Site icon Tarksheel Society Bharat (Regd.)

? – ਕੀ ਧਾਰਮਿਕ ਅਸਥਾਨਾਂ ਵਿਚ ਕੁਝ ਨਹੀਂ ਇਹ ਸਾਨੂੰ ਕੁਝ ਨਹੀਂ ਦੇ ਸਕਦੇ।

ਮੇਘ ਰਾਜ ਮਿੱਤਰ

? – ਜੇਕਰ ਕੋਈ ਵਿਅਕਤੀ ਪਾਪ ਕਰਦਾ ਹੈ ਭਾਵ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ। ਜੀਵ ਹੱਤਿਆ ਕਰਦਾ ਹੈ। ਕੀ ਅਜਿਹਾ ਕਰਨ ਨਾਲ ਉਸ ਦੇ ਜੀਵਨ ਤੇ ਕੋਈ ਅਸਰ ਪੈਂਦਾ ਹੈ।
– ਰਾਜੇਸ਼ ਰਿਖੀ, ਵੀ.ਪੀ.ਓ. ਪੰਜਗਰਾਈਆਂ, (ਸੰਗਰੂਰ)
– ਧਾਰਮਿਕ ਅਸਥਾਨਾਂ ਵਿਚ ਧਾਗੇ, ਤਬੀਤ, ਜਾਦੂ-ਟੂਣੇ, ਨਸ਼ੇ ਅਤੇ ਜੀਵਾਣੂਆਂ ਨਾਲ ਭਰੇ ਹੋਏ ਤਲਾਅ ਤੇ ਤੁਹਾਡੇ ਦਿਮਾਗ ਨੂੰ ਖੁੰਢਾ ਕਰਨ ਵਾਲੀਆਂ ਢੇਰ ਸਾਰੀਆਂ ਵਸਤੂਆਂ ਮਿਲਦੀਆਂ ਹਨ। ਇਹਨਾਂ ਵਸਤੂਆਂ ਦੇ ਟਰੱਕਾਂ ਦੇ ਟਰੱਕ ਤੁਸੀਂ ਉਪਰੋਕਤ ਸਥਾਨਾਂ ਤੋਂ ਭਰ ਸਕਦੇ ਹੋ।
– ਪਾਪ ਇਕ ਸਾਪੇਖਕ ਸ਼ਬਦ ਹੈ। ਅੱਡ ਅੱਡ ਸਮਾਜਾਂ ਵਿਚ ਇਸਦਾ ਮਿਆਰ ਅਲੱਗ ਅਲੱਗ ਹੈ। ਹਿੰਦੂ ਸਮਾਜ ਵਿਚ ਗਊ ਨੂੰ ਮਾਰਨਾ ਪਾਪ ਹੈ ਪਰ ਇਸਾਈ ਸਮਾਜ ਵਿਚ ਅਜਿਹਾ ਨਹੀਂ, ਕੇਰਲਾ ਦਾ ਵਸਨੀਕ ਬ੍ਰਾਹਮਣ ਮੱਛੀ ਤੋਂ ਬਗੈਰ ਖਾਣੇ ਨੂੰ ਸੋਚ ਵੀ ਨਹੀਂ ਸਕਦਾ। ਪਰ ਪੰਜਾਬ ਦੇ ਬ੍ਰਾਹਮਣ ਨੂੰ ਪਾਪ ਲੱਗਦਾ ਹੈ। ਅਸੀਂ ਤਰਕਸ਼ੀਲ ਮਨੁੱਖਤਾ ਵਿਰੋਧੀ ਹਰ ਕੰਮ ਨੂੰ ਘਟੀਆ ਸਮਝਦੇ ਹਾਂ। ਪਰ ਮਨੁੱਖਤਾ ਦੇ ਹੱਕ ਵਿਚ ਜਾਣ ਵਾਲੇ ਕੰਮਾਂ ਦੇ ਪ੍ਰਸੰਗਕ ਹਾਂ।
***

Exit mobile version