Site icon Tarksheel Society Bharat (Regd.)

? ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਪਰ ਉਹ ਕਾਰਬਨ ਡਾਈਆਕਸਾਈਡ ਵਿੱਚ ਕਿਵੇਂ ਬਦਲ ਜਾਂਦੀ ਹੈ।

ਮੇਘ ਰਾਜ ਮਿੱਤਰ

? ਰਾਤੀਂ ਸੌਣ ਵੇਲੇ ਦਿਲ ਤੇ ਹੱਥ ਰੱਖਣ ਨਾਲ ਡਰਾਉਣੇ ਸੁਪਨੇ ਹੀ ਆਉਂਦੇ ਹਨ। ਚੰਗੇ ਕਿਉਂ ਨਹੀਂ ਆਉਂਦੇ।
? ਅੰਗਰੇਜ਼ਾਂ ਦੇ ਵਾਲ਼ ਭੂਰੇ ਕਿਉਂ ਹੁੰਦੇ ਹਨ।
? ਸ਼ਹਿਦ ਦੀ ਵੱਡੀ ਮੱਖੀ ਦਾ ਸ਼ਹਿਦ ਛੋਟੀ ਮੱਖੀ ਦੇ ਸ਼ਹਿਦ ਨਾਲੋਂ ਘੱਟ ਗੁਣਕਾਰੀ ਹੁੰਦਾ ਹੈ। ਜਦੋਂ ਕਿ ਦੇਖਣ ਵਿੱਚ ਦੋਵੇਂ ਸ਼ਹਿਦ ਇੱਕੋ ਤਰ੍ਹਾਂ ਦੇ ਲਗਦੇ ਹਨ। ਅਜਿਹਾ ਕਿਉਂ ਹੁੰਦਾ ਹੈ
? ਬਿਜਲੀ ਦੀ ਗਤੀ ਕਿੰਨੀ ਹੈ।
? ਕੀ ਪਾਣੀ ਦੇ ਵਿੱਚੋਂ ਦੀ ਆਵਾਜ਼ ਕਰੌਸ ਹੋ ਸਕਦੀ ਹੈ।
? ਕੀ ਵਿਗਿਆਨੀ ਲਹੂ ਨੂੰ ਬਣਾ ਸਕਦੇ ਹਨ।
? ੌ ਗਰੁੱਪ ਵਾਲਾ ਖ਼ੂਨ ਹਰ ਵਿਅਕਤੀ ਨੂੰ ਚੜ੍ਹਾਇਆ ਜਾ ਸਕਦਾ ਹੈ, ਜਦੋਂ ਕਿ ਹੋਰ ਗਰੁੱਪ ਨਹੀਂ
? ਲੋਕਾਂ ਵਿੱਚ ਇਹ ਵਿਸ਼ਵਾਸ ਫੈਲਿਆ ਹੋਇਆ ਹੈ ਕਿ ਜੇ ਕਿਸੇ ਕਾਲੇ ਸੱਪ ਨੂੰ ਮਾਰ ਕੇ ਗੰਨੇ ਦੇ ਬੂਟੇ ਦੀ ਜੜ੍ਹ ਵਿੱਚ ਦੱਬ ਦੇਈਏ ਤੇ ਉਸ ਗੰਨੇ ਨੂੰ ਕਿਸੇ ਦਮੇ ਦੇ ਮਰੀਜ਼ ਨੂੰ ਚੂਪਣ ਲਈ ਦਿੱਤਾ ਜਾਵੇ ਤਾਂ ਉਹ ਮਰੀਜ਼ ਠੀਕ ਹੋ ਜਾਂਦਾ ਹੈ। ਕੀ ਇਹ ਇੱਕ ਵਹਿਮ ਹੀ ਹੈ ਜਾਂ ਇਸ ਵਿੱਚ ਕੋਈ ਸਚਾਈ ਵੀ ਹੈ।
– ਦਲਵੀਰ ਸਿੰਘ ਸੈਣੀ, ਬਲਕਾਰ ਸਿੰਘ ਗੇਜ ਰੀਡਰ
ਪਿੰਡ ਤੇ ਡਾਕ. ਸਾਹੋਕੇ (ਨਹਿਰੀ ਕੋਠੀ)
ਜ਼ਿਲ੍ਹਾ, ਸੰਗਰੂਰ
– ਸਾਡੇ ਸਰੀਰ ਦੁਆਰਾ ਖਾਧਾ ਗਿਆ ਭੋਜਨ ਖੂਨ ਵਿੱਚ ਚਲਿਆ ਜਾਂਦਾ ਹੈ। ਖ਼ੂਨ ਵਿਚਲੇ ਭੋਜਨ ਦਾ ਆਕਸੀਕਰਨ ਸਾਹ ਕਿਰਿਆ ਦੁਆਰਾ ਲਈ ਗਈ ਹਵਾ ਵਿੱਚ ਆਕਸੀਜਨ ਕਰਕੇ ਹੁੰਦਾ ਹੈ। ਇਸ ਆਕਸੀਕਰਨ ਦੀ ਕਿਰਿਆ ਕਾਰਨ ਸਾਹ ਵਿਚਲੀ ਆਕਸੀਜਨ ਦਾ ਕੁਝ ਭਾਗ ਕਾਰਬਨ ਡਾਈਆਕਸਾਈਡ ਵਿੱਚ ਬਦਲ ਜਾਂਦਾ ਹੈ।
– ਦਿਲ ਤੇ ਹੱਥ ਉਦੋਂ ਹੀ ਟਿਕਦਾ ਹੈ ਜਦੋਂ ਮਾੜੀਆਂ ਕਲਪਨਾਵਾਂ ਕਾਰਨ ਸਾਡੇ ਸਰੀਰ ਤੇ ਇਸਦਾ ਪ੍ਰਭਾਵ ਪੈਂਦਾ ਹੈ ਅਤੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ।
– ਅੰਗਰੇਜ ਜਿਹੜੇ ਦੇਸ਼ਾਂ ਵਿੱਚ ਰਹਿੰਦੇ ਹਨ, ਉਥੇ ਸੂਰਜ ਦੀ ਰੌਸ਼ਨੀ ਘੱਟ ਪੈਂਦੀ ਹੈ। ਇਸ ਲਈ ਇਹਨਾਂ ਵਿਅਕਤੀਆਂ ਵਿੱਚ ਮੈਲਾi*** ਰਸਾਇਣਿਕ ਪਦਾਰਥ ਦੀ ਘਾਟ ਹੋ ਜਾਂਦੀ ਹੈ। ਸਿੱਟੇ ਵਜੋਂ ਮੈਲਾi*** ਦੀ ਘਾਟ ਕਾਰਨ ਹੀ ਵਾਲ ਸਫੈਦ ਰਹਿ ਜਾਂਦੇ ਹਨ। ਇਸਦਾ ਦੂਜਾ ਕਾਰਨ ਵਿਰਾਸਤੀ ਗੁਣਾਂ ਕਰਕੇ ਵੀ ਹੁੰਦਾ ਹੈ।
– ਵੱਖ-ਵੱਖ ਇਲਾਕਿਆਂ ਵਿੱਚ ਸ਼ਹਿਦ ਵਾਲੀ ਮੱਖੀ ਸ਼ਹਿਦ ਇਕੱਠਾ ਕਰਨ ਲਈ ਵੱਖ-ਵੱਖ ਪੌਦਿਆਂ ਦੇ ਰਸਾਂ ਦਾ ਇਸਤੇਮਾਲ ਕਰਦੀ ਹੈ। ਇਸ ਲਈ ਸ਼ਹਿਦ ਦੀ ਕਿਸਮ ਵੀ ਉਹਨਾਂ ਨੂੰ ਇਕੱਠਾ ਕਰਨ ਵਾਲੀਆਂ ਮੱਖੀਆਂ ਦੁਆਰਾ ਉਪਯੋਗ ਵਿੱਚ ਲਿਆਂਦੇ ਪੌਦਿਆਂ ਤੇ ਹੀ ਨਿਰਭਰ ਹੁੰਦੀ ਹੈ।
– ਬਿਜਲੀ ਦੀ ਗਤੀ ਪ੍ਰਕਾਸ਼ ਦੀ ਗਤੀ ਦੇ ਬਰਾਬਰ ਹੁੰਦੀ ਹੈ ਜੋ ਕਿ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਟ ਹੁੰਦੀ ਹੈ।
– ਜੀ ਹਾਂ, ਪਾਣੀ ਵਿੱਚੋਂ ਆਵਾਜ਼ ਵੱਧ ਤੇਜ਼ੀ ਨਾਲ ਪਾਰ ਹੁੰਦੀ ਹੈ।
– ਜੀ ਹਾਂ, ਵਿਗਿਆਨੀ ਲਹੂ ਨੂੰ ਬਣਾ ਸਕਦੇ ਹਨ।
– ਮਰੇ ਸੱਪ ਨੂੰ ਕਿਸੇ ਦਰਖਤ ਦੀਆਂ ਜੜਾਂ ਵਿੱਚ ਦੱਬਣ ਨਾਲ ਹੋ ਸਕਦਾ ਹੈ ਕਿ ਉਸ ਵਿੱਚ ਕੁਝ ਰਸਾਇਣ ਦਰਖ਼ਤ ਦੇ ਪੱਤਿਆਂ ਜਾਂ ਫਲਾਂ ਵਿੱਚ ਆ ਜਾਣ ਪਰ ਬਹੁਤ ਸਾਰੇ ਵਿਅਕਤੀ ਮਾਨਸਿਕ ਤੌਰ `ਤੇ ਮਰੀਜ਼ ਹੁੰਦੇ ਹਨ। ਇਸ ਲਈ ਅਜਿਹੇ ਵਿਅਕਤੀਆਂ ਦਾ ਕਿਸੇ ਮਾਨਸਿਕ ਪ੍ਰਭਾਵ ਰਾਹੀਂ ਠੀਕ ਹੋਣਾ ਕੋਈ ਅਜੂਬਾ ਨਹੀਂ ਹੁੰਦਾ। ਇਸ ਲਈ ਹੋ ਸਕਦਾ ਹੈ ਕਿ ਕੋਈ ਨਾ ਕੋਈ ਦਮੇ ਦਾ ਮਰੀਜ਼ ਇਸ ਢੰਗ ਨਾਲ ਠੀਕ ਹੋ ਗਿਆ ਹੋਵੇ ਪਰ ਇਹ ਕੋਈ ਜਾਣੀ-ਪਹਿਚਾਣੀ ਵਿਗਿਆਨਕ ਸਚਾਈ ਨਹੀਂ ਹੈ।
***

Exit mobile version