ਮੇਘ ਰਾਜ ਮਿੱਤਰ
? ਰੋਟੀ ਪਕਾਉਣ ਤੋਂ ਬਾਅਦ ਜਦੋਂ ਤਵਾ ਉਤਾਰਦੇ ਹਾਂ ਤਾਂ ਉਹ ਚੰਗਿਆੜੇ ਜਿਹੇ ਕਿਉਂ ਨਿਕਲਦੇ ਹਨ, ਜਿਸਨੂੰ ਕਿ ਆਮ ਕਹਿ ਦੇਂਦੇ ਹਨ ਕਿ ਕੋਈ ਚੁਗਲੀਆਂ ਕਰਦਾ ਹੈ। ਜੋ ਕਿ ਕਦੇ ਕਦੇ ਹੀ ਦੇਖਣ ਨੂੰ ਕਿਉਂ ਮਿਲਦੇ ਹਨ। ਜਦੋਂ ਕਿ ਤਵਾ ਤਾਂ ਹਰ ਰੋਜ਼ ਹੀ ਅੱਗ ੳੁੱਪਰ ਟਿਕਦਾ ਹੈ।
? ਸਾਬਤ ਦਾਲਾਂ ਵਿੱਚ ਕੁੜਕੁੜੂ ਕਿਉਂ ਰਹਿ ਜਾਂਦੇ ਹਨ, ਜਦ ਕਿ ਸਭ ਨੂੰ ਬਰਾਬਰ ਰਿੰਨਿ੍ਹਆ ਜਾਂਦਾ ਹੈ।
? ਜਦੋਂ ਚੁੱਲ੍ਹੇ ਵਿੱਚ ਅੱਗ ਬੁਝਦੀ ਹੈ ਤਾਂ ਫੂਕ ਮਾਰਨ ਨਾਲ ਅੱਗ ਕਿਵੇਂ ਬਲਦੀ ਹੈ। ਜਦੋਂ ਕਿ ਆਪਣੇ ਸਾਹ ਰਾਹੀਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ। (ਯਾਨੀ ਕਿ ਕਾਰਬਨ ਡਾਈਆਕਸਾਈਡ ਨਾਲ ਅੱਗ ਕਿਉਂ ਬਲ਼ਦੀ ਹੈ।)
– ਹਰਿੰਦਰ ਸਿੰਘ, ਕਲਾਸ ਨੌਵੀਂ ਪਿੰਡ ਬਡਬਰ
– ਅਸਲ ਵਿੱਚ ਬੁਖਾਰ ਸਰੀਰ ਦੇ ਰੱਖਿਆ ਪ੍ਰਬੰਧ ਦੇ ਵੱਧ ਕਿਰਿਆਸ਼ੀਲ ਹੋਣ ਦਾ ਨਾਂ ਹੀ ਹੈ।
– ਕਈ ਵਾਰ ਕਾਰਬਨ ਦੇ ਅਣਜਲ਼ੇ ਕਣ ਤਵੇ ਦੇ ਥੱਲੇ ਜੰਮੇ ਰਹਿ ਜਾਂਦੇ ਹਨ। ਇਹੀ ਕਣ ਟਿਮਟਿਮਾਉਂਦੇ ਹਨ।
– ਦਾਲਾਂ ਵਿੱਚ ਬਿਮਾਰੀ ਕਾਰਨ ਕੋਈ ਨਾ ਕੋਈ ਦਾਲ ਦਾ ਦਾਣਾ ਸਖ਼ਤ ਹੋ ਜਾਂਦਾ ਹੈ ਜਾਂ ਇਸ ਵਿੱਚ ਕੋਈ ਜੰਗਲੀ ਦਾਲ ਦੇ ਦਾਣੇ ਦੀ ਕੋਈ ਵਣਗੀ ਆ ਜਾਂਦੀ ਹੈ।
– ਜਦੋਂ ਅਸੀਂ ਫੂਕ ਮਾਰਦੇ ਹਾਂ ਤਾਂ ਆਕਸੀਜਨ ਵੱਧ ਮਾਤਰਾ ਵਿੱਚ ਪ੍ਰਾਪਤ ਹੁੰਦੀ ਹੈ। ਕੱਢੇ ਗਏ ਸਾਹ ਵਿੱਚ ਵੀ ਕਾਫੀ ਮਾਤਰਾ ਵਿੱਚ ਆਕਸੀਜਨ ਹੁੰਦੀ। ਕਾਰਬਨ ਡਾਈਆਕਸਾਈਡ ਨਾਲ ਅੱਗ ਨਹੀਂ ਬਲਦੀ। ਸਗੋਂ ਇਹ ਤਾਂ ਸਾਹ ਵਿਚਲੀ ਬਚੀ ਹੋਈ ਆਕਸੀਜਨ ਕਰਕੇ ਅਜਿਹਾ ਹੁੰਦਾ ਹੈ।
***