Site icon Tarksheel Society Bharat (Regd.)

? ਕੀ ਸੱਪ ਸੌਂਦਾ ਨਹੀਂ, ਜੇ ਸੌਂਦਾ ਨਹੀਂ ਤਾਂ ਕਿਉਂ।

ਮੇਘ ਰਾਜ ਮਿੱਤਰ

? ਹਰ ਇਨਸਾਨ ਦੇ ਖੂਨ ਦਾ ਰੰਗ ਇੱਕੋ ਜਿਹਾ ਲਾਲ ਹੈ ਪਰ ਇਸਦੇ ਕਈ ਗਰੁੱਪ ਹਨ। ਇਹ ਕਿਉਂ?
? ਬਰਫ਼ ਜਮਾਉਣ ਲਈ ਅਮੋਨੀਆ ਗੈਸ ਦੀ ਵਰਤੋਂ ਹੀ ਕਿਉਂ ਕੀਤੀ ਜਾਂਦੀ ਹੈ।
? ਹਰ ਇਨਸਾਨ ਦੇ ਅੰਗ ਇੱਕੋ ਜਿਹੇ ਹੁੰਦੇ ਹਨ ਪਰ ਹਰ ਦੀ ਸੋਚਣ ਸ਼ਕਤੀ ਅਲੱਗ ਕਿਉਂ ਹੁੰਦੀ ਹੈ।
? ਕੀ ਸ਼ੂਗਰ ਦੀ ਬਿਮਾਰੀ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ।
? ਹੀਲੀਅਮ ਪ੍ਰਮਾਣੂ ਦਾ ਪੁੰਜ, ਚਾਰ ਹਾਈਡੋ੍ਰਜਨ ਪ੍ਰਮਾਣੂਆਂ ਦੇ ਪੁੰਜ ਨਾਲੋਂ ਘੱਟ ਕਿਉਂ ਹੁੰਦਾ ਹੈ।
? ਜਦੋਂ ਸੂਰਜੀ ਪਦਾਰਥ ਸੁੰਗੜਨ ਦੀ ਕਿਰਿਆ ਵਿੱਚੋਂ ਲੰਘਦਾ ਹੈ ਤਾਂ ਗੁਰੂਤਵੀ ਊਰਜਾ ਦੀ ਵੱਡੀ ਮਾਤਰਾ ਦਾ ਨਿਕਾਸ ਹੁੰਦਾ ਹੈ, ਕਿਉਂ।? ਕੀ ਜ਼ਿਆਦਾ ਅੰਨ ਖਾਣ ਨਾਲ ਦਿਮਾਗ਼ ਮੋਟਾ ਹੋ ਜਾਂਦਾ ਹੈ, ਜੇ ਹੁੰਦਾ ਹੈ ਤਾਂ ਕਿਉਂ।

-ਗੁਰਵਿੰਦਰ ਸਿੰਘ ਸਿੱਧੂ, ਪਿੰਡ ਬੋੜਾਵਾਲ,
ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ

– ਸੱਪ ਸੌਂਦਾ ਨਹੀਂ ਪਰ ਆਰਾਮ ਜ਼ਰੂਰ ਕਰਦਾ ਹੈ।
– ਖੂਨ ਵਿੱਚ ਦੋ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ। ਇੱਕ ਐਂਟੀਜਨ ਅਤੇ ਇੱਕ ਐਂਟੀਬੌਡੀ ਹੁੰਦਾ ਹੈ। ਇਨ੍ਹਾਂ ਦੋਨਾਂ ਪ੍ਰੋਟੀਨਾਂ ਦੀਆਂ ਕਿਸਮਾਂ ਕਾਰਨ ਖੂਨ ਦੇ ਵੱਖ-ਵੱਖ ਖੂਨ ਗਰੁੱਪ ਹੁੰਦੇ ਹਨ।
– ਅੱਜਕੱਲ੍ਹ ਬਰਫ਼ ਜਮਾਉਣ ਲਈ ਫੀਰੋਨ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ।
– ਹਰ ਵਿਅਕਤੀ ਵਿੱਚ ਦੋ ਪ੍ਰਕਾਰ ਦੇ ਗੁਣ ਹੁੰਦੇ ਹਨ। ਇੱਕ ਗੁਣ ਉਹ ਹੁੰਦੇ ਹਨ ਜਿਹੜੇ ਕੋਈ ਵਿਅਕਤੀ ਆਪਣੇ ਮਾਪਿਆਂ ਤੋਂ ਵਿਰਾਸਤ ਵਿੱਚ ਪ੍ਰਾਪਤ ਕਰਦਾ ਹੈ। ਦੂਜੇ ਗੁਣ ਉਹ ਹੁੰਦੇ ਹਨ ਜਿਹੜੇ ਕੋਈ ਵਿਅਕਤੀ ਆਲੇ-ਦੁਆਲੇ ਦੇ ਮਾਹੌਲ ਵਿੱਚੋਂ ਪ੍ਰਾਪਤ ਕਰਦਾ ਹੈ। ਸੋ ਇਨ੍ਹਾਂ ਦੋ ਪ੍ਰਕਾਰ ਦੇ ਗੁਣਾਂ ਕਰਕੇ ਹੀ ਕਿਸੇ ਵਿਅਕਤੀ ਦੇ ਗੁਣ ਅਲੱਗ-ਅਲੱਗ ਹੁੰਦੇ ਹਨ। ਇਸੇ ਕਰਕੇ ਸਾਰੇ ਵਿਅਕਤੀਆਂ ਦੀਆਂ ਸੋਚਣ-ਸ਼ਕਤੀਆਂ ਅਲੱਗ-ਅਲੱਗ ਹੁੰਦੀਆਂ ਹਨ।
– ਸ਼ੂਗਰ ਦੀ ਬਿਮਾਰੀ ਮਿੱਠੀਆਂ ਚੀਜ਼ਾਂ ਖਾਣ ਨਾਲ ਨਹੀਂ ਹੁੰਦੀ ਸਗੋਂ ਸਰੀਰ ਦੀ ਇੱਕ ਗ੍ਰੰਥੀ ਪੈਂਕਰੀਆ ਦੇ ਇੰਨਸੂਲੀਨ ਘੱਟ ਮਾਤਰਾ ਵਿੱਚ ਪੈਦਾ ਕਰਨ ਕਰਕੇ ਹੁੰਦੀ ਹੈ। ਪਰ ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠਾ ਘੱਟ ਖਾਣਾ ਚਾਹੀਦਾ ਹੈ।
– ਹੀਲੀਅਮ ਦੇ ਪ੍ਰਮਾਣੂ ਵਿੱਚ ਦੋ ਪ੍ਰੋਟੋਨ ਅਤੇ ਦੋ ਨਿਊਟ੍ਰੋਨ ਹੁੰਦੇ ਹਨ। ਇਸ ਲਈ ਹੀਲੀਅਮ ਦਾ ਪ੍ਰਮਾਣੂ ਭਾਰ 4 ਹੁੰਦਾ ਹੈ।
– ਅਸਲ ਵਿੱਚ ਸੂਰਜ ਵਿੱਚ ਦੋ ਬਲਾਂ ਦਾ ਸੰਤੁਲਨ ਹੈ। ਇੱਕ ਬਲ ਤਾਂ ਹਾਈਡੋ੍ਰਜਨ ਦੇ ਹੀਲੀਅਮ ਵਿੱਚ ਬਦਲਣ ਕਾਰਨ ਪੈਦਾ ਹੋਈ ਨਿਊਕਲੀ ਸੰਯੋਜਨ ਊਰਜਾ ਕਾਰਨ ਹੈ। ਦੂਸਰਾ ਬਲ ਉਸਦੀ ਗੁਰੂਤਵੀ ਬਲ ਕਾਰਨ ਹੈ। ਜਿੰਨਾਂ ਚਿਰ ਦੋਵੇਂ ਬਲਾਂ ਵਿੱਚ ਸੰਤੁਲਨ ਚਲਦਾ ਰਹਿੰਦਾ ਹੈ ਤਾਂ ਸੂਰਜਾਂ ਦੀ ਸਾਡੇ ਅੱਜ ਦੇ ਸੂਰਜ ਵਰਗੀ ਸਥਿਤੀ ਕਾਇਮ ਰਹਿੰਦੀ ਹੈ ਪਰ ਜਦੋਂ ਹਾਈਡ੍ਰੋਜਨ ਗੈਸ ਹਿਲੀਅਮ ਵਿੱਚ ਬਦਲਣਾ ਬੰਦ ਕਰ ਦਿੰਦੀ ਹੈ ਤਾਂ ਸੂਰਜ ਦਾ ਘੇਰਾ ਵਿਸ਼ਾਲ ਹੁੰਦਾ ਜਾਂਦਾ ਹੈ।
– ਜ਼ਿਆਦਾ ਅੰਨ ਖਾਣ ਨਾਲ ਸਰੀਰ ਵਿੱਚ ਚਰਬੀ ਦੀ ਮਾਤਰਾ ਜ਼ਰੂਰ ਵਧ ਜਾਂਦੀ ਹੈ ਪਰ ਸ਼ਾਇਦ ਦਿਮਾਗ਼ ਦੇ ਉੱਪਰ ਇਸਦਾ ਅਸਰ ਨਾ ਹੁੰਦਾ ਹੋਵੇ।

Exit mobile version