Site icon Tarksheel Society Bharat (Regd.)

? ਮਨ ਕਿਸ ਨੂੰ ਕਹਿੰਦੇ ਹਨ।

ਮੇਘ ਰਾਜ ਮਿੱਤਰ

? ਜਿਹੜੇ ਸੱਪਾਂ ਦੀ ਲੰਬਾਈ 6-7 ਇੰਚ ਹੁੰਦੀ ਹੈ ਅਤੇ ਰੰਗ ਕਾਲਾ, ਇਹ ਸੱਪ ਕਿੰਨੇ ਕੁ ਖਤਰਨਾਕ ਹੁੰਦੇ ਹਨ।
? ਕੀ ਗੰਜੇਪਣ ਦਾ ਇਲਾਜ ਹੈ।
? ਅੱਜਕੱਲ੍ਹ ਕਈ ਡਾਕਟਰ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀ ਦੇਸੀ ਦਵਾਈ ਹੈ। ਜੋ ਸ਼ਰਾਬੀ ਨੂੰ ਬਿਨਾਂ ਦੱਸੇ, ਸਬਜ਼ੀ, ਦਾਲ ਵਿੱਚ ਦੇਣ ਨਾਲ ਸ਼ਰਾਬੀ 7 ਦਿਨਾਂ ਵਿੱਚ ਸ਼ਰਾਬ ਛੱਡ ਦੇਵੇਗਾ। ਕੀ ਅਜਿਹਾ ਕਿਉਂ ਹੈ।
? ਆਪ ਜੀ ਦੀ ਕੋਈ ਵੀ ਪੁਸਤਕ ਜਿਸਦੀ ਕੀਮਤ 25 ਰੁਪਏ ਹੈ। ਜੇ ਅਸੀਂ ਮੰਗਵਾਉਣੀ ਹੋਵੇ ਤਾਂ ਉਸ ਉੱਪਰ ਡਾਕ ਖਰਚਾ ਕਿੰਨਾ ਆਵੇਗਾ। ਤੇ ਸਾਨੂੰ ਕਿੰਨੇ ਕੁ ਵਿੱਚ ਪਵੇਗੀ। ਕਿਰਪਾ ਕਰਕੇ ਦੱਸਣਾ।
-ਸੁਮਿਤ ਕੁਮਾਰ, ਸਬਜ਼ੀ ਮੰਡੀ ਭਵਾਨੀਗੜ੍ਹ, (ਸੰਗਰੂਰ)
-ਦਿਮਾਗ ਦੀ ਸੋਚਣ ਦੀ ਕਿਰਿਆ ਨੂੰ ਮਨ ਕਹਿੰਦੇ ਹਨ।
-ਇਹ ਸੱਪਾਂ ਦੀ ਕਿਸਮ ਦੇ ਨਿਰਭਰ ਕਰਦਾ ਹੈ। ਜੇ ਇਹ ਕੋਬਰੇ ਜਾਂ ਬਾਈਪਰ ਦੇ ਹੋਣਗੇ ਤਾਂ ਕਾਫੀ ਜ਼ਹਿਰੀਲੇ ਹੋ ਸਕਦੇ ਹਨ।
-ਅੱਜ ਤੱਕ ਦੀਆਂ ਵਿਗਿਆਨਕ ਖੋਜਾਂ ਰਾਹੀਂ ਗੰਜੇਪਨ ਦਾ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ।
-ਕੁਝ ਅਜਿਹੀਆਂ ਦਵਾਈਆਂ ਪ੍ਰਚਲਿਤ ਹਨ ਜਿਹੜੀਆਂ ਸਬਜ਼ੀ ਜਾਂ ਦਾਲ ਵਿੱਚ ਮਿਲਾ ਕੇ ਦਿੱਤੇ ਜਾਣ ਨਾਲ ਸ਼ਰਾਬ ਜਾਂ ਹੋਰ ਨਸ਼ਿਆਂ ਪ੍ਰਤੀ ਰੁਚੀ ਘਟ ਜਾਂਦੀ ਹੈ।
-50 ਰੁਪਏ ਤੋਂ ਘੱਟ ਕੀਮਤ ਦੀਆਂ ਕਿਤਾਬਾਂ ਮੰਗਵਾਉਣ ਤੇ ਡਾਕ ਖਰਚ 7-8 ਰੁਪਏ ਆਉਂਦਾ ਹੈ ਪਰ ਇਸ ਤੋਂ ਵੱਧ ਕੀਮਤ ਦੀਆਂ ਕਿਤਾਬਾਂ ਮੰਗਵਾਉਣ ਤੇ ਖਰਚਾ 25-30 ਰੁਪਏ ਪੈਂਦਾ ਹੈ।
***

Exit mobile version