ਮੇਘ ਰਾਜ ਮਿੱਤਰ
? ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਡਿੱਗ ਰਿਹਾ ਹੈ। ਇਸਦੇ ਆਉਣ ਵਾਲੇ ਸਮੇਂ ਵਿਚ ਮਨੁੱਖੀ ਜੀਵਨ ਉੱਤੇ ਕੀ ਤੇ ਕਿਹੋ ਜਿਹੇ ਪ੍ਰਭਾਵ ਪੈ ਸਕਦੇ ਹਨ। ਦੱਸਣ ਦੀ ਕਿਰਪਾ ਕਰਨੀ।
– ਰੁਪਿੰਦਰ ਰਮਨ ਧਰੌੜ, ਡਾਕ : ਸਾਹਨੇਵਾਲ
– ਧਰਤੀ ਉੱਤੇ ਸੂਰਜ ਦੀ ਗਰਮੀ ਕਾਰਨ ਹਵਾ ਦੇ ਦਬਾਓ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਹਵਾਵਾਂ ਵੱਧ ਦਬਾਓ ਤੋਂ ਘੱਟ ਦਬਾਓ ਵੱਲ ਚੱਲਣਾ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਗਰਮੀਆਂ ਵਿਚ ਹੀ ਸੂਰਜ ਦੀ ਧੁੱਪ ਤੇਜ਼ ਹੁੰਦੀ ਹੈ। ਇਸ ਲਈ ਹਨੇਰੀਆਂ ਵੀ ਵੱਧ ਗਰਮੀਆਂ ਵਿਚ ਹੀ ਆਉਂਦੀਆਂ ਹਨ।
– ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨ ਵੱਧ ਇਲਾਕੇ ਵਿਚ ਜੀਰੀ ਉਗਾਉਣ ਲਈ, ਪਾਣੀ ਜ਼ਿਆਦਾ ਵਰਤ ਰਹੇ ਹਨ। ਇਸ ਲਈ ਧਰਤੀ ਵਿਚਲੇ ਪਾਣੀ ਦਾ ਲੇਬਲ ਹੇਠਾਂ ਨੂੰ ਜਾ ਰਿਹਾ ਹੈ। ਇਕ ਸਮਾਂ ਅਜਿਹਾ ਜ਼ਰੂਰ ਆਵੇਗਾ ਜਦੋਂ ਸਾਡੇ ਮੌਜੂਦਾ ਇੰਜਣ ਤੇ ਮੋਟਰਾਂ ਖਾਸ ਡੂੰਘਾਈ ਤੋਂ ਪਾਣੀ ਚੁੱਕਣੋਂ ਅਸਮਰਥ ਹੋਣਗੀਆਂ। ਇਸ ਲਈ ਉਹਨਾਂ ਹਾਲਤਾਂ ਵਿਚ ਪੰਜਾਬ ਦੀ ਹਰਿਆਲੀ ਤੇ ਖੁਸ਼ਹਾਲੀ, ਮੰਦਹਾਲੀ ਵਿਚ ਬਦਲ ਜਾਣਗੀਆਂ।
***
? ਮਾਤਾ ਚਿੰਤਪੁਰਨੀ ਦਾ ਪ੍ਰਸਾਦ ਕਿਸੇ ਦੂਸਰੀ ਦੇਵੀ `ਤੇ ਕਿਉਂ ਨਹੀਂ ਜਾਂਦਾ। ਅਜਿਹਾ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਵਾਲੇ ਵਿਅਕਤੀ ਦਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਹੈ। ਇਸ ਪਿੱਛੇ ਸੱਚਾਈ ਕੀ ਹੈ ? ਦੱਸਣਾ। ਅਸੀਂ ਉਡੀਕ ਕਰਾਂਗੇ।
– ਜਗਤਾਰ, ਨੀਰਜ, ਗੋਲਡੀ ਤੇ ਭਾਸਕਰ,ਧਾਲੀਵਾਲ ਚੌਂਕ, ਮਾਨਸਾ
– ਇਹ ਵੀ ਇਕ ਅੰਧ-ਵਿਸ਼ਵਾਸ਼ ਹੀ ਹੈ ਕਿ ਮਾਤਾ ਚਿੰਤਪੁਰਨੀ ਦਾ ਪ੍ਰਸ਼ਾਦ ਕਿਸੇ ਹੋਰ ਦੇਵੀ ਤੇ ਨਹੀਂ ਜਾ ਸਕਦਾ। ਕੋਈ ਵੀ ਵਿਅਕਤੀ ਇਸ ਦਾ ਇਸ ਗੱਲ ਲਈ ਵਧੀਆ ਤਰਕ ਨਹੀਂ ਦੇ ਸਕਦਾ। ਪਰ ਜੇ ਤੁਸੀਂ ਖੁਦ ਹੀ ਇਹ ਕਰਕੇ ਦੇਖੋ ਤਾਂ ਤੁਹਾਨੂੰ ਖੁਦ ਹੀ ਸਪਸ਼ਟ ਹੋ ਜਾਵੇਗਾ।
***