Site icon Tarksheel Society Bharat (Regd.)

? ਜੇ ਸਾਰੇ ਰੋਪੜ ਸ਼ਹਿਰ ਵਿਚ ਦਹੀਂ ਅਤੇ ਲੱਸੀ ਖ਼ਤਮ ਹੋ ਜਾਵੇ। ਹੁਣ ਦੁਬਾਰਾ ਜਾਗ ਲਗਾਉਣ ਲਈ ਦਹੀਂ ਲੱਸੀ ਬਿਲਕੁਲ ਨਾ ਬਚੇ ਤਾਂ ਹੁਣ ਸਾਨੂੰ ਦੁਬਾਰਾ ਜਾਗ ਲਈ ਲਾਗਲੇ ਸ਼ਹਿਰ ਜਾਣਾ ਪਵੇਗਾ ਜਾਂ ਕਿਸੇ ਬਨਾਵਟੀ ਢੰਗ ਦੁਆਰਾ ਜਾਗ ਲਗਾਇਆ ਜਾ ਸਕਦਾ ਹੈ।

ਮੇਘ ਰਾਜ ਮਿੱਤਰ

– ਚੌਧਰੀ ਪਵਨ ਕੁਮਾਰ ਰੱਤੋ, ਦਸ਼ਮੇਸ਼ ਕਾਲੋਨੀ, ਰੋਪੜ
– ਅਸਲ ਵਿਚ ਇਹ ਸਵਾਲ ਸਾਰੇ ਰੋਪੜ ਵਿਚੋਂ ਦਹੀਂ ਜਾਂ ਲੱਸੀ ਦੇ ਖ਼ਤਮ ਹੋਣ ਦਾ ਨਹੀਂ ਹੈ। ਸੁਆਲ ਤਾਂ ਉਸ ਸੂਖਮ ਜੀਵ ਦੇ ਖ਼ਤਮ ਹੋਣ ਦਾ ਹੈ ਜੋ ਦੁੱਧ ਨੂੰ ਦਹੀਂ ਵਿਚ ਬਦਲਣ ਲਈ ਸਹਾਈ ਹੁੰਦਾ ਹੈ। ਇਹ ਸੂਖਮ-ਜੀਵ ਹਵਾ ਸਮੇਤ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਰਹਿ ਸਕਦਾ ਹੈ।
***
? ਸੁਪਨੇ ਅੰਦਰ ਹਮਲਾਵਰ ਤੋਂ ਬਚਣ ਲਈ ਚਾਹੁੰਦਿਆਂ ਹੋਇਆਂ ਵੀ ਇਨਸਾਨ ਭੱਜ ਕਿਉਂ ਨਹੀਂ ਸਕਦਾ ਅਤੇ ਲੜਖੜਾ ਕੇ ਡਿੱਗਦਾ ਰਹਿੰਦਾ ਹੈ। ਅਜਿਹਾ ਕਿਉਂ ਹੁੰਦਾ ਹੈ ?
? ਔਰਤਾਂ ਗੰਜੀਆਂ ਕਿਉਂ ਨਹੀਂ ਹੁੰਦੀਆਂ।
? ਕੀ ਇਹ ਸੱਚ ਹੈ ਕਿ ਆਦਮੀ ਦੇ ਮਰਨ ਉਪਰੰਤ ਉਸਦੇ ਸਰੀਰ ਉਪਰਲੇ ਵਾਲ ਵਧਦੇ ਰਹਿੰਦੇ ਹਨ, ਅਗਰ ਹਾਂ ਤਾਂ ਕਿਵੇਂ।
– ਬਲਜੀਤ ਬੰਗੜ, ਨੀਰਜ ਚੌਹਾਨ (10+2 ਮੈਡੀਕਲ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਵਾਂ ਸ਼ਹਿਰ
– ਅਸਲ ਵਿਚ ਸੁਪਨੇ ਮਨ ਦੀ ਕਲਪਨਾ ਸ਼ਕਤੀ ਨਾਲ ਸੰਬੰਧਿਤ ਹੁੰਦੇ ਹਨ। ਕਲਪਨਾਵਾਂ ਨੇ ਜਿੱਧਰ ਨੂੰ ਤੁਰਨਾ ਹੁੰਦਾ ਹੈ, ਸੁਪਨਿਆਂ ਨੇ ਉਹੀ ਰੰਗ ਸਿਰਜਣਾ ਹੁੰਦਾ ਹੈ।
– ਇਸ ਸਵਾਲ ਦਾ ਜਵਾਬ ਜਾਣਨ ਲਈ ਕਿਤਾਬ ‘ਕਣ-ਕਣ ਵਿਚ ਵਿਗਿਆਨ’ ਪੜ੍ਹੀ ਜਾਵੇ ਜਿਹੜੀ ਪੰਜਾਬ ਦੇ ਸਾਰੇ ਸਟਾਲਾਂ `ਤੇ ਉਪਲਬਧ ਹੈ।
– ਸਿਰ ਦੇ ਵਾਲ ਸਰੀਰ ਵਿਚੋਂ ਬਾਹਰ ਕੱਢੇ ਜਾਂਦੇ ਪ੍ਰੋਟੀਨ ਦੇ ਮੁਰਦਾ ਸੈੱਲਾਂ ਦਾ ਇਕੱਠ ਹਨ। ਮਰਨ ਉੱਪਰੰਤ ਵੀ ਕੁਝ ਸਮਾਂ ਇਹ ਸੈੱਲ ਸਰੀਰ `ਚੋਂ ਬਾਹਰ ਨਿਕਲਦੇ ਰਹਿੰਦੇ ਹਨ। ਜਿਵੇਂ ਮੁਰਦਾ ਸਰੀਰ `ਚੋਂ ਥੋੜ੍ਹੀ-ਬਹੁਤ ਸਿੱਲ੍ਹ ਬਾਹਰ ਨਿਕਲਦੀ ਰਹਿੰਦੀ ਹੈ।
***

Exit mobile version