Site icon Tarksheel Society Bharat (Regd.)

? ਇਕ ਤਾਰਾ ਜੋ ਸਾਡੇ ਤੋਂ ਜਾਂ ਧਰਤੀਂ ਤੋਂ ਚਾਰ ਵਰ੍ਹੇ ਪ੍ਰਕਾਸ਼ ਦੂਰੀ ਤੇ ਹੈ। ਉਸ ਤਾਰੇ ਤੋਂ ਆਉਣ ਵਾਲਾ ਪ੍ਰਕਾਸ਼ ਜਦ ਸਾਡੇ ਤਕ ਪਹੁੰਚਦਾ ਹੈ ਤਾਂ ਅਸੀਂ ਜਾਂ ਵਿਗਿਆਨਕ ਕਿਸ ਵਿਧੀ ਰਾਹੀਂ ਜਾਣਦੇ ਹਾਂ ਕਿ ਇਹ ਸਾਡੇ ਤਕ 4 ਸਾਲ ਬਾਅਦ ਪਹੁੰਚਿਆ ਹੈ ਜਾਂ ਪ੍ਰਕਾਸ਼ ਕਿਰਨਾਂ ਦਾ ਉਹ ਕਿਹੜਾ ਗੁਣ ਹੈ ਜਿਸ ਦੁਆਰਾ ਇਹ ਜਾਣਿਆ ਜਾ ਸਕਦਾ ਹੈ?

ਮੇਘ ਰਾਜ ਮਿੱਤਰ

? ਕੀ ਪ੍ਰਕਾਸ ਕਿਰਨਾਂ ਅਤੇ ਧੁਨੀ ਤਰੰਗਾਂ ਖਲਾਅ ਵਿੱਚ ਚਲ ਸਕਦੀਆਂ ਹਨ। ਅਗਰ ਅਸੀਂ ਇਕ ਕੱਚ ਦੇ ਵਡੇ ਗੋਲ ਭਾਂਡੇ ਵਿੱਚ ਕੋਈ ਵਸਤੂ ਰੱਖਕੇ ਇਸ ਭਾਂਡੇ ਵਿਚੋਂ ਹਵਾ ਕੱਢ ਕੇ ਜਾਂ ਇਸ ਅੰਦਰ ਖਲਾਅ ਪੈਦਾ ਕਰਕੇ ਇਸ ਉੱਤੇ ਰੋਸ਼ਨੀ ਸੁੱਟੀਏ ਤਾਂ ਕੀ ਸਾਨੂ ਵਸਤੂ ਦਿਖਾਈ ਦੇਵੇਗੀ ਜਾਂ ਸਾਨੂੰ ਹਨ੍ਹੇਰਾ ਨਜ਼ਰ ਆਵੇਗਾ?
? ਸੰਪੇਖ ਦੇ ਵਿਚ ਅਰਥ ਸਪੱਸ਼ਟ ਕਰੋਂ?
? ਸੰਸਾਰ ਵਿੱਚ ਕੋਈ ਐਸੇ ਜੀਵ ਹਨ ਜੋ ਦੋ ਵਿਮੀ ਚੇਤਨਤਾ ਜਾਂ ਇਕ ਵਿਮੀ ਚੇਤਨਤਾ ਵਾਲੇ ਹੋਣ ਅਗਰ ਹਨ ਤਾਂ ਕਿਹੜੇ ਹਨ?
? ਅਸੀ ਜਾਣਦੇ ਹਾਂ ਕਿ ਤਿੰਨ ਵਿਮੀ ਜਗਤ ਵਿਚ ਤਿੰਨ ਵਿਮ ਲੰਬਾਈ, ਚੌੜਾਈ, ਉਚਾਈ ਜਾਂ ਡੂੰਘਾਈ ਹਨ ਜਦੋਂ ਆਈਨਸਟਾਈਨ ਦੇ ਸਾਪੇਤਾ ਸਿਧਾਂਤ ਤੋਂ ਸਾਨੂੰ ਚੌਥੇ ਵਿਮ ਸਮੇਂ ਦੀ ਜਾਣਕਾਰੀ ਹੁੰਦੀ ਹੈ ਤਾਂ ਪਹਿਲੇ ਤਿਨਾਂ ਵਿਮਾ ਦੇ ਹੋਰ ਅਰਥ ਕੀ ਹਨ?
– ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ
ਪਿੰਡ ਤੇ ਡਾਕਖਾਨਾ: ਰਾਜਪੁਰ ਬੁੱਗਰਾ
ਜ਼ਿਲ੍ਹਾ: ਹੁਸਿਆਰਪੁਰ ਪੰਜਾਬ
1. ਜਿਵੇਂ ਕਾਰ ਦੀ ਸਪੀਡ ਵੇਖ ਕੇ ਦੱਸ ਸਕਦੇ ਹਾਂ ਕਿ ਇਸ ਦਾ ਕਿੰਨਾ ਸਫਰ ਕਿੰਨੇ ਸਮੇਂ ਵਿੱਚ ਮੁਮਕਿਨ ਹੈ। ਠੀਕ ਉਸੇ ਤਰ੍ਹਾਂ ਹੀ ਪ੍ਰਕਾਸ਼ ਦਾ ਸਫ਼ਰ ਹੁੰਦਾ ਹੈ। ਇਸ ਲਈ ਪ੍ਰਕਾਸ ਕਿਰਣਾਂ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਟ ਦੀ ਰਫਤਾਰ ਨਾਲ ਚੱਲਣਾ ਹੀ ਇਹ ਗੁਣ ਹੈ।
2. ਪ੍ਰਕਾਸ਼ ਤਰੰਗਾਂ ਜਾਂ ਧੁਨੀ ਤਰੰਗਾਂ ਖਲਾਅ ਵਿਚ ਚੱਲ ਸਕਦੀਆਂ ਹਨ। ਕੰਚ ਦੇ ਹਵਾ ਰਹਿਤ ਬਰਤਨ ਵਿਚ ਪਾਈ ਵਸਤੂ ਜਰੂਰ ਦਿਖਾਈ ਦੇਵੇਗੀ।
3. ਸਾਪੇਖ ਦਾ ਅਰਥ ਹੁੰਦਾ ਹੈ ਤੁਲਨਾਤਮਕ। ਕਿਸੇ ਦੂਸਰੀ ਵਸਤੂ ਦੀ ਤੁਲਨਾ ਵਿੱਚ।
4. ਦੋ ਵਿਮੀ ਜਾਂ ਇੱਕ ਵਿਮੀ ਜੀਵ ਕਿਹੜੇ ਕਿਹੜੇ ਹਨ। ਇਸ ਸਬੰਧੀ ਮੈਨੂੰ ਜਾਣਕਾਰੀ ਨਹੀਂ। ਵਿਗਿਆਨ ਜੋਤ ਦੇ ਪਾਠਕਾਂ ਵਿਚੋਂ ਜੇ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਉਹ ਜਰੂਰ ਲਿਖੇ।
5. ਤੁਹਾਡਾ ਸਵਾਲ ਸਪੱਸਟ ਨਹੀਂ।

Exit mobile version