Site icon Tarksheel Society Bharat (Regd.)

? ਸ਼ੀਸ਼ੇ ਦੇ ਵਿੱਚ ਕਿਸੇ ਮਨੁੱਖ ਨੂੰ ਆਪਣਾ ਚਿਹਰਾ ਕਿਉਂ ਦਿਖਾਈ ਦਿੰਦਾ ਹੈ?

ਮੇਘ ਰਾਜ ਮਿੱਤਰ

? ਕੀ ਪਾਣੀ ਤੋਂ ਵੀ ਕੋਈ ਕਮਜ਼ੋਰ ਤੇਜ਼ਾਬ ਹੈ?
? ਉਹਨਾਂ ਦਰਖੱਤਾਂ ਦੇ ਨਾਮ ਦੱਸੋ ਜੋ ਰਾਤ ਨੂੰ ਵੀ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ।
? ਤੇਲ ਦੀ ਇੱਕ ਬੂੰਦ ਪਾਣੀ ਦੇ ਉੱਪਰ ਫੈਲ ਜਾਂਦੀ ਹੈ। ਪਾਣੀ ਦੀ ਉੱਪਰਲੀ ਤਹਿ ਤੋਂ ਕਈ ਰੰਗ ਨਜ਼ਰ ਆਉਂਦੇ ਹਨ। ਅਜਹਿਾ ਕਿਉਂ?
– ਜਗਤਾਰ ਸਿੰਘ ਸੇਖੋੋ, ਪਿੰਡ ਬੋੜਾਵਾਲ
ਤਹਿ: ਬੁਢਲਾਡਾ, ਜ਼ਿਲ੍ਹਾ: ਮਾਨਸਾ
1. ਅਸਲ ਵਿੱਚ ਸੂਰਜ ਦੀਆਂ ਪ੍ਰਕਾਸ ਕਿਰਨਾਂ ਬਾਹਰਲੀਆਂ ਵਸਤੂਆਂ `ਤੇ ਪੈਂਦੀਆਂ ਹਨ। ਥੋੜ੍ਹੀਆਂ ਬਹੁਤ ਕਿਰਨਾਂ ਉਹ ਵਸਤੂ ਸੋਖ ਲੈਂਦੀ ਹੈ। ਅਤੇ ਗਰਮੀ ਵਿੱਚ ਬਦਲ ਦਿੰਦੀ ਹੈ। ਬਾਕੀ ਕਿਰਨਾਂ ਉਸ ਵਸਤੂ ਤੋਂ ਪਰਿਵਰਤਿਤ ਹੋ ਕੇ ਆਲੇ ਦੁਆਲੇ ਨੂੰ ਖਿੰਡ ਜਾਂਦੀਆਂ ਹਨ। ਇਸ ਤਰ੍ਹਾਂ ਕੁਝ ਕਿਰਨਾ ਸਾਡੇ ਚਿਹਰੇ ਨਾਲ ਵੀ ਆ ਟਕਰਾਉਂਦੀਆ ਹਨ। ਸਾਡੇ ਚਿਹਰੇ ਤੋਂ ਮੁੜੀਆਂ ਕਿਰਨਾਂ ਦਰਪਣ ਨਾਲ ਟਕਰਾਉਂਦੀਆਂ ਹਨ ਤੇ ਦਰਪਣ ਉਹਨਾਂ ਨੂੰ ਪਰਿਵਰਤਿਤ ਕਰ ਦਿੰਦਾ ਹੈ। ਇਸ ਲਈ ਦਰਪਣ ਵਿੱਚ ਸਾਨੂੰ ਆਪਣਾ ਚਿਹਰਾ ਦਿਖਾਈ ਦਿੰਦਾ ਹੈ।
2. ਸੁੱਧ ਪਾਣੀ ਨੂੰ ਉਦਾਸੀਨ ਮੰਨਿਆ ਜਾਂਦਾ ਹੈ। ਜਿਸਦਾ ਮਤਲਬ ਹੈ ਕਿ ਨਾ ਇਹ ਤੇਜ਼ਾਬੀ ਹੈ ਨਾ ਹੀ ਖਾਰਾ ਹੈ।
3. ਅਜਿਹਾ ਕੋਈ ਵੀ ਹਰਾ ਦਰੱਖਤ ਨਹੀਂ ਹੋ ਸਕਦਾ ਜਿਹੜਾ ਰਾਤ ਨੂੰ ਵੀ ਆਕਸੀਜਨ ਛੱਡਦਾ ਹੋਵੇ।
4. ਤੇਲ ਦੀ ਬੂੰਦ ਹਲਕੀ ਹੋਣ ਕਰਕੇ ਪਾਣੀ ਦੇ ਤਲ ਤੇ ਖਿਲਰ ਜਾਂਦੀ ਹੈ। ਪ੍ਰਕਾਸ਼ ਕਿਰਣਾ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਆਮ ਦਾਖਲ ਹੋਣ ਸਮੇਂ ਅਪਵਰਤਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਤਲ ਲਿਜਮ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਹੀ ਰੰਗ ਨਜ਼ਰ ਆਉਂਦੇ ਹਨ।

Exit mobile version