Site icon Tarksheel Society Bharat (Regd.)

? ਸਵੇਰ ਵੇਲੇ ਤੇ੍ਰਲ ਪਏ ਘਾਹ ਉੱਪਰ ਨੰਗੇ ਪੈਰੀਂ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ ?

ਮੇਘ ਰਾਜ ਮਿੱਤਰ

? ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਬ ਕੋਲ ਗੰਗਾ ਨਦੀ ਸ਼ੋਰ ਕਿਉਂ ਨਹੀਂ ਕਰਦੀ, ਸ਼ਾਂਤ ਕਿਉਂ ਵਹਿੰਦੀ ਹੈ।
? ਸਵੇਰ ਦੇ ਦਸ ਵੱਜਣ ਨੂੰ 10 ੳ।ੰ। ਕਹਿੰਦੇ ਹਨ ਅਤੇ ਰਾਤ ਦੇ ਦਸ ਵੱਜਣ ਨੂੰ 10 ਫ।ੰ। ਕਹਿੰਦੇ ਹਨ। ਇਸ ਫ।ੰ। ਅਤੇ ੳ।ੰ।ਦਾ ਕੀ ਅਰਥ ਹੈ ?
? ਕੀ ਪਹਾੜ ਵੀ ਬੋਲੇ ਹੁੰਦੇ ਹਨ ?
– ਕੁਲਦੀਪ ਕਰਮਗੜ੍ਹ, ਪਿੰਡ ਕਰਮਗੜ੍ਹ (ਢਾਣੀਂ), ਮਲੋਟ
– ਅਸਲ ਵਿਚ ਹਰ ਕਿਸਮ ਦੀ ਹਲਕੀ ਕਸਰਤ ਸਮੁੱਚੇ ਸਰੀਰ ਨੂੰ ਫਾਇਦਾ ਹੀ ਪਹੁੰਚਾਉਂਦੀ ਹੈ। ਸਵੇਰੇ ਵੇਲੇ ਘਾਹ ਉੱਪਰ ਤੁਰਨਾ ਸਰੀਰ ਦੇ ਨਾਲ-ਨਾਲ ਅੱਖਾਂ ਲਈ ਜ਼ਰੂਰ ਫਾਇਦੇਮੰਦ ਹੋਵੇਗਾ।
– ਬਹੁਤ ਸਾਰੀਆਂ ਥਾਵਾਂ ਧਰਤੀ ਉੱਤੇ ਅਜਿਹੀਆਂ ਹਨ ਜਿੱਥੇ ਧਰਤੀ ਅੰਦਰਲੇ ਪਦਾਰਥਾਂ ਦੀ ਅਜਿਹੀ ਪਰਤ ਹੁੰਦੀ ਹੈ ਜਿੱਥੇ ਆਵਾਜ਼ ਘੱਟ ਪੈਦਾ ਹੁੰਦੀ ਹੈ। ਹੇਮਕੁੰਟ ਪਾਸ ਵੀ ਹੋ ਸਕਦਾ ਹੈ ਧਰਤੀ ਅੰਦਰ ਅਜਿਹੀ ਹੀ ਪਰਤ ਹੋਵੇ।
– ਅਸਲ ਵਿਚ ੳ।ੰ। ਦਾ ਮਤਲਬ ੳਾਟੲਰ ੰੲਰਦਿiਅਨ ਜਿਸਦਾ ਮਤਲਬ ਅੱਧੀ ਰਾਤ ਤੋਂ ਪਿੱਛੋਂ ਹੁੰਦਾ ਹੈ। ਇਸ ਲਈ ਅੱਧੀ ਰਾਤ ਤੋਂ ਦਿਨ ਦੇ ਦੁਪਹਿਰ 12-00 ਵਜੇ ਤੱਕ ਦਾ ਸਮਾਂ ੳ।ੰ। ਹੁੰਦਾ ਤੇ ਦੁਪਹਿਰ 12-00 ਵਜੇ ਬਾਅਦ ਦਾ ਸਮਾਂ ਫ।ੰ। ਹੁੰਦਾ ਹੈ।
– ਜੀ ਹਾਂ, ਇਹ ਜਿਵੇਂ ਪਾਣੀ ਦੇ ਘੜੇ ਉੱਪਰ ਠੋਲ੍ਹਾ ਮਾਰਨ ਨਾਲ ਸਾਡੇ ਉਸਦੇ ਟੁੱਟੇ ਹੋਣ ਜਾਂ ਭਰੇ ਹੋਣ ਦਾ ਪਤਾ ਲੱਗ ਜਾਂਦਾ ਹੈ, ਇਵੇਂ ਹੀ ਪੱਥਰਾਂ ਦੀ ਬਨਾਵਟ ਵੀ ਹੌਲੀ ਜਾਂ ਭਾਰੀ ਹੋ ਸਕਦੀ ਹੈ। ਇਸ ਲਈ ਪਹਾੜ ਵੀ ਆਵਾਜ਼ ਪ੍ਰਤੀ ਬੋਲੇ ਹੋ ਸਕਦੇ ਹਨ।
***
? ਆਮ ਕਹਾਵਤ ਹੈ ਕਿ ਇਕ ਕਾਮਯਾਬ ਮਰਦ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ ਥੋੜ੍ਹਾ ਸਪੱਸ਼ਟ ਰੂਪ ਵਿਚ ਜਵਾਬ ਦੇਣਾ।
– ਜਤਿੰਦਰ ਭਾਰਤੀ, ਗੋਨਿਆਣਾ ਰੋਡ, ਮੁਕਤਸਰ
– ਦੁਨੀਆਂ ਆਮ ਤੌਰ `ਤੇ ਮਰਦ ਪ੍ਰਧਾਨ ਸਮਾਜ ਹੈ। ਜੇ ਕਿਤੇ ਇਹ ਇਸਤਰੀ ਪ੍ਰਧਾਨ ਹੁੰਦੀ ਤਾਂ ਕਿਹਾ ਜਾਂਦਾ ਕਿ ਹਰ ਕਾਮਯਾਬ ਇਸਤਰੀ ਪਿੱਛੇ ਇਕ ਮਰਦ ਹੁੰਦਾ ਹੈ। ਅਸਲ ਵਿਚ ਇਸਤਰੀ ਤੇ ਮਰਦ ਅਜਿਹੇ ਪਹੀਏ ਹਨ, ਜਿਨ੍ਹਾਂ ਦੇ ਇਕ ਦੂਜੇ ਦੇ ਸਹਾਈ ਰੋਲ ਸਦਕਾ ਹੀ ਅਜਿਹੀਆਂ ਹਸਤੀਆਂ ਉਸਰਦੀਆਂ ਹਨ ਜੋ ਸਮਾਜ ਨੂੰ ਅਗਾਂਹ ਲੈ ਜਾਂਦੀਆਂ ਹਨ।
***

Exit mobile version