ਮੇਘ ਰਾਜ ਮਿੱਤਰ
? ਸਾਇਕਲ, ਸਕੂਟਰ ਜਾਂ ਕੋਈ ਪਹੀਆ ਨਾਲ ਚੱਲਣ ਵਾਲੀ ਵਹੀਕਲ ਦੀ ਟਿਯੂਬ ਵਿੱਚ ਭਰੀ ਹੋਈ ਹਵਾ ਕਿਵੇਂ ਘੱਟ ਹੋ ਜਾਂਦੀ ਹੈ ਜੋ ਅਸੀਂ ਕੁੱਝ ਦਿਨਾਂ ਬਾਅਦ ਦੁਬਾਰਾ ਫਿਰ ਭਰਾਉਂਦੇ ਹਾਂ।
? ਰੰਗਦਾਰ ਕੱਪੜੇ ਦਾ ਗਿੱਲੀ (ਪਾਣੀ ਨਾਲ) ਅਵਸਥਾ ਵਿੱਚ ਸੁੱਕੀ ਅਵਸਥਾ ਨਾਲੋਂ ਰੰਗ ਗੂੜ੍ਹਾ ਕਿਉਂ ਦਿਸਦਾ ਹੈ।
? ਗੰਢਾ (ਪਿਆਜ਼) ਕੱਟਣ ਸਮੇਂ ਅੱਖਾਂ ਵਿੱਚ ਕੁੜੱਤਣ ਅਤੇ ਪਾਣੀ ਕਿਵੇਂ ਆਉਂਦਾ ਹੈ ਅਤੇ ਕਿਉਂ।
? ਕਈ ਦੁਕਾਨਦਾਰ ਮੇਲਿਆਂ ਵਿੱਚ ਜਿਵੇਂ ਖੇਤੀਬਾੜੀ ਜਾਂ ਹੋਰ ਵਿੱਚ ਚੁੰਬਕੀ ਇਲਾਜ ਦਾ ਸਮਾਨ ਵੇਚਦੇ ਹਨ। ਇਹ ਹੋਰਾਂ ਬਿਮਾਰੀਆਂ ਤੋਂ ਛੁੱਟ ਐਨਕਾਂ ਉਤਾਰਨ ਬਾਰੇ ਵੀ ਚੁੰਬਕੀ ਐਨਕਾਂ ਦੰਦੇ ਹਨ। ਜਿਸ ਨੂੰ ਲਾਉਣ ਨਾਲ ਓੇੲ-Sਗਿਹਟ ਠੀਕ ਹੋ ਜਾਂਦਾ ਹੈ। ਕਿਰਪਾ ਕਰਕੇ ਇਸ ਦਾ ਉੱਤਰ ਕਿ ਕੀ ਇਹ ਇਲਾਜ ਸੱਚ ਮੁੱਚ ਠੀਕ ਹੈ ? ਤਾਂ ਕਿ ਭੋਲੀ-ਭਾਲੀ ਜਨਤਾ ਅਗੋਂ ਸੁਚੇਤ ਹੋ ਸਕੇ।
? ਇਸੇ ਤਰ੍ਹਾਂ ਮੂੰਹ ਵਿੱਚੋਂ ਬਦਬੂ ਆਉਣ ਦੇ ਕੀ ਕਾਰਨ ਹਨ, ਅਤੇ ਇਲਾਜ ਕੀ ਹੈ।
? ਪਹਿਲੇ ਦਿਨ ਵਾਪਰੀ ਘਟਨਾ ਦੀ ਫੋਟੋ ਅਖਬਾਰ ਵਿੱਚ ਦੂਸਰੇ ਦਿਨ ਸਵੇਰ ਨੂੰ ਆ ਜਾਂਦੀ ਹੈ। ਅਖਬਾਰ ਵਾਲਿਆਂ ਨੂੰ ਕਿਵੇਂ ਪ੍ਰਾਪਤ ਹੁੰਦੀ ਹੈ।
? ਅਮਰੂਦ ਵਿੱਚ ਬਿਨਾਂ ਕੋਈ ਛੇਕ ਕੀਤੇ ਸੁੰਡ ਕਿਵੇਂ ਆ ਜਾਂਦੇ ਹਨ।
– ਬਲਵੀਰ ਸਿੰਘ, 17 ਗਰੀਨ ਫੀਲਡ, ਲੁਧਿਆਣਾ
– ਤੇਲ ਬੋਤਲ ਦੇ ਮੁਸਾਮਾਂ ਰਾਹੀਂ ਬਾਹਰ ਸਿਮ ਆਉਂਦਾ ਹੈ।
– ਟਿਊਬ ਵਿੱਚ ਵੀ ਬਹੁਤ ਹੀ ਬਾਰੀਕ ਮੁਸਾਮ ਹੁੰਦੇ ਹਨ ਜਿਹਨਾਂ ਵਿੱਚ ਹਵਾ ਹੌਲੀ ਹੌਲੀ ਤੇ ਲਗਾਤਾਰ ਸਿੰਮਦੀ ਰਹਿੰਦੀ ਹੈ।
– ਗਿੱਲਾ ਕੱਪੜਾ, ਸੁੱਕੇ ਨਾਲੋਂ ਵੱਧ ਕਿਰਨਾਂ ਪ੍ਰੀਵਰਤਿਤ ਕਰਦਾ ਹੈ।
– ਪਿਆਜ ਦੇ ਰਸ ਦੇ ਅਣੂ ਅੱਖਾਂ ਵਿੱਚ ਪੈ ਜਾਂਦੇ ਹਨ ਤੇ ਅੱਖਾਂ ਨਾਲ ਕ੍ਰਿਆ ਕਰਕੇ ਪਾਣੀ ਆਉਣ ਲੱਗ ਜਾਂਦਾ ਹੈ।
– ਚੁੰਬਕੀ ਚੈਨ ਜਾਂ ਚੁੰਬਕੀ ਐਨਕਾਂ ਨਾਲ ਨਿਗਾਹ ਕਿਵੇਂ ਠੀਕ ਹੋ ਸਕਦੀ ਹੈ। ਭਾਰਤ ਅਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਅਜਿਹਾ ਬਹੁਤ ਕੁਝ ਗੈਰ ਵਿਗਿਆਨਕ ਚੱਲ ਰਿਹਾ ਹੈ। ਭਾਰਤ ਸਰਕਾਰ ਇਸ ਬਾਰੇ ਚੁੱਪ ਹੈ।
– ਮੂੰਹ ਵਿੱਚੋਂ ਬਦਬੂ ਆਉਣ ਦਾ ਕਾਰਨ ਮਸੂੜਿਆਂ ਵਿੱਚ ਪਈ ਪੀਕ ਹੁੰਦਾ ਹੈ। ਮਸੂੜਿਆਂ ਦੇ ਇਹਨਾਂ ਜ਼ਖ਼ਮਾਂ ਦਾ ਇਲਾਜ ਹੀ ਇਸ ਦਾ ਹੱਲ ਹੈ।
– ਇੰਟਰਨੈਟ ਰਾਹੀਂ ਫੋਟੋ ਤੇ ਖ਼ਬਰਾਂ 1 ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਤੋਂ ਅਮਰੀਕਾ ਪਹੁੰਚ ਜਾਂਦੀ ਹੈ। ਜਲੰਧਰ ਅਤੇ ਚੰਡੀਗੜ੍ਹ ਤਾਂ ਇਸ ਤੋਂ ਨੇੜੇ ਹੀ ਹਨ।
– ਸੁੰਡਾਂ ਦੇ ਆਂਡੇ ਤੇ ਲਾਰਵੇ ਐਨੇ ਬਾਰੀਕ ਹੁੰਦੇ ਹਨ ਕਿ ਇਹ ਫੁੱਲਾਂ ਤੋਂ ਅਮਰੂਦ ਬਣਨ ਸਮੇਂ ਹੀ ਅਮਰੂਦ ਵਿੱਚ ਦਾਖਲ ਹੋ ਜਾਂਦੇ ਹਨ।
***