Site icon Tarksheel Society Bharat (Regd.)

? ਕਹਿੰਦੇ ਹਨ ਕਿ ਜਦੋਂ ਕਿਸੇ ਘਰ ਵਿੱਚ ਚੋਰੀ ਹੋ ਜਾਂਦੀ ਹੈ ਤਾਂ ਮਲੇਰਕੋਟਲੇ ਜਾਣ `ਤੇ ਪੁੱਛਾਂ ਦੇਣ ਵਾਲੇ 12-13 ਸਾਲਾਂ ਦੇ ਬੱਚੇ ਨੂੰ ਸ਼ੀਸ਼ੇ ਵਿੱਚ ਚੋਰ ਦੀ ਫੋਟੋ ਵਿਖਾ ਦਿੰਦੇ ਹਨ। ਦੱਸਣਾ ਜੀ ਕਿ ਅਸਲੀਅਤ ਕੀ ਹੈ।

ਮੇਘ ਰਾਜ ਮਿੱਤਰ

? ਕੀ ਧੁੱਪ ਨਾਲ ਰੰਗ ਕਾਲਾ ਹੁੰਦਾ ਹੈ। ਜੇ ਹਾਂ ਤਾਂ ਕਿਵੇਂ।
-ਹੈਪੀ ਅਤੇ ਪਰਵੀਨ ਬਾਂਸਲ, ਪਿੰਡ ਕਣਕਵਾਲ ਚਹਿਲ੍ਹਾਂ, ਜ਼ਿਲ੍ਹਾ ਮਾਨਸਾ।
– ਇਸ ਵਰਤਾਰੇ ਨੂੰ ਹਜ਼ਰਾਇਤ ਕੱਢਣਾ ਕਹਿੰਦੇ ਹਨ। ਇਹ ਬਿਲਕੁਲ ਹੀ ਝੂਠ ਹੁੰਦਾ ਹੈ। ਅਸਲ ਵਿੱਚ ਹਜ਼ਰਾਇਤ ਕੱਢਣ ਵਾਲਾ 12-13 ਸਾਲਾਂ ਦੇ ਬੱਚੇ ਦੇ ਮਨ ਵਿੱਚ ਅਜਿਹੇ ਕਾਲਪਨਿਕ ਚਿੱਤਰ ਬਣਾ ਦਿੰਦਾ ਹੈ ਜਿਨ੍ਹਾਂ ਦਾ ਅਸਲੀਅਤ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੁੰਦਾ। ਪਿੱਛੇ ਜਿਹੇ ਮੈਨੂੰ ਜਗਰਾਵਾਂ ਤਹਿਸੀਲ ਦੇ ਇੱਕ ਪਿੰਡ ਦਾ ਪਤਾ ਲੱਗਿਆ ਹੈ ਕਿ ਇੱਥੋਂ ਦੀ ਪੰਚਾਇਤ ਦੇ ਮੈਂਬਰਾਂ ਨੇ ਇੱਕ ਮਜ਼ਦੂਰ ਨੂੰ ਹੀ ਕਿਸੇ ਹਜ਼ਰਾਇਤੀ ਦੇ ਕਹਿਣ `ਤੇ 10,000 ਰੁਪਏ ਦਾ ਹਜ਼ਰਾਨਾ ਪਾ ਦਿੱਤਾ ਹੈ। ਅਜਿਹੀਆਂ ਘਟਨਾਵਾਂ ਦੁੱਖਦਾਇਕ ਅਤੇ ਸਾਡੇ ਸਮਾਜ ਦੇ ਪਛੜੇਪਣ ਦਾ ਚਿੰਨ੍ਹ ਹਨ।
– ਧੁੱਪ ਵਿੱਚ ਹਾਨੀਕਾਰਕ ਅਲਟ੍ਰਾਵਾਇਲਟ ਕਿਰਨਾਂ ਹੁੰਦੀਆਂ ਹਨ ਜਿਹੜੀਆਂ ਚਮੜੀ ਦਾ ਨੁਕਸਾਨ ਕਰਦੀਆਂ ਹਨ।
***

Exit mobile version