Site icon Tarksheel Society Bharat (Regd.)

? ਧਰਤੀ ਦਾ ਭਾਰ ਕਿੰਨਾ ਹੈ।

ਮੇਘ ਰਾਜ ਮਿੱਤਰ

? ਗ੍ਰਹਿ ਕਿਉਂ ਨਹੀਂ ਚਮਕਦੇ।
? ਚੰਦ ਦੀ ਇੱਕ ਪਰਿਕਰਮਾ ਕਿੰਨੇ ਸਮੇਂ `ਚ ਹੁੰਦੀ ਹੈ।
-ਸੰਦੀਪ ਸੋਨੀ, ਬਲਵੀਰ ਵੀਰਾ (ਰੱਲਾ), ਜ਼ਿਲ੍ਹਾ ਮਾਨਸਾ
– ਧਰਤੀ ਦਾ ਭਾਰ 657 ਮਹਾਂਸੰਖ ਟਨ ਹੈ।
– ਗ੍ਰਹਿ ਧਰਤੀ ਦੇ ਬਹੁਤ ਨਜ਼ਦੀਕ ਹੁੰਦੇ ਹਨ। ਇਸ ਲਈ ਇਹ ਚਮਕਦੇ ਨਜ਼ਰੀਂ ਨਹੀਂ ਆਉਂਦੇ।
– ਚੰਦਰਮਾ ਧਰਤੀ ਦੁਆਲੇ 29 ਦਿਨ 12 ਘੰਟੇ 44 ਮਿੰਟ ਵਿੱਚ ਇੱਕ ਪਰਿਕਰਮਾ ਪੂਰਾ ਕਰਦਾ ਹੈ।
***
? ਅੱਜਕੱਲ੍ਹ ਸੂਰਜੀ ਊਰਜਾ ਰਾਹੀਂ ਟਿਊਬਾਂ, ਬਲਬ ਅਤੇ ਟਿਊਬਵੈਲ ਮੋਟਰਾਂ ਤੱਕ ਚਲਾਏ ਜਾ ਰਹੇ ਹਨ। ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਉ ਕਿ ਕਿਹੜੀ ਵਸਤੂ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦੀ ਹੈ। ਸਾਨੂੰ ਪ੍ਰਯੋਗ ਕਰਕੇ ਦੱਸੋ।
-ਬਿੰਦਰ ਸਿੰਘ
– ਅਜਿਹੇ ਸੂਰਜੀ ਸੈੱਲ ਵਿਗਿਆਨਿਕਾਂ ਨੇ ਤਿਆਰ ਕੀਤੇ ਹੋਏ ਹਨ ਜਿਹੜੇ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲ ਦਿੰਦੇ ਹਨ। ਇਸ ਤਰ੍ਹਾਂ ਪੈਦਾ ਹੋਈ ਬਿਜਲੀ ਊਰਜਾ ਬੈਟਰੀਆਂ ਵਿੱਚ ਦਿਨ ਸਮੇਂ ਜਮ੍ਹਾਂ ਕਰ ਲਈ ਜਾਂਦੀ ਹੈ ਅਤੇ ਬੈਟਰੀਆਂ ਚਾਰਜ ਹੋ ਜਾਂਦੀਆਂ ਹਨ। ਇਹ ਦਿਨ ਸਮੇਂ ਚਾਰਜ ਹੋਈਆਂ ਬੈਟਰੀਆਂ ਰਾਤੀਂ ਰੌਸ਼ਨੀ ਕਰਦੀਆਂ ਹਨ।
***

Exit mobile version