣ-ਫਲ ਜਿਆਦਾ ਹੁੰਦਾ ਹੈ। ਇਸ ਲਈ ਉਸਨੂੰ ਜਿਆਦਾ ਹਵਾ ਪਾਸੇ ਹਟਾਉਣੀ ਪੈਂਦੀ ਹੈ। ਇਸ ਲਈ ਲੋਹਾ ਧਰਤੀ ਨਾਲ ਪਹਿਲਾਂ ਟਕਰਾਉਂਦਾ ਹੈ। ਜੇ ਇਹੀ ਪ੍ਰਯੋਗ ਹਵਾ ਦੀ ਗੈਰਹਾਜ਼ਰੀ ਵਿੱਚ ਕੀਤਾ ਜਾਵੇ ਤਾਂ ਰੂੰ ਅਤੇ ਲੋਹਾ ਇੱਕੋ ਸਮੇਂ ਧਰਤੀ ਨਾਲ ਟਕਰਾਉਣਗੇ।
-ਵਿਗਿਆਨੀ ਸੁੂਰਜ ਤੇ ਜ਼ਰੂਰ ਪਹੁੰਚਣਗੇ ਪਰ ਇਸ ਲਈ ਸਮਾਂ ਲੱਗੇਗਾ।
-ਤੁਸੀਂ ਅੰਬਾਲੇ ਤੋਂ ਸਾਇੰਸ ਦੇ ਸਮਾਨ ਨਾਲ ਸਬੰਧਿਤ ਦੁਕਾਨਾਂ ਤੋਂ ਇਹ ਪਦਾਰਥ ਪ੍ਰਾਪਤ ਕਰ ਸਕਦੇ ਹੋ।
***

Exit mobile version