Site icon Tarksheel Society Bharat (Regd.)

? ਉਹ ਕਿਹੜੀ ਥਾਂ ਅਤੇ ਕਿੱਥੇ ਹੈ ਜਿਸ ਦਾ ਪਾਣੀ ਬਹੁਤ ਗਰਮ ਹੈ। ਉਸ ਉੱਪਰ ਰੋਟੀਆਂ ਅਤੇ ਚੌਲ ਬਣਾਏ ਜਾਂਦੇ ਹਨ।

ਮੇਘ ਰਾਜ ਮਿੱਤਰ

? ਸਾਡੀ ਹਿਸਟਰੀ ਦੀ ਪੁਸਤਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਵਪਾਰ ਕਰਨ ਲਈ 20 ਰੁਪਏ ਦਿੱਤੇ ਸਨ। ਪਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਾਂ ਰੁਪਏ ਹੁੰਦੇ ਹੀ ਨਹੀਂ ਸਨ। ਫਿਰ ਇਹ ਗੱਪ ਮਾਰਨ ਦੀ ਕੀ ਲੋੜ ਸੀ।

? ਜਦੋਂ ਕੋਕਰੇਚ ਦਾ ਗਲ਼ ਕੱਟਿਆ ਜਾਂਦਾ ਹੈ। ਉਹ 9 ਦਿਨਾਂ ਤੱਕ ਜਿਉਂਦੇ ਰਹਿਣ ਦਾ ਕੀ ਕਾਰਨ ਹੈ।
? ਕੀ ਹਰ ਤਰ੍ਹਾਂ ਦੀ ਲੱਕੜੀ ਪਾਣੀ ਉੱਪਰ ਤੈਰ ਸਕਦੀ ਹੈ।
? ਕਹਿੰਦੇ ਹਨ ਕਿ ਦੁਸਹਿਰੇ ਵਾਲੇ ਦਿਨ ਗਰੜ ਪੰਖ ਦੇਖਿਆ ਚੰਗਾ ਹੁੰਦਾ ਹੈ। ਇਹ ਸੱਚ ਹੈ ਜਾਂ ਵਹਿਮ।
? ਕੀ ਮਾਇਆਵੀ ਫਿਲਮ ਜਾਂ ਸੀਰੀਅਲ ਇਨਸਾਨ ਤੇ ਆਪਣਾ ਪ੍ਰਭਾਵ ਪਾਉਂਦੇ ਹੋਣਗੇ।
? ਸਾਡੀ ਧਰਤੀ ਵਿੱਚ ਪਾਣੀ ਇੰਨਾ ਨੀਵਾਂ ਕਿਉਂ ਚਲਿਆ ਗਿਆ।
-ਕੁਲਦੀਪ ਸਿੰਘ, ਰਵਿੰਦਰ ਰਫੀ, ਕੰਚਨ ਬਿੱਟੂ
ਪੱਤੀ ਬਾਬਲ, ਪਿੰਡ ਤੇ ਡਾਕ ਰੱਲਾ, ਤਹਿ. ਤੇ ਜ਼ਿਲ੍ਹਾ ਮਾਨਸਾ।
– ਧਰਤੀ ਦੇ ਉੱਪਰ ਅਜਿਹੇ ਚਸ਼ਮੇ ਹਜ਼ਾਰਾਂ ਦੀ ਤਾਦਾਦ ਵਿੱਚ ਹਨ ਜਿੱਥੋਂ ਗਰਮ ਪਾਣੀ ਨਿਕਲਦਾ ਹੈ।

– ਸ਼੍ਰੀ ਗੁਰੁੂ ਨਾਨਕ ਦੇਵ ਜੀ ਨਾਲ ਅਜਿਹੀਆਂ ਬਹੁਤ ਸਾਰੀਆਂ ਸਾਖੀਆਂ ਜੋੜੀਆਂ ਗਈਆਂ ਹਨ ਕਿਉਂਕਿ ਦੂਸਰੇ ਧਰਮਾਂ ਦੇ ਮੁਕਾਬਲੇ ਸਿੱਖ ਧਰਮ ਦੀ ਹੋਂਦ ਨੂੰ ਸਥਿਰ ਕਰਨਾ ਉਸ ਸਮੇਂ ਦੇ ਸਿੱਖ ਪੈਰੋਕਾਰਾਂ ਦੀ ਲੋੜ ਸੀ। ਸੋ ਬਹੁਤ ਸਾਰੀਆਂ ਸਾਖੀਆਂ ਦੀ ਕਲਪਨਾ ਕੀਤੀ ਗਈ ਅਤੇ ਉਹਨਾਂ ਨੂੰ ਸੁਖਾਲੇ ਢੰਗ ਨਾਲ ਪੇਸ਼ ਵੀ ਕੀਤਾ ਗਿਆ।
– ਕੋਕਰੇਚ ਦਾ ਦਿਮਾਗ ਅਤੇ ਤੰਤੂ ਪ੍ਰਬੰਧ ਸਿਰ ਵਿੱਚ ਹੀ ਨਹੀਂ ਹੁੰਦਾ ਸਗੋਂ ਸਰੀਰ ਵਿੱਚ ਵੱਖ-ਵੱਖ ਭਾਗਾਂ ਵਿੱਚ ਹੁੰਦਾ ਹੈ। ਇਸ ਲਈ ਉਹ ਜਿਉਂਦਾ ਰਹਿ ਸਕਦਾ ਹੈ।
– ਜੀ ਹਾਂ, ਅਜਿਹੀ ਹਰ ਲੱਕੜੀ ਜਿਸਦੀ ਘਣਤਾ ਪਾਣੀ ਨਾਲੋਂ ਘੱਟ ਹੋਵੇਗੀ ਪਾਣੀ ਉੱਤੇ ਤੈਰ ਸਕਦੀ ਹੈ।
– ਇਹ ਅੰਧ-ਵਿਸ਼ਵਾਸ ਹੀ ਹੈ।
– ਜੀ ਹਾਂ, ਅਜਿਹੀਆਂ ਫਿਲਮਾਂ ਤੇ ਸੀਰੀਅਲ ਮਨੁੱਖੀ ਮਨ ਤੇ ਆਪਣਾ ਪ੍ਰਭਾਵ ਪਾਉਂਦੇ ਹਨ।
– ਧਰਤੀ ਵਿੱਚ ਪਾਣੀ ਦਰਖਤਾਂ ਰਾਹੀਂ ਰਿਸ-ਰਿਸ ਕੇ ਜਾਂਦਾ ਰਹਿੰਦਾ ਹੈ। ਅੱਜਕੱਲ੍ਹ ਅਸੀਂ ਪਾਣੀ ਕੱਢ ਵੱਡੀ ਰਫਤਾਰ ਨਾਲ ਰਹੇ ਹਾਂ ਪਰ ਪਾਣੀ ਧਰਤੀ ਵਿੱਚ ਪੁਚਾਉਣ ਵਾਲੇ ਸੋਮੇ ਭਾਵ ਦਰਖ਼ਤ ਦਿਨੋ ਦਿਨ ਕੱਟ ਕੇ ਘਟਾ ਰਹੇ ਹਾਂ। ਇਸ ਲਈ ਪਾਣੀ ਦਾ ਤਲ ਧਰਤੀ ਵਿੱਚ ਦਿਨੋ-ਦਿਨ ਨੀਵਾਂ ਜਾ ਰਿਹਾ ਹੈ।

Exit mobile version