ਮੇਘ ਰਾਜ ਮਿੱਤਰ
? ਦੋ ਜੁੜਵਾਂ ਬੱਚਿਆਂ ਦੀਆਂ ਆਦਤਾਂ ਵੀ ਇੱਕੋ ਜਿਹੀਆਂ ਹੁੰਦੀਆਂ ਹਨ।
? ਕਈ ਮਨੁੱਖਾਂ ਦੇ ਮੱਛਰ ਨਹੀਂ ਲੜਦਾ। ਜੇਕਰ ਲੜਦਾ ਹੈ ਤਾਂ ਉਹ ਮਰ ਜਾਂਦਾ ਹੈ। ਇਸਦਾ ਕੀ ਕਾਰਨ ਹੈ।
? ਕੀ ਜ਼ਿਆਦਾ ਖਾਣਾ ਖਾਣ ਨਾਲ ਆਦਮੀ ਮੋਟਾ ਹੋ ਜਾਂਦਾ ਹੈ। ਇੱਕ ਮਨੁੱਖ ਨੂੰ ਤਕਰੀਬਨ ਕਿੰਨਾ ਭੋਜਨ ਖਾਣਾ ਚਾਹੀਦਾ ਹੈ।
-ਜਗਮੋਹਨ ਕੌਰ, ਪਿੰਡ ਤੇ ਡਾਕ. ਸਹਿਜੜਾ,
ਤਹਿ. ਬਰਨਾਲਾ, ਜ਼ਿਲ੍ਹਾ ਸੰਗਰੂਰ
– ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਕਿਸੇ ਵਸਤੂ ਉੱਪਰ ਪੈਂਦੀਆਂ ਹਨ ਤਾਂ ਵਸਤੂ ਕੁਝ ਕਿਰਨਾਂ ਨੂੰ ਆਪਣੇ ਵਿੱਚ ਸੋਖ ਲੈਂਦੀ ਹੈ ਅਤੇ ਕੁਝ ਨੂੰ ਮੋੜ ਦਿੰਦੀ ਹੈ। ਉਹਨਾਂ ਮੁੜੀਆਂ ਹੋਈਆਂ ਕਿਰਨਾਂ ਵਿੱਚੋਂ ਕੁਝ ਸਾਡੀਆਂ ਅੱਖਾਂ ਵਿੱਚ ਪੈ ਜਾਂਦੀਆਂ ਹਨ। ਇਸ ਲਈ ਉਹ ਵਸਤੂ ਵਿਖਾਈ ਦੇਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਉਸ ਵਸਤੂ ਤੇ ਪ੍ਰਕਾਸ਼ ਦੀਆਂ ਕਿਰਨਾਂ ਪੈਣੋਂ ਬੰਦ ਹੋ ਜਾਂਦੀਆਂ ਹਨ। ਇਸ ਲਈ ਮੁੜਦੀਆਂ ਵੀ ਨਹੀਂ ਅਤੇ ਸਾਡੀਆਂ ਅੱਖਾਂ ਵਿੱਚ ਨਹੀਂ ਪੈਂਦੀਆਂ। ਇਸ ਲਈ ਵਸਤੂ ਸਾਨੂੰ ਵਿਖਾਈ ਨਹੀਂ ਦਿੰਦੀ।
– ਜੁੜਵਾਂ ਬੱਚੇ ਦੋ ਤਰ੍ਹਾਂ ਦੇ ਹੁੰਦੇ ਹਨ। 1. ਇੱਕ ਹੀ ਅੰਡੇ ਤੋਂ ਵਿਕਸਿਤ ਹੋਏ ਜੁੜਵਾਂ ਬੱਚੇ, 2. ਵੱਖ-ਵੱਖ ਅੰਡਿਆਂ ਤੋਂ ਵਿਕਸਿਤ ਹੋਏ ਬੱਚੇ। ਵੱਖ-ਵੱਖ ਅੰਡਿਆਂ ਤੋਂ ਪੈਦਾ ਹੋਏ ਬੱਚਿਆਂ ਵਿੱਚ ਨਾ ਤਾਂ ਵਿਰਾਸਤੀ ਗੁਣ ਹੀ ਇੱਕੋ ਜਿਹੇ ਹੁੰਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਮਾਹੌਲ ਇੱਕੋ ਜਿਹਾ ਮਿਲਦਾ ਹੈ। ਇਸ ਲਈ ਉਨ੍ਹਾਂ ਦੇ ਗੁਣ ਅਲੱਗ-ਅਲੱਗ ਹੁੰਦੇ ਹਨ ਪਰ ਇੱਕ ਹੀ ਅੰਡੇ ਦੇ ਦੋ ਭਾਗਾਂ ਵਿੱਚ ਟੁੱਟਣ ਕਾਰਨ ਪੈਦਾ ਹੋਏ ਦੋ ਜੁੜਵਾਂ ਬੱਚਿਆਂ ਨੂੰ ਮਾਪਿਆਂ ਵੱਲੋਂ ਮਿਲੇ ਗੁਣ-ਸੂਤਰ ਤਾਂ ਇੱਕੋ ਜਿਹੇ ਹੁੰਦੇ ਹਨ ਪਰ ਵੱਖ-ਵੱਖ ਮਾਹੌਲ ਵਿੱਚ ਹੋਇਆ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਗੁਣਾਂ ਨੂੰ ਬਦਲ ਦਿੰਦਾ ਹੈ।
– ਕਈ ਮਨੁੱਖਾਂ ਦੇ ਖੂਨ ਵਿੱਚ ਅਜਿਹੇ ਰਸ ਹੁੰਦੇ ਹਨ ਜਿਹੜੇ ਮੱਛਰਾਂ ਪ੍ਰਤੀ ਅਲਰਜਿਕ ਹੁੰਦੇ ਹਨ। ਇਸ ਲਈ ਮੱਛਰ ਅਜਿਹੇ ਮਨੁੱਖਾਂ ਨੂੰ ਕੱਟਦਾ ਹੈ ਤਾਂ ਮੱਛਰ ਦੀ ਮੌਤ ਹੋ ਜਾਂਦੀ ਹੈ।
– ਮਨੁੱਖ ਦਾ ਸਰੀਰ ਇੱਕ ਗੁਬਾਰੇ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਗੁਬਾਰੇ ਵਿੱਚ ਜਿੰਨੀ ਵੱਧ ਹਵਾ ਭਰੀ ਜਾਵਾਂਗੇ ਉਹ ਫੁਲਦਾ ਜਾਵੇਗਾ। ਇਸ ਤਰ੍ਹਾਂ ਜੇ ਸਰੀਰ ਵਿੱਚ ਖੁਰਾਕ ਜ਼ਿਆਦਾ ਭਰਦੀ ਰਹੇਗੀ ਤਾਂ ਉਹ ਵੀ ਫੁਲਦਾ ਰਹੇਗਾ। ਪਰ ਜੇ ਤੁਹਾਡਾ ਭਾਰ ਤੁਹਾਡੀ ਉਚਾਈ ਵਾਲੇ ਵਿਅਕਤੀਆਂ ਜਿੰਨਾ ਹੋਣਾ ਚਾਹੀਦਾ ਹੈ ਜਾਂ ਉਸ ਤੋਂ ਵੱਧ ਹੈ ਤਾਂ ਜ਼ਰੂਰ ਹੀ ਤੁਹਾਨੂੰ ਆਪਣੇ ਭੋਜਨ ਨੂੰ ਘਟਾ ਦੇਣਾ ਚਾਹੀਦਾ ਹੈ। ਖੰਡ ਤੇ ਘਿਉ ਵਿੱਚ ਊਰਜਾ ਦੀ ਮਾਤਰਾ ਬਾਕੀ ਪਦਾਰਥਾਂ ਨਾਲੋਂ ਤਿੰਨ ਗੁਣਾਂ ਵੱਧ ਹੁੰਦੀ ਹੈ। ਇਸ ਲਈ ਖੰਡ ਤੇ ਘਿਉ ਜਾਂ ਇਹਨਾਂ ਤੋਂ ਬਣੀਆਂ ਵਸਤੂਆਂ ਦਾ ਸੇਵਨ ਘੱਟ ਤੋਂ ਘੱਟ ਕਰ ਦੇਣਾ ਚਾਹੀਦਾ ਹੈ। ਬਹੁਤੇ ਪੰਜਾਬੀ ਆਪਣੀ ਲੋੜ ਨਾਲੋਂ ਵੱਧ ਖੁਰਾਕ ਖਾ ਰਹੇ ਹਨ। ਇਸ ਲਈ ਜੇ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਜ਼ਰੂਰ ਹੀ ਆਪਣੇ ਭੋਜਨ ਤੇ ਕੰਟਰੋਲ ਕਰਨਾ ਚਾਹੀਦਾ ਹੈ।
***