ਮੇਘ ਰਾਜ ਮਿੱਤਰ
? ਅਕਾਸ਼ ਵਿੱਚ ਬੱਦਲਾਂ ਦੇ ਕਣ ਤੈਰਦੇ ਹੋਏ ਕਿਉਂ ਦਿਖਾਈ ਦਿੰਦੇ ਹਨ।
? ਤੇਲ ਪਾਣੀ ਦੇ ਤਲ ਤੇ ਫੈਲ ਜਾਂਦਾ ਹੈ ਜਦੋਂ ਕਿ ਪਾਣੀ ਨਹੀਂ, ਕਿਉਂ ?
? ਪਾਰਾ ਉਂਗਲ ਦੇ ਨਾਲ ਨਹੀਂ ਚਿਪਕਦਾ ਜਦੋਂ ਕਿ ਪਾਣੀ ਚਿਪਕਦਾ ਹੈ, ਕਿਉਂ।
-ਰਾਜਪ੍ਰੀਤ ਕੌਰ, ਅਮਨਦੀਪ ਕੌਰ ਬੰਡਾਲਾ (ਅੰਮ੍ਰਿਤਸਰ)
– ਧੁਨੀ ਦੇ ਪ੍ਰਾਵਰਤਿਤ ਹੋਣ ਲਈ ਜੇ ਦੂਰੀ ਨੇੜੇ ਹੋਵੇਗੀ ਤਾਂ ਉਹ ਛੇਤੀ ਹੀ ਪ੍ਰੀਵਰਤਨ ਹੋ ਕੇ ਆ ਜਾਂਦੀ ਹੈ। ਤੇ ਪਹਿਲੀ ਆਵਾਜ਼ ਵਿੱਚ ਹੀ ਰਲ-ਗਡ ਹੋ ਜਾਂਦੀ ਹੈ। ਇਸ ਲਈ ਛੋਟੇ ਕਮਰਿਆਂ ਵਿੱਚ ਈਕੋ ਸੁਣਾਈ ਨਹੀਂ ਦਿੰਦੀ। ਵੱਡੇ ਕਮਰੇ ਆਵਾਜ਼ ਨਾਲ ਗੂੰਜਦੇ ਹਨ।
– ਆਕਾਸ਼ ਵਿੱਚ ਹਵਾਵਾਂ ਵੱਧ ਦਬਾਓ ਤੋਂ ਘੱਟ ਦਬਾਓ ਵੱਲ ਚਲਦੀਆਂ ਰਹਿੰਦੀਆਂ ਹਨ। ਨਮੀ ਵਾਲੀਆਂ ਹਵਾਵਾਂ ਜਿਨ੍ਹਾਂ ਨੂੰ ਬੱਦਲ ਰਹਿੰਦੇ ਹਨ, ਇਸ ਲਈ ਤੈਰਦੇ ਦਿਖਾਈ ਦਿੰਦੇ ਹਨ।
– ਤੇਲ ਪਾਣੀ ਨਾਲੋਂ ਹਲਕਾ ਹੁੰਦਾ ਹੈ। ਇਸਦੇ ਕਣ ਧਰਤੀ ਦੇ ਕੇਂਦਰ ਤੋਂ ਆਪਣੀ ਦੂਰੀ ਸਮਾਨ ਰੱਖਣਾ ਚਾਹੁੰਦੇ ਹਨ, ਇਸ ਲਈ ਤੇਲ ਫੈਲ ਜਾਂਦਾ ਹੈ।
– ਪਾਰੇ ਦੇ ਕਣ ਭਾਰੀ ਹੋਣ ਕਾਰਨ ਉਂਗਲ ਨਾਲ ਨਹੀਂ ਚਿਪਕਦੇ।
***
? ਤਾਰ ਨੂੰ ਮਰੋੜਨ ਤੇ ਗਰਮ ਹੋ ਕੇ ਕਿਉਂ ਟੁੱਟ ਜਾਂਦੀ ਹੈ।
? ਬੱਸ ਵਿੱਚ ਸਫ਼ਰ ਕਰਦੇ ਸਮੇਂ ਧਰਤੀ ਤੇ ਮੌਜੂਦ ਵਸਤੂਆਂ ਘੁੰਮਦੀਆਂ ਕਿਉਂ ਦਿਖਾਈ ਦਿੰਦੀਆਂ ਹਨ।
-ਜਸਪ੍ਰੀਤ ਸਿੰਘ ਬੰਡਾਲਾ (ਅੰਮ੍ਰਿਤਸਰ)
– ਕਿਸੇ ਵੀ ਤਾਰ ਵਿੱਚ ਅਸ਼ੁੱਧੀ ਜਾਂ ਕਾਰਬਨ ਆਦਿ ਦੀ ਮਾਤਰਾ ਹੁੰਦੀ ਹੈ। ਇਸ ਕਾਰਨ ਮਰੋੜਨ ਤੇ ਇਹ ਟੁੱਟ ਜਾਂਦੀ ਹੈ।
– ਬੱਸ ਗਤੀ ਵਿੱਚ ਹੁੰਦੀ ਹੈ, ਇਸ ਲਈ ਧਰਤੀ `ਤੇ ਮੌਜੂਦ ਵਸਤੂਆਂ ਘੁੰਮਦੀਆਂ ਦਿਖਾਈ ਦਿੰਦੀਆਂ ਹਨ।
***