ਮੇਘ ਰਾਜ ਮਿੱਤਰ
-ਸੰਦੀਪ ਸ਼ਰਮਾ, ਪਰਦੀਪ ਸ਼ਰਮਾ, ਅਮਨਪ੍ਰੀਤ ਸਿੰਘ, ਪਿੰਡ, ਰੱਲਾ, ਜਿਲ੍ਹਾ ਮਾਨਸਾ।
-ਗ੍ਰਹਿਆਂ ਦੀ ਦੂਰੀ ਮਾਪਣ ਦੇ ਬਹੁਤ ਸਾਰੇ ਢੰਗ ਹਨ। ਜੇ ਅਸੀਂ ਕਿਸੇ ਦਰਖਤ ਦੀ ਉਚਾਈ ਲੱਭਣੀ ਹੈ ਤਾਂ ਇਸ ਲਈ ਕੋਈ ਜ਼ਰੂਰੀ ਨਹੀਂ ਕਿ ਅਸੀਂ ਫੀਤਾ ਲੈ ਕੇ ਉਚਾਈ ਮਾਪੀਏ। ਅਸੀਂ ਕਿਸੇ ਵੀ ਸਥਾਨ ਤੋਂ ਉਸ ਦਰਖਤ ਦੀ ਦੂਰੀ ਪਤਾ ਕਰਕੇ ਅਤੇ ਉਸ ਸਥਾਨ ਤੇ ਉਸ ਦਰਖਤ ਦੀ ਟੀਸੀ ਦੁਆਰਾ ਬਣਾਏ ਕੋਣ ਦਾ ਪਤਾ ਕਰਕੇ ਉਸ ਦਰਖਤ ਦੀ ਉਚਾਈ ਪਤਾ ਕਰ ਸਕਦੇ ਹਾਂ। ਇਸ ਕਾਰਜ ਲਈ ਹਿਸਾਬ ਦੀ ਇੱਕ ਸ਼ਾਖਾ ‘ਟ੍ਰਿਗਨੋਮੈਟੇਰੀ’ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਹੀ ਕੁਝ ਢੰਗਾਂ ਰਾਹੀਂ ਸੂਰਜ ਦੀ ਦੂਰੀ ਲੱਭੀ ਗਈ ਹੈ।
***