Site icon Tarksheel Society Bharat (Regd.)

? ਮੈਂ ਆਪਣੇ ਫਓ੍ਰSੌਂੳL ਓਯਫਓ੍ਰੀਓਂਛਓ ਤੋਂ ਲਿਖ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਇਹ ਕਿਸੇ, ਹੋਰ ਨਾਲ ਵੀ ਹੁੰਦਾ ਹੈ ਕਿ ਨਹੀਂ ? ਰਾਤ ਨੂੰ ਸੌਣ ਤੋਂ ਠੀਕ ਪਹਿਲਾਂ ਜੇਕਰ ਮੈਂ ਆਪਣੀ ਪੂਰੀ ਛੋਨਚੲਨਟਰਅਟiੋਨ ਨਾਲ ਇਹ ਸੋਚ ਕੇ ਸੌਂਵਾਂ ਕਿ ਮੈਂ ਰਾਤ ਨੂੰ ਪੌਣੇ ਦੋ ਵਜੇ ਜਾਂ ਕੋਈ ਹੋਰ ਟਾਈਮ ਉੱਠਣਾ ਹੈ ਤਾਂ ਮੇਰੀ ਹੈਰਾਨੀ ਦੀ ਉਸ ਵਕਤ ਕੋਈ ਹੱਦ ਨਹੀਂ ਰਹਿੰਦੀ ਜਦੋਂ ਮੈਂ ਬਿਲਕੁਲ ਠੀਕ ਸਮੇਂ ਜਾਂ ਵੱਧ ਤੋਂ ਵੱਧ 5-10 ਮਿੰਟ ਦੇ ਫ਼ਰਕ ਨਾਲ ਜਾਗ ਜਾਂਦਾ ਹਾਂ। ਮੇਰੇ ਦਿਮਾਗ ਵਿਚ ਉਹ ਕਿਹੜੀ ਘੜੀ ਹੈ ਜਿਹੜੀ ਮੈਨੂੰ ਠੀਕ ਵਕਤ ਦਾ ਅਹਿਸਾਸ ਕਰਾਉਂਦੀ ਹੈ ਤੇ ਜਗਾਉਂਦੀ ਹੈ। ਕਿਰਪਾ ਕਰਕੇ ਵਿਸਥਾਰ ਨਾਲ ਦੱਸਣਾ।

Happy wake up of a happy man stopping alarm clock

ਮੇਘ ਰਾਜ ਮਿੱਤਰ

? ਦੂਜਾ ਸਵਾਲ ਇਹ ਹੈ ਕਿ ਆਮ ਬੱਸਾਂ ਵਿਚ ਸੁਰਮਾ ਵੇਚਣ ਵਾਲੇ ਫਿਰਦੇ ਹੁੰਦੇ ਹਨ। ਉਹ ਕਹਿੰਦੇ ਹਨ ਕਿ ਇਹ ਮਮੀਰੇ ਵਾਲਾ ਸੁਰਮਾ ਹੈ ਜੋ ਕਿ ਅੱਖਾਂ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਹੈ। ਫਿਰ ਉਹ ਇਕ ਲੱਕੜੀ ਜਿਹੀ ਕੱਢ ਕੇ ਵਿਖਾਉਂਦੇ ਹਨ ਜਿਸ ਨੂੰ ਮਮੀਰਾ ਕਹਿੰਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਮਮੀਰੇ ਦੀ ਲੱਕੜੀ ਨੂੰ ਵਗਦੇ ਪਾਣੀ ਵਿਚ ਛੱਡ ਦੇਈਏ ਤਾਂ ਜਿਸ ਰਫ਼ਤਾਰ ਨਾਲ ਪਾਣੀ ਅੱਗੇ ਨੂੰ ਚੱਲਦਾ ਹੈ, ਇਹ ਉਨੀ ਰਫ਼ਤਾਰ ਨਾਲ ਪਿੱਛੇ ਨੂੰ ਚੱਲਦਾ ਹੈ। ਉਹ ਕਹਿੰਦੇ ਹਨ ਕਿ ਮਮੀਰੇ ਦੀ ਅੰਦਰ ਦੀ ਤਾਕਤ ਕਾਰਨ ਹੀ ਅਜਿਹਾ ਹੁੰਦਾ ਹੈ। ਮਮੀਰੇ ਦੀ ਇਸ ਅੰਦਰੂਨੀ ਤਾਕਤ ਦਾ ਵਿਗਿਆਨਕ ਰਹੱਸ ਕੀ ਹੈ।
? ਦੂਰਦਰਸ਼ਨ ਤੇ ਇਕ ਸੀਰੀਅਲ ਵਿਚ ਇਹ ਵਿਖਾਇਆ ਗਿਆ ਕਿ ਕੁਝ ਚੇਲੇ ਬਾਬੇ ਦੇ ਹੇਠੋਂ ਪੀੜੀ ਕੱਢ ਦੇਂਦੇ ਹਨ। ਪਰ ਬਾਬਾ ਹਵਾ ਵਿਚ ਹੀ ਬੈਠਾ ਰਹਿੰਦਾ ਹੈ। ਮੈਂ ਸਮਝਦਾ ਹਾਂ ਕਿ ਇਹ ਕੋਈ ਚਮਤਕਾਰ ਨਹੀਂ ਸਗੋਂ ਵਿਗਿਆਨ ਹੈ ਕਿਰਪਾ ਕਰਕੇ ਦੱਸਣਾ ਕਿ ਇਸ ਪਿੱਛੇ ਕਿਹੜਾ ਸਿਧਾਂਤ ਕੰਮ ਕਰਦਾ ਹੈ।
– ਰਘਵੀਰ ਚੰਦ, ਵੀ.ਪੀ.ਓ. ਸਮਾਧ ਭਾਈ ਕਾ
ਤਹਿ. ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ
– ਮਨੁੱਖੀ ਮਨ ਹਮੇਸ਼ਾ ਕਲਪਨਾਵਾਂ ਕਰਦਾ ਰਹਿੰਦਾ ਹੈ। ਜਦੋਂ ਤੁਸੀਂ ਰਾਤ ਨੂੰ ਇਹ ਸੋਚ ਕੇ ਸੌਂ ਜਾਂਦੇ ਹੋ ਕਿ ਮੈਂ ਰਾਤ ਨੂੰ ਦੋ ਵਜੇ ਜਾਗਣਾ ਹੈ ਤਾਂ ਸਾਡਾ ਦਿਮਾਗ ਆਪਣੇ ਅਰਧ ਚੇਤਨ ਮਨ ਰਾਹੀਂ ਆਸੇ-ਪਾਸਿਆਂ ਦੀਆਂ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਤੋਂ ਸਮੇਂ ਦਾ ਅੰਦਾਜ਼ਾ ਲਾਉਂਦਾ ਰਹਿੰਦਾ ਹੈ। ਬਹੁਤੀਆਂ ਹਾਲਤਾਂ ਵਿਚ ਇਹ ਅੰਦਾਜ਼ਾ ਠੀਕ ਹੁੰਦਾ ਹੈ ਅਤੇ ਅਸੀਂ ਠੀਕ ਸਮੇਂ ਤੇ ਜਾਗ ਪੈਂਦੇ ਹਾਂ। ਕਈ ਹਾਲਤਾਂ ਵਿਚ ਇਹ ਗਲਤ ਵੀ ਹੋ ਜਾਂਦਾ ਹੈ।
– ਮਮੀਰਾ ਪਾਰਸ ਦੀ ਤਰ੍ਹਾਂ ਹੀ ਇਕ ਕਲਪਤ ਸ਼ਬਦ ਹੈ। ਜਿਸਦੀ ਅਸਲੀਅਤ ਵਿਚ ਕੋਈ ਹੋਂਦ ਨਹੀਂ ਹੁੰਦੀ।
– ਬਾਬੇ ਦਾ ਹਵਾ ਵਿਚ ਲਟਕਣ ਦਾ ਕਾਰਨ ਉਸਦੇ ਕੱਪੜਿਆਂ ਦੇ ਹੇਠਾਂ ਦੀ ਫਸਾਈ ਹੋਈ ਪੱਤੀ ਹੁੰਦਾ ਹੈ। ਜਿਸਦੇ ਸਹਾਰੇ ਉਹ ਹਵਾ ਵਿਚ ਬੈਠਾ ਨਜ਼ਰ ਆਉਂਦਾ ਹੈ।
***

Exit mobile version