ਮੇਘ ਰਾਜ ਮਿੱਤਰ
? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਹਾ ਗਿਆ ਹੈ ਕਿ ਪ੍ਰਮਾਤਮਾ (ਰੱਬ) ਇੱਕ ਹੈ ਸਾਨੂੰ ਇਸਦਾ ਨਾਮ ਜਪਣਾ ਚਾਹੀਦਾ ਹੈ, ਨਾਮ ਦੁਆਰਾ 84 ਲੱਖ ਜੂਨੀਆਂ ਵਿੱਚੋਂ ਪਾਰ ਹੋ ਕੇ ਵਿਅਕਤੀ ਸੱਚਖੰਡ ਨੂੰ ਜਾਵੇਗਾ। ਮੰਨ ਲਉ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵਿਅਕਤੀ ਜਾਂ ਗੁਰੂ ਦੁਆਰਾ ਲਿਖਿਆ ਗਿਆ ਹੈ। ਇਸ ਨੂੰ ਲਿਖਣ ਦੀ ਉਸ ਸਮੇਂ ਕੀ ਲੋੜ ਸੀ ਜੇਕਰ ਪ੍ਰਮਾਤਮਾ ਜਾਂ ਸੱਚਖੰਡ ਹੈ ਹੀ ਨਹੀਂ ਸੀ।
? ਕਈ ਕਲਪਿਤ ਗੱਲਾਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਵਿੱਚ ਤਿੰਨ ਦਿਨ ਅਲੋਪ ਰਹੇ। ਇਸ ਨੂੰ ਹਿਸਟਰੀ ਦੀ ਕਿਤਾਬ ਵਿੱਚ ਲਿਖਿਆ ਗਿਆ ਹੈ। ਕੀ ਲੋੜ ਹੈ ਇਨ੍ਹਾਂ ਨੂੰ ਲਿਖਣ ਲਈ। ਲੋਕਾਂ ਨੂੰ ਵਹਿਮਾਂ ਵਿੱਚ ਪਾਉਣ ਲਈ ਜਾਂ ਕੋਈ ਹੋਰ ਮਕਸਦ ਹੈ ਇਨ੍ਹਾਂ ਦਾ, ਦੱਸੋ।
? ਸਾਨੂੰ ਸੂਰਜੀ ਊਰਜਾ ਤੋਂ ਬਿਜਲੀ ਊਰਜਾ ਬਣਾਉਣ ਦਾ ਪ੍ਰਯੋਗ ਦੱਸੋ।
– ਐਮ. ਕੇ. ਗੋਇਲ, ਖੀਵਾ ਕਲਾਂ,
– ਗੱਲਾਂਬਾਤਾਂ ਕਰਨ ਲਈ ਦੋ ਜਣਿਆਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਸ ਲਈ ਜੇ ਉਹਨਾਂ ਨੂੰ ਇਕੱਲਾ ਹੀ ਰਹਿਣ ਦਿੱਤਾ ਜਾਵੇ ਤਾਂ ਉਹਨਾਂ ਦੀਆਂ ਗੱਲਾਂ ਤੋਂ ਬਚਿਆ ਜਾ ਸਕਦਾ ਹੈ।
– ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਸਮਾਜ ਵਿੱਚ ਕੁਰੀਤੀਆਂ ਨੂੰ ਦੂਰ ਕਰਨ ਲਈ ਸੰਭਵ ਯਤਨ ਕੀਤੇ। ਇਹ ਉਸ ਸਮੇਂ ਜ਼ਰੂਰੀ ਸਨ।
– ਭਾਰਤ ਵਿੱਚ ਸਰਕਾਰਾਂ ਦੇ ਕੰਮਾਂ ਵਿੱਚ ਇੱਕ ਮੁੱਖ ਕੰਮ ਲੋਕਾਂ ਨੂੰ ਗੁਮਰਾਹ ਕਰਕੇ ਭੰਬਲ-ਭੂਸਿਆਂ ਵਿੱਚ ਪਾਉਣਾ ਹੈ ਤਾਂ ਜੋ ਇਹ ਗਰੀਬ ਲੋਕ ਤਰਕਸ਼ੀਲ ਸੋਚ ਅਪਣਾ ਕੇ ਕਿਤੇ ਆਪਣੀ ਹੋਣੀ ਦੇ ਆਪ ਮਾਲਕ ਨਾ ਬਣ ਬੈਠਣ।
– ਤੁਸੀਂ ਆਪਣੇ ਸਾਈਕਲ ਪਿਛਲੇ ਟਾਇਰ ਨਾਲ ਇੱਕ ਡਾਇਨਮੋ ਬੰਨ੍ਹ ਲਵੋ। ਪਹੀਏ ਨੂੰ ਜ਼ੋਰ ਦੀ ਘੁੰਮਾਓ। ਬਲਬ ਜਗੇਗਾ ਬਿਜਲਈ ਊਰਜਾ ਪੈਦਾ ਹੋ ਜਾਵੇਗੀ।
***