Site icon Tarksheel Society Bharat (Regd.)

? ਜਵਾਲਾ ਜੀ ਮੰਦਰ ਵਿੱਚ ਜੋ ਕੁਦਰਤੀ ਜੋਤਾਂ ਚਲਦੀਆਂ ਹਨ। ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ।

ਮੇਘ ਰਾਜ ਮਿੱਤਰ

? ਕੀ ਉਕਤ ਜੋਤਾਂ ਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ।
? ਆਪ ਜੀ ਦੇ ਵਿਚਾਰ ਮੁਤਾਬਕ ਕੀ ਉਕਤ ਜੋਤਾਂ ਬੰਦ ਹੋ ਸਕਦੀਆਂ ਹਨ। ਅਗਰ ਬੰਦ ਹੋ ਸਕਦੀਆਂ ਹਨ ਤਾਂ ਉਨ੍ਹਾਂ ਦੇ ਦਿਨ-ਰਾਤ ਚੱਲਣ ਦਾ ਕੀ ਕਾਰਨ ਹੈ।
? ਮਾਤਾ ਮਾਇਸਰਖਾਨਾ ਮੰਦਰ ਵਿੱਚ ਮੇਲੇ ਵਾਲੇ ਦਿਨ ਰਾਤ ਨੂੰ ਸਹੀ 12 ਵਜੇ ਜਵਾਲਾ ਜੀ ਮੰਦਰ ਵਿੱਚੋਂ ਇੱਕ ਜੋਤ ਆਪਣੇ-ਆਪ ਹੀ ਆ ਜਾਂਦੀ ਹੈ। ਭਾਵ ਉਸ ਸਮੇਂ ਜਵਾਲਾ ਜੀ ਮੰਦਰ ਦੀ ਜੋਤ ਅਲੋਪ ਹੋ ਜਾਂਦੀ ਹੈ ਅਤੇ ਮਾਇਸਰਖਾਨਾ ਮੰਦਰ ਵਿੱਚ ਜੋਤ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ ਹੈ। ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ।
-ਸੁਰੇਸ਼ ਕੁਮਾਰ, ਨੇੜੇ ਰਮਨ ਸਿਨੇਮਾ, ਮਾਨਸਾ।
– ਜਵਾਲਾ ਜੀ ਦੇ ਸਥਾਨ ਤੇ ਧਰਤੀ ਹੇਠਾਂ ਜਲਣਸ਼ੀਲ ਗੈਸਾਂ ਦੇ ਭੰਡਾਰ ਹਨ। ਇਸ ਲਈ ਇਨ੍ਹਾਂ ਵਿੱਚੋਂ ਸੁਰਾਖਾਂ ਰਾਹੀਂ ਗੈਸ ਦੇ ਕੁਝ ਕਣ ਬਾਹਰ ਨਿਕਲਦੇ ਰਹਿੰਦੇ ਹਨ। ਇਹ ਕਣ ਜਲਣਸ਼ੀਲ ਹੁੰਦੇ ਹਨ। ਇਸ ਲਈ ਇਹ ਜੋਤਾਂ ਜਗਦੀਆਂ ਹਨ।
– ਕਿਹਾ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਜਾਂ ਹਮਲਾਵਰ ਨੇ ਇਹਨਾਂ ਨੂੰ ਬੁਝਾਉਣ ਦਾ ਯਤਨ ਕੀਤਾ ਸੀ।
– ਜਿਵੇਂ ਕਿਸੇ ਵੀ ਸਥਾਨ ਤੇ ਲੱਗੀ ਅੱਗ ਨੂੰ ਬੁਝਾਇਆ ਜਾਂਦਾ ਹੈ, ਠੀਕ ਉਸੇ ਢੰਗ ਨਾਲ ਇਹਨਾਂ ਜੋਤਾਂ ਨੂੰ ਬੁਝਾਇਆ ਜਾ ਸਕਦਾ ਹੈ।
– ਇਹ ਸੰਭਵ ਨਹੀਂ ਹੈ। ਜੋਤਾਂ ਆਪਣੇ ਆਪ ਚੱਲ ਕੇ ਹਜ਼ਾਰਾਂ ਕਿਲੋਮੀਟਰ ਦੀ ਵਿੱਥ ਤਾਂ ਕੀ ਵੀਹ-ਤੀਹ ਮੀਟਰ ਵੀ ਅਗਾਂਹ ਨਹੀਂ ਜਾ ਸਕਦੀਆਂ। ਜੇ ਅਜਿਹਾ ਹੁੰਦਾ ਹੈ ਤਾਂ ਇਹ ਜਰੂਰ ਹੀ ਮੰਦਰ ਦੇ ਪੁਜਾਰੀਆਂ ਦੀ ਮਿਲੀਭੁਗਤ ਨਾਲ ਸ਼ਰਧਾਲੂਆਂ ਨਾਲ ਕੀਤੀ ਜਾ ਰਹੀ ਠੱਗੀ ਹੀ ਹੈ।
***

Exit mobile version