– ਮੇਘ ਰਾਜ ਮਿੱਤਰ
ਪਿਛਲੇ ਵਰਿ•ਆਂ ਵਿਚ ਤਰਕਸ਼ੀਲ ਲਹਿਰ ‘ਤੇ ਹੋਈਆਂ ਵਧੀਕੀਆਂ ਸਬੰਧੀ ਮੈਨੂੰ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਵੇਖਿਆ ਕਿ ਇੱਕ ਡੀ.ਆਈ.ਜੀ. ਪੱਧਰ ਦਾ ਅਫ਼ਸਰ ਮੁੱਖ ਮੰਤਰੀ ਦੇ ਸੱਜੇ ਹੱਥ ਬੈਠਦਾ ਹੈ। ਪੰਜਾਬ ਵਿਚ ਹੋਈਆਂ ਵਧੀਕੀਆਂ ਜਾਂ ਵਧੀਕੀਆਂ ਕਰਵਾਉਣ ਲਈ ਮੁੱਖ ਮੰਤਰੀ ਡੀ.ਆਈ.ਜੀ. ਨੂੰ ਹੁਕਮ ਕਰ ਦਿੰਦਾ ਹੈ। ਡੀ.ਆਈ.ਜੀ. ਉਸੇ ਸਮੇਂ ਜ਼ਿਲ•ੇ ਦੇ ਸਬੰਧਤ ਐਸ.ਐਸ.ਪੀ. ਨੂੰ ਫੋਨ ਕਰ ਦਿੰਦਾ ਹੈ। ਇਸ ਤਰ•ਾਂ ਸਥਾਨਕ ਪੱਧਰ ਦਾ ਐਸ.ਐਚ.ਓ. ਸਤਾ ਦੇ ਇਸ਼ਾਰੇ ‘ਤੇ ਕੇਸ ਦਰਜ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਲੈਂਦਾ ਹੈ। ਡਿਊਟੀਆਂ ਬਦਲ-ਬਦਲ ਕੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨਾਲ ਦਿਨ-ਰਾਤ ਅਜਿਹੇ ਡੀ.ਆਈ.ਜੀ. ਜੁੜੇ ਰਹਿੰਦੇ ਹਨ। ਇਸੇ ਤਰ•ਾਂ ਮੁੱਖ ਮੰਤਰੀ ਦੇ ਖੱਬੇ ਹੱਥ ਮੁੱਖ ਮੰਤਰੀ ਦਾ ਮੁੱਖ ਸਕੱਤਰ ਬੈਠਦਾ ਹੈ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਉਸ ਰਾਹੀਂ ਜਾਂਦੇ ਹਨ। ਅਦਾਲਤਾਂ ਨੂੰ ਕੰਟਰੋਲ ਕਰਨ ਲਈ ਉਨ•ਾਂ ਕੋਲ ਮੁੱਖ ਸਰਕਾਰੀ ਵਕੀਲ ਹੁੰਦਾ ਹੈ। ਸਤ•ਾ ਦੇ ਜ਼ੁਬਾਨੀ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਫ਼ਸਰਾਂ ਨੂੰ ਖੁੱਡੇਲਾਈਨ ਕਰ ਦਿੱਤਾ ਜਾਂਦਾ ਹੈ ਜਾਂ ਆਪਣੇ ਘਰਾਂ ਤੋਂ ਸੈਂਕੜੇ ਮੀਲਾਂ ਦੀ ਦੂਰੀ ‘ਤੇ ਬਦਲ ਦਿੱਤਾ ਜਾਂਦਾ ਹੈ। ਬਾਦਲ ਪਰਿਵਾਰ ਦੀਆਂ ਔਰਬਿਟ ਬੱਸਾਂ ‘ਤੇ ਜਦੋਂ ਕੋਈ ਭੀੜ ਆਉਂਦੀ ਹੈ ਤਾਂ ਇਸ ਤਰ•ਾਂ ਸਮੁੱਚੀ ਅਫ਼ਸਰਸ਼ਾਹੀ ਸਰਗਰਮ ਕਰ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਸਤ•ਾ ਰਾਹੀਂ ਜਾਂ ਪੁਲਿਸ ਦੇ ਤਾਣੇ-ਬਾਣੇ ਰਾਹੀਂ ਸਥਾਨਕ ਸਿਆਸੀ ਆਗੂਆਂ ਨੂੰ ਵੀ ਹੱਲਾਸ਼ੇਰੀ ਦੇ ਦਿੱਤੀ ਜਾਂਦੀ ਹੈ। ਇਹ ਸਮੇਂ ਦਾ ਸੱਚ ਹੈ। ਜੇ ਇਹ ਕਿਹਾ ਜਾਵੇ ਕਿ ਬਾਦਲਾਂ ਦੇ ਹੁਕਮ ਤੋਂ ਬਗੈਰ ਪੰਜਾਬ ਵਿਚ ਪੱਤਾ ਵੀ ਨਹੀਂ ਹਿੱਲ ਸਕਦਾ, ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਕੇਂਦਰ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਤੋਂ ਘੱਟੋ-ਘੱਟ ਪੰਜਾਹ ਗੁਣਾ ਛੋਟੀ ਹੈ। ਹੁਣ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਲਵੋ ਕਿ ਮੋਦੀ ਸਰਕਾਰ ਕਿੰਨੀ ਸ਼ਕਤੀਸ਼ਾਲੀ ਹੈ। ਪ੍ਰਬੰਧਕੀ, ਅਦਾਲਤੀ, ਸਾਰੇ ਹੁਕਮਾਂ ਵਿਚੋਂ ਬਹੁਤੇ ਜ਼ੁਬਾਨੀ ਹੀ ਹੁੰਦੇ ਹਨ। ਮੋਦੀ ਦੇ ਇਸ਼ਾਰੇ ‘ਤੇ ਹੀ ਸਾਰੀਆਂ ਕਾਰਵਾਈਆਂ ਹੁੰਦੀਆਂ ਹਨ। ਇਸ ਲਈ ਇਹ ਕਹਿ ਦੇਣਾ ਕਿ ਸੀ.ਬੀ.ਆਈ. ਜਾਂ ਸੁਪਰੀਮ ਕੋਰਟ ਆਜ਼ਾਦ ਅਦਾਰੇ ਹਨ, ਇਹ ਕੋਰਾ ਝੂਠ ਹੈ। ਹੁਣ ਯਾਕੂਬ ਨੂੰ ਫ਼ਾਂਸੀ ਦੇ ਦੇਣਾ, ਜਿਸ ਦੀ ਮੁੰਬਈ 1993 ਵਿਚ ਹੋਏ ਬੰਬ ਧਮਾਕਿਆਂ ਵਿਚ ਸਿੱਧੀ ਸ਼ਮੂਲੀਅਤ ਸ਼ੱਕੀ ਸੀ ਅਤੇ ਮਾਇਆ ਕੋਡਨਾਨੀ ਅਤੇ ਬਜਰੰਗੀ ਜਿਹੜੇ ਯੂਟਿਊਬ ‘ਤੇ ਸ਼ਰੇਆਮ ਫੜਾਂ ਮਾਰ ਰਹੇ ਹਨ ਕਿ ਉਨ•ਾਂ ਨੇ ਕਿਵੇਂ ਅਤੇ ਕਿੰਨੇ ਮੁਸਲਮਾਨ ਇਸਤਰੀਆਂ, ਪੁਰਸ਼ਾਂ ਅਤੇ ਬੱਚਿਆਂ ਨੂੰ ਅੱਗ ਲਾ ਕੇ ਸਾੜਿਆ ਹੈ। ਉਨ•ਾਂ ਨੂੰ ਜ਼ਮਾਨਤਾਂ ਹੀ ਨਹੀਂ ਦਿੱਤੀਆਂ ਗਈਆਂ, ਸਗੋਂ ਸਤ•ਾ ਦਾ ਸੁੱਖ ਵੀ ਭੋਗ ਰਹੇ ਹਨ। ਟੀ.ਵੀ. ਚੈਨਲ ‘ਤੇ ਮੈਂ ਮੋਦੀ ਨੂੰ ਖੁਦ ਇਹ ਕਹਿੰਦਿਆਂ ਸੁਣਿਆ ਹੈ ਕਿ ਫਿਰ ਮੈਨੂੰ ਗੋਧਰਾ ਦੁਹਰਾਉਣਾ ਵੀ ਆਉਂਦਾ ਹੈ। 1984 ਦੌਰਾਨ ਦਿੱਲੀ ਵਿਚ ਹੋਇਆ ਕਤਲੇਆਮ ਸਤ•ਾ ਦੇ ਇਸ਼ਾਰੇ ਸਪਸ਼ਟ ਉਦਾਹਰਣ ਹੈ। ਹੁਣ ਤੁਸੀਂ ਦੱਸੋ ਕਿ ਵਿਆਪਮ ਘੁਟਾਲੇ ਤਹਿਤ ਹੋਏ 48 ਕਤਲਾਂ ਅਤੇ ਆਸਾ ਰਾਮ ਦੇ ਤਿੰਨ ਗਵਾਹਾਂ ਦੇ ਕਤਲਾਂ ਵਿਚ ਕੀ ਸਤ•ਾ ਦੀ ਭਾਗੀਦਾਰੀ ਨਹੀਂ ਹੋਵੇਗੀ? ਮੈਨੂੰ ਤਾਂ ਇਹ ਗੱਲ ਦਿਨ ਦੇ ਚਾਨਣ ਵਾਂਗ ਸਾਫ਼ ਹੈ ਕਿ ਕਿਸੇ ਨਾ ਕਿਸੇ ਰੂਪ ਵਿਚ ਇਹ ਕਤਲ ਸਤ•ਾ ਵਿਚ ਬੈਠੇ ਵਿਅਕਤੀਆਂ ਦੇ ਇਸ਼ਾਰੇ ‘ਤੇ ਹੀ ਕੀਤੇ ਗਏ ਹਨ।
ਸਥਾਨਕ ਪੱਧਰ ਦੇ ਪੁਲਿਸ ਅਫ਼ਸਰਾਂ ਨੇ ਇਨ•ਾਂ ਕੇਸਾਂ ਵਿਚ ਐਫ.ਆਈ.ਆਰ ਵੀ ਦਰਜ ਨਹੀਂ ਕੀਤੀਆਂ। ਹੁਣ ਸੀ.ਬੀ.ਆਈ. ਨੇ ਕੁੱਝ ਕੇਸਾਂ ਵਿਚ ਐਫ.ਆਈ.ਆਰ. ਦਰਜ ਕਰ ਲਈ ਹੈ। ਇਹ ਦਰਸਾਉਂਦਾ ਹੈ ਕਿ ਹੁਣ ਸੀ.ਬੀ.ਆਈ. ਨੂੰ ਇਹ ਹਦਾਇਤਾਂ ਹੋ ਚੁੱਕੀਆਂ ਹਨ ਕਿ ਕੇਸ ਤਾਂ ਦਰਜ ਕਰ ਲਵੋ, ਪਰ ਕੇਸਾਂ ਦੇ ਫ਼ੈਸਲਿਆਂ ਨੂੰ ਜਾਂ ਗ੍ਰਿਫ਼ਤਾਰੀਆਂ ਨੂੰ ਲਮਕਾ ਦੇਵੋ। ਗੱਲ ਇਥੇ ਰੁਕੇਗੀ ਨਹੀਂ। ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਅਤੇ ਪਾਨਸਾਰੇ ਦੇ ਕਾਤਲ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤੇ ਗਏ। ਉਪਰੋਕਤ ਸਾਰੀਆਂ ਘਟਨਾਵਾਂ ਦਰਸਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੇ ਅਜਿਹੀਆਂ ਘਟਨਾਵਾਂ ਵਿਰੁਧ ਆਪਣੇ ਰੋਹ ਦਰਜ ਕਰਵਾਉਣੇ ਹੀ ਹਨ ਅਤੇ ਸਤ•ਾ ਨੇ ਇਨ•ਾਂ ਨੂੰ ਦਬਾਉਣ ਲਈ ਆਪਣੀਆਂ ਵਧੀਕੀਆਂ ਵਧਾਉਣੀਆਂ ਹੀ ਹਨ। ਇਸ ਲਈ ਲੋਕਾਂ ਨੂੰ ਮਾਨਸਿਕ ਪੱਧਰ ‘ਤੇ ਇਸ ਗੱਲ ਲਈ ਤਿਆਰ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਹੋਰ ਭਿਆਨਕ ਹੋਣਗੇ। ਸੋ, ਅਜਿਹੀਆਂ ਸਾਜ਼ਿਸ਼ਾਂ ਦਾ ਜਥੇਬੰਦਕ ਢੰਗਾਂ ਰਾਹੀਂ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ।