Site icon Tarksheel Society Bharat (Regd.)

? ਮੈਂ ਪਿਛਲੇ ਕਈ ਸਾਲਾਂ ਤੋਂ ਤਰਕਬੋਧ, ਤਰਕਸ਼ੀਲ, ਵਿਗਿਆਨ ਜੋਤ ਆਦਿ ਮੈਗਜ਼ੀਨ ਸਮੇਤ ਤਰਕਸ਼ੀਲ ਲਿਟਰੇਚਰ ਪੜ੍ਹਨ ਕਾਰਨ ਤਰਕਸ਼ੀਲਤਾ ਵਿੱਚ ਮੇਰਾ ਵਿਸ਼ਵਾਸ ਦ੍ਰਿੜ ਹੋਇਆ ਹੈ ਮੈਂ ਕਿਸੇ ਵੀ ਭਰਮ ਪਖੰਡ ਨੂੰ ਨਹੀਂ ਮੰਨਦਾ। ਪਿਛਲੇ ਦਿਨਾਂ ਦੀ ਗੱਲ ਹੈ ਮੇਰੇ ਘਰਵਾਲੀ ਦੇ ਪੈਰ ਦੇ ਅੰਗੂਠੇ ਤੇ ਛਾਲਾ ਹੋ ਗਿਆ। ਮੈਂ ਫੌਰਨ ਡਾਕਟਰ ਕੋਲ ਲੈ ਗਿਆ ਡਾ. ਨੇ ਪੱਟੀ ਕਰ ਦਿੱਤੀ, ਟੀਕਾ ਲਾ ਕੇ ਵੱਟੀਆਂ ਕੈਪਸੂਲ ਵਗੈਰਾ ਦੇ ਦਿੱਤੇ। ਦੂਜੇ ਦਿਨ ਸਵੇਰੇ ਛਾਲਾ ਹੋਰ ਵੱਡਾ ਹੋ ਗਿਆ। ਡਾ. ਕੋਲ ਲੈ ਗਏ ਇਸ ਦਰਮਿਆਨ ਲੋਕਾਂ ਨੇ ਮੇਰੀ ਘਰਵਾਲੀ ਨੂੰ ਕਿਹਾ ਕਿ ਤੂੰ ਨੈਣਾ ਕੌਤ ਜਾ ਕੇ ਚੌਕੀ ਭਰ ਆ। ਇਹ ਤਾਂ ਕੀੜਾ ਛੂ ਗਿਆ ਹੈ। ਮੈਂ ਨਹੀਂ ਮੰਨਿਆ। ਡਾ. ਤੋਂ ਚੀਰਾ ਦੁਆ ਕੇ ਛਾਲਾ ਸਾਫ ਕਰਾ ਕੇ ਪੱਟੀ ਕਰਾ ਲਿਆਇਆ। ਟੀਕਾ ਤੇ ਵੱਟੀਆਂ ਭੀ ਦਿੱਤੀਆਂ। ਇਹ ਸਿਲਸਿਲਾ ਕਈ ਦਿਨ ਚੱਲਿਆ ਪਰ ਜ਼ਖ਼ਮ ਬਹੁਤ ਖਰਾਬ ਹੋ ਗਿਆ। ਬਾਵਜੂਦ ਵਧੀਆ ਤੋਂ ਵਧੀਆ ਟਰੀਟਮੈਂਟ ਦੇ। ਅਖੀਰ ਵਿੱਚ ਮੇਰੀ ਪਤਨੀ ਮੇਰਾ ਵਿਰੋਧ ਕਰਕੇ ਨੈਣਾ ਕੌਤ ਚੌਕੀ ਭਰ ਆਈ। ਪੱਟੀ ਖੋਲ੍ਹ ਦਿੱਤੀ। ਕੋਈ ਭੀ ਦਵਾ ਆਦਿ ਲੈਣੀ ਬੰਦ ਕਰ ਦਿੱਤੀ। 2 ਦਿਨਾਂ ਬਾਅਦ ਜ਼ਖ਼ਮ ਬਿਲਕੁੱਲ ਸੁੱਕ ਗਿਆ। ਹੁਣ ਮੈਨੂੰ ਬਹੁਤ ਨਮੋਸ਼ੀ ਮੰਨਣੀ ਪੈਂਦੀ ਹੈ ਕਿ ਤੂੰ ਅਜਿਹੀਆਂ ਗੱਲਾਂ ਕਿਉਂ ਨਹੀਂ ਮੰਨਦਾ। ਮੈਂ ਕੀ ਕਰਾਂ। ਕਿਰਪਾ ਕਰਕੇ ਮੈਨੂੰ ਵਿਸਥਾਰ ਨਾਲ ਦੱਸਿਆ ਜਾਵੇ ਅਜਿਹਾ ਕਿਉਂ ਹੋਇਆ। ਡਾਕਟਰ ਭੀ ਹੈਰਾਨ ਹੈ ਮੇਰੇ ਕੋਲੇ ਜ਼ਖ਼ਮ ਕਿਉਂ ਠੀਕ ਨਹੀਂ ਹੋਇਆ ? ਅੱਗੇ ਵਾਸਤੇ ਮੈਂ ਘਰਦਿਆਂ ਨੂੰ ਵਹਿਮਾਂ ਪਖੰਡਾਂ ਤੋਂ ਰੋਕਣ ਤੋਂ ਅਸਮਰਥ ਹੋ ਗਿਆ ਹਾਂ। ਆਪ ਜੀ ਦਾ ਧੰਨਵਾਦੀ

ਮੇਘ ਰਾਜ ਮਿੱਤਰ

– ਦਰਬਾਰਾ ਸਿੰਘ ਪੰਜੋਲਾ, ਪਿੰਡ ਪੰਜੋਲਾ
ਡਾਕ. ਮੁੱਲੇਪੁਰ (ਥਾਣਾ) ਜ਼ਿਲ੍ਹਾ, ਫਤਹਿਗੜ੍ਹ ਸਾਹਿਬ।
– ਅਸਲ ਵਿੱਚ ਕਿਸੇ ਜ਼ਖ਼ਮ ਦੇ ਠੀਕ ਹੋਣ ਦਾ ਸੰਬੰਧ ਚੌਕੀ ਭਰਨ ਨਾਲ ਨਹੀਂ ਹੁੰਦਾ ਸਗੋਂ ਜ਼ਖ਼ਮ ਦੀ ਸੰਭਾਲ ਅਤੇ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਠੀਕ ਦਵਾਈਆਂ ਕਰਕੇ ਹੀ ਹੁੰਦਾ ਹੈ।

Exit mobile version