Site icon Tarksheel Society Bharat (Regd.)

? ਕਿਰਪਾ ਕਰਕੇ ਹਵਾਈ ਜਹਾਜ਼ ਬਾਰੇ ਦੱਸਿਆ ਜਾਵੇ। ਇਹ ਕਿਵੇਂ ਉਡਦਾ ਹੈ। ਕਿਉਂਕਿ ਪੰਛੀ ਖੰਭ ਹਿਲਾਉਂਦੇ ਹਨ। ਪਰ ਹਵਾਈ ਜਹਾਜ਼ ਖੰਭ ਨਹੀਂ ਹਿਲਾਉਂਦਾ। ਕਿਉਂ?

ਮੇਘ ਰਾਜ ਮਿੱਤਰ

? ਆਂਡੇ ਵਿੱਚ ਚੂਚੇ ਨੂੰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ।
? ਕੀੜਿਆਂ ਨੂੰ ਅਮਰੂਦ ਅੰਦਰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ।
– ਅਮਨਜੋਤ ਕੌਰ, ਲੁਧਿਆਣਾ
-ਹਵਾਈ ਜਹਾਜ਼ ਵਿਗਿਆਨ ਦੇ ਬਹੁਤ ਸਾਰੇ ਨਿਯਮਾਂ ਦੀ ਵਰਤੋਂ ਕਰਕੇ ਉਡਦਾ ਹੈ। ਇਨ੍ਹਾਂ ਵਿੱਚੋ ਇੱਕ ਨਿਯਮ ਬਰਨੌਲੀ ਦਾ ਸਿਧਾਂਤ ਹੁੰਦਾ ਹੈ। ਜਿਸ ਕਰਕੇ ਜਹਾਜ ਨੂੰ ਹੇਠਲੇ ਪਾਸੇ ਤੋਂ ਲਗਭਗ ਸਮਤਲ ਬਣਾਇਆ ਜਾਂਦਾ ਹੈ। ਉਪਰਲਾ ਤਲ ਗੋਲਾਈ ਵਿੱਚ ਕੀਤਾ ਜਾਂਦਾ ਹੈ। ਜਿਸ ਕਾਰਨ ਜਹਾਜ਼ ਦੇ ਉਪਰਲੇ ਪਾਸੇ ਹਵਾ ਨੂੰ ਵੱਧ ਦੂਰੀ ਤਹਿ ਕਰਨੀ ਪੈਂਦੀ ਹੈ। ਇਸ ਲਈ ਉਸ ਸਥਾਨ ਤੋਂ ਹਵਾ ਦੀ ਰਫਤਾਰ ਵਧ ਜਾਂਦੀ ਹੈ। ਇਸ ਤਰ੍ਹਾਂ ਹਵਾ ਦੀ ਵਧੇਰੇ ਗਤੀ ਕਾਰਨ ਉੱਪਰ ਦਬਾਅ ਘੱਟ ਹੋ ਜਾਂਦਾ ਹੈ। ਜਿਸ ਨਾਲ ਜਹਾਜ਼ ਉੱਪਰ ਉੱਠ ਪੈਂਦਾ ਹੈ।
-ਆਂਡੇ ਵਿੱਚ ਚੂਚੇ ਦੀ ਹਰਕਤ ਬਹੁਤ ਘੱਟ ਹੁੰਦੀ ਹੈ। ਇਸ ਲਈ ਉਸਨੂੰ ਆਕਸੀਜਨ ਦੀ ਲੋੜ ਵੀ ਬਹੁਤ ਘੱਟ ਹੁੰਦੀ ਹੈ। ਇੰਨੀ ਕੁ ਆਕਸੀਜਨ ਆਂਡੇ ਵਿੱਚੋਂ ਮਿਲ ਜਾਂਦੀ ਹੈ।
-ਥੋੜ੍ਹੀ ਜਿਹੀ ਆਕਸੀਜਨ ਅਮਰੂਦ ਵਿੱਚ ਹੁੰਦੀ ਹੈ ਜੋ ਉਹ ਪ੍ਰਾਪਤ ਕਰ ਲੈਂਦੇ ਹਨ।

? ਧਰਮ ਕੀ ਚੀਜ਼ ਹੈ ਤੇ ਇਸਦੀ ਜ਼ਰੂਰਤ ਇਨਸਾਨ ਨੂੰ ਕਿਉਂ ਪਈ। ਕੀ ਧਰਮ ਸਿੱਖ, ਹਿੰਦੂ, ਇਸਾਈ, ਮੁਸਲਿਮ ਜਾਂ ਬੁੱਧ ਹੈ। ਆਖਿਰਕਾਰ ਏਨੇ ਧਰਮਾਂ ਦੀ ਲੋੜ ਕੀ ਸੀ।
-ਰਾਮ ਚੰਦਰ ਹੈਪੀ, 255 ਕੋਰਟ ਰੋਡ, ਅੰਮ੍ਰਿਤਸਰ
-ਪੁਰਾਣੇ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ। ਇਸ ਲਈ ਧਰਤੀ ਤੇ ਅੱਡ-ਅੱਡ ਸਥਾਨਾਂ ਤੇ ਅੱਡ-ਅੱਡ ਸਭਿਅਤਾਵਾਂ ਨੇ ਜਨਮ ਲਿਆ। ਇਨ੍ਹਾਂ ਸਮਾਜਾਂ ਵਿੱਚ ਕੁਝ ਚੰਗੇ ਗੁਣ ਪੈਦਾ ਕਰਨ ਕਰਕੇ ਬਹੁਤ ਸਾਰੇ ਆਗੂ ਪੈਦਾ ਹੋਏ। ਜੋ ਇਨ੍ਹਾਂ ਦੇ ਧਰਮ-ਗੁਰੂ ਬਣ ਗਏ। ਪਰ ਉਸ ਸਮੇਂ ਗਿਆਨ ਦੀ ਬਹੁਤ ਘਾਟ ਸੀ। ਇਸ ਲਈ ਉਨ੍ਹਾਂ ਨੇ ਆਪਣੇ ਦੇਵਤੇ ਕਲਪਿਤ ਕਰ ਲਏ ਅਤੇ ਇਨ੍ਹਾਂ ਦੇਵਤਿਆਂ ਨੂੰ ਕੰਟਰੋਲ ਕਰਨ ਵਾਲੇ ਕਿਸੇ ਪ੍ਰਮਾਤਮਾ ਦੀ ਕਲਪਨਾ ਕਰ ਲਈ। ਅੱਜ ਦੇ ਸੰਚਾਰ ਸਾਧਨ ਨੇ ਪੂਰੀ ਦੁਨੀਆਂ ਨੂੰ ਇੱਕ ਪਿੰਡ ਦੇ ਰੂਪ ਵਿੱਚ ਬਦਲ ਦਿੱਤਾ ਹੈ। ਇਸ ਤਰ੍ਹਾਂ ਪੈਦਾ ਹੋਏ ਧਰਮ ਅੱਜ ਦੇ ਸਮੇਂ ਵਿੱਚ ਫਜ਼ੂਲ ਹਨ।
***

Exit mobile version