Site icon Tarksheel Society Bharat (Regd.)

? ਮਨੀਕਰਨ ਸਾਹਿਬ ਸਾਰਾ ਇਲਾਕਾ ਠੰਢਾ ਹੈ ਪੰ੍ਰਤੂ ਇੱਕ ਚਸਮਾ ਗਰਮ ਪਾਣੀ ਦਾ ਹੈ। ਜਿੱਥੇ ਲੰਗਰ ਦੀ ਦਾਲ ਸਬਜ਼ੀ ਤਿਆਰ ਹੁੰਦੀ ਹੈ ਅਜਿਹਾ ਕਿਉਂ। -ਰਜਿੰਦਰ ਸਿੰਘ

ਮੇਘ ਰਾਜ ਮਿੱਤਰ

S/ੋ ਹਰਦਿਆਲ ਸਿੰਘ, ਪਿੰਡ ਬੀੜ, ਡਾ. ਮੁੱਲਾਪੁਰ ਕਲਾਂ
– ਧਰਤੀ ਦੀਆਂ ਡੂੰਘਾਈ ਵਿੱਚ ਪਿਘਲਿਆ ਹੋਇਆ ਲਾਵਾ ਭਰਿਆ ਹੋਇਆ ਹੈ। ਕੁਝ ਅਸਥਾਨਾਂ ਤੇ ਇਹ ਲਾਵਾ ਪਾਣੀ ਦੇ ਸੰਪਰਕ ਵਿੱਚ ਆ ਜਾਂਦਾ ਹੈ ਅਤੇ ਪਾਣੀ ਗਰਮ ਹੋ ਜਾਂਦਾ ਹੈ। ਗਰਮ ਪਾਣੀ ਦੇ ਸਾਰੇ ਚਸਮੇਂ ਇਸ ਤਰ੍ਹਾਂ ਹੋਂਦ ਵਿੱਚ ਆਉਂਦੇ ਹਨ। ***

————————————————————–

? ਵੱਧ ਰਹੀ ਬੇਰੁਜ਼ਗਾਰੀ ਦਾ ਹੱਲ ਕੀ ਹੋ ਸਕਦਾ ਹੈ।
? ਹਰ ਅਲੱਗ-ਅਲੱਗ ਪੌਦਿਆਂ ਦੇ ਫੁੱਲਾਂ ਦਾ ਰੰਗ ਅਲੱਗ-ਅਲੱਗ ਕਿਉਂ ਹੁੰਦਾ ਹੈ।
? ਜੇਕਰ ਪੋਲੀਥੀਨ ਦੇ ਲਿਫਾਫੇ, ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਵਗੈਰਾ ਪ੍ਰਦੂਸ਼ਨ ਫੈਲਾਉਂਦੀਆਂ ਹਨ। ਵਾਤਾਵਰਣ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਤਾਂ ਕਿਉਂ ਵਿਗਿਆਨੀ ਖੋਜਾਂ ਕਰਕੇ ਇਨ੍ਹਾਂ ਨੂੰ ਵਰਤੋਂ `ਚ ਲਿਆਉਂਦੇ ਹਨ।
-ਸੁਖਜਿੰਦਰ ਸਿੰਘ ਗਾਗੋਵਾਲ
ਮਾਨਸਾ (ਪੰਜਾਬ) – 151505
– ਸਾਡੇ ਅੱਜ ਦੇ ਸਮਾਜ ਵਿੱਚ ਪੈਦਾ ਕੀਤੀਆਂ ਗਈਆਂ ਬਹੁਤੀਆਂ ਸਮੱਸਿਆਵਾਂ ਅਜਿਹੇ ਪ੍ਰਬੰਧਾਂ ਦੀ ਹੀ ਦੇਣ ਹੁੰਦੀਆਂ ਹਨ ਜਿਹੋ ਜਿਹਾ ਪ੍ਰਬੰਧ ਅੱਜ ਸਾਡੇ ਦੇਸ਼ ਵਿੱਚ ਹੈ। ਬੁਰਕਾ ਭਾਵੇਂ ਇਸ ਸਰਕਾਰ ਨੇ ਲੋਕ-ਹਿਤੁੂ ਹੋਣ ਦਾ ਪਾਇਆ ਹੋਇਆ ਹੈ ਪਰ ਅਮਲ ਵਿੱਚ ਇਹ ਲੋਕ ਵਿਰੋਧੀ ਹੈ। ਭਾਰਤੀ ਵਿਧਾਨ ਸਭ ਲਈ ਇੱਕੋ ਜਿਹਾ ਹੀ ਹੈ ਪਰ ਇਹ ਭੁਗਤ ਪੈਸੇ ਵਾਲੇ ਦੇ ਹੱਕ ਵਿੱਚ ਜਾਂਦਾ ਹੈ। ਇਸ ਲਈ ਸਮੁੱਚੀ ਬੇਰੁਜ਼ਗਾਰੀ ਅਜਿਹੀ ਸਰਕਾਰ ਦੀ ਅਤੇ ਢਾਂਚਿਆਂ ਦੀ ਲੋੜ ਹੁੰਦੀ ਹੈ। ਇਸ ਢਾਂਚੇ ਦੀ ਖੂਬੀ ਇਹ ਹੁੰਦੀ ਹੈ ਕਿ ਲੋਕਾਂ ਨੂੰ ਅਜਿਹੇ ਭੰਬਲ-ਭੂਸਿਆਂ ਵਿੱਚ ਪਾ ਕੇ ਰੱਖਦਾ ਹੈ ਕਿ ਉਹ ਇਸ ਵਿੱਚੋਂ ਬਾਹਰ ਨਿਕਲਣ ਬਾਰੇ ਸੋਚ ਹੀ ਨਹੀਂ ਸਕਦੇ। ਸੋ, ਇਸ ਢਾਂਚੇ ਦੀ ਥਾਂ ਨਵਾਂ ਉਸਾਰ ਕੇ ਹੀ ਅਜਿਹਾ ਰਾਜ ਪ੍ਰਬੰਧ ਸਿਰਜਿਆ ਜਾ ਸਕਦਾ ਹੈ ਜਿਸ ਵਿੱਚ ਸਭ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ।
– ਹਰ ਕਿਸਮ ਦੇ ਫੁੱਲਾਂ ਦੀ ਰਸਾਇਣਿਕ ਬਣਤਰ ਵੱਖ-ਵੱਖ ਹੁੰਦੀ ਹੈ। ਕਈ ਫੁੱਲ ਅਜਿਹੇ ਪਦਾਰਥਾਂ ਦੇ ਬਣੇ ਹੁੰਦੇ ਹਨ ਜਿਹੜੇ ਕੇਵਲ ਰੋਸ਼ਨੀ ਦੇ ਸੱਤਾਂ ਰੰਗਾਂ ਵਿੱਚੋਂ ਲਾਲ ਰੰਗ ਹੀ ਪ੍ਰਗਟ ਕਰਦੇ ਹਨ। ਕੁਝ ਹੋਰਾਂ ਵਿੱਚ ਅਜਿਹੇ ਪਦਾਰਥ ਹੁੰਦੇ ਹਨ ਜਿਹੜੇ ਬਾਕੀ ਛੇ ਰੰਗ ਚੂਸ ਲੈਂਦੇ ਹਨ, ਸਿਰਫ ਨੀਲਾ ਪਰਿਵਰਤਿਤ ਕਰਦੇ ਹਨ।
– ਅਸਲ ਵਿੱਚ ਵਿਗਿਆਨਕਾਂ ਨੇ ਜੋ ਖੋਜਾਂ ਕੀਤੀਆਂ ਹੁੰਦੀਆਂ ਹਨ ਮਨੁੱਖਾਂ ਦੇ ਫਾਇਦੇ ਲਈ ਹੁੰਦੀਆਂ ਹਨ ਪਰ ਬਹੁਤ ਸਾਰੇ ਮਨੁੱਖਾਂ ਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ। ਪੋਲੀਥੀਨ ਦੇ ਲਿਫਾਫੇ ਵੀ ਵਧੀਆ ਚੀਜ਼ ਹਨ ਜੇ ਇਸ ਨੂੰ ਵਰਤੋਂ ਤੋਂ ਬਾਅਦ ਠੀਕ ਢੰਗ ਨਾਲ ਸਮੇਟਿਆ ਜਾਵੇ। ਪਰ ਅਸੀਂ ਤਾਂ ਇਸ ਨੂੰ ਆਲੇ-ਦੁਆਲੇ ਸੁੱਟ ਕੇ ਹੀ ਖੁਸ਼ ਹੁੰਦੇ ਹਾਂ ਜਿਸ ਨਾਲ ਇਹ ਸਮੱਸਿਆ ਬਣ ਜਾਂਦੀ ਹੈ।

Exit mobile version