Site icon Tarksheel Society Bharat (Regd.)

? ਅਸਮਾਨ ਨੀਲਾ ਹੀ ਦਿਖਾਈ ਕਿਉਂ ਦਿੰਦਾ ਹੈ। ਲਾਲ, ਪੀਲਾ ਜਾਂ ਹਰਾ ਕਿਉਂ ਨਹੀਂ।

ਮੇਘ ਰਾਜ ਮਿੱਤਰ

-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ : ਖੋਸਾ ਪਾਂਡੋ, (ਮੋਗਾ)
– ਪ੍ਰਕਿਰਤੀ ਵਿੱਚ ਪਾਏ ਜਾਣ ਵਾਲੇ ਮੁੱਢਲੇ ਤਿੰਨਾਂ ਰੰਗਾਂ ਵਿੱਚੋਂ ਨੀਲੇ ਰੰਗ ਹੀ ਖਿੜਨ-ਸਮੱਰਥਾ ਜ਼ਿਆਦਾ ਹੁੰਦੀ ਹੈ। ਇਸ ਲਈ ਅਸਮਾਨ ਨੀਲਾ ਨਜ਼ਰ ਆਉਂਦਾ ਹੈ।
***
? ਬਲਗਮ ਦੇ ਪੈਦਾ ਹੋਣ ਦੇ ਕੀ ਕਾਰਨ ਹਨ ਤੇ ਇਸ ਦਾ ਕੋਈ ਘਰੇਲੂ ਇਲਾਜ ਦੱਸੋ।
? ਐਲਰਜੀ ਦਾ ਕੀ ਕਾਰਨ ਹੁੰਦਾ ਹੈ ਤੇ ਇਸ ਨੂੰ ਕਿਹੜੀ ਦਵਾਈ ਨਾਲ ਦੂਰ ਕੀਤਾ ਜਾ ਸਕਦਾ ਹੈ।
? ਖੁੂਨ ਦੀ ਘਾਟ ਨਾਲ ਐਨੀਮੀਆ ਹੋ ਜਾਂਦਾ ਹੈ ਤੇ ਖੂਨ ਦੇ ਵਧਣ ਨਾਲ ਕਿਹੜਾ ਰੋਗ ਹੋ ਜਾਂਦਾ ਹੈ।
? ਕੀ ਬਿਜਲੀ ਨੂੰ ਤਾਰਾਂ ਤੋਂ ਬਗ਼ੈਰ ੍ਰੲਮੋਟ ਨਾਲ ਭੇਜ ਸਕਦੇ ਹਾਂ ਜੋ ਬਿਜਲੀ ਆਪਣੇ ਘਰਾਂ ਵਿੱਚ ਆਉਂਦੀ ਹੈ।
? ਆਤਮਾਵਾਂ ਕੀ ਹੁੰਦੀਆਂ ਹਨ।
? ਪੱਥਰ ਕਿਸ ਤਰ੍ਹਾਂ ਬਣ ਜਾਂਦੇ ਹਨ।

-ਨਰੈਣ ਸਿੰਘ ਬੁਟਾਹਰੀ, ਜ਼ਿਲ੍ਹਾ ਲੁਧਿਆਣਾ

– ਨੱਕ ਦੇ ਅੰਦਰ ਇੱਕ ਗ੍ਰੰਥੀ ਹੁੰਦੀ ਹੈ ਜਿਸ ਵਿੱਚੋਂ ਇੱਕ ਤਰਲ ਪਦਾਰਥ ਵਹਿੰਦਾ ਰਹਿੰਦਾ ਹੈ। ਜਦੋਂ ਕਿਸੇ ਸੰਕਰਾਤਮਕ ਰੋਗ ਕਾਰਨ ਇਹ ਤਰਲ ਪਦਾਰਥ ਜ਼ਿਆਦਾ ਮਾਤਰਾ ਵਿੱਚ ਵਹਿਣ ਲੱਗ ਜਾਂਦਾ ਹੈ, ਤਾਂ ਇਹ ਸਾਹ ਰਾਹੀਂ ਸਾਹ ਨਾਲੀ ਦੇ ਜ਼ਰੀਏ ਫੇਫੜਿਆਂ ਵਿੱਚ ਚਲਾ ਜਾਂਦਾ ਹੈ ਤੇ ਇਹ ਬਲਗਮ ਦਾ ਰੂਪ ਧਾਰਨ ਕਰਨ ਲੱਗ ਜਾਂਦਾ ਹੈ। ਇਸਦਾ ਘਰੇਲੂ ਇਲਾਜ ਗਰਾਰੇ ਹੀ ਹਨ ਪਰ ਇਹ ਕਾਰਗਾਰ ਉਦੋਂ ਹੀ ਸਿੱਧ ਹੁੰਦੇ ਹਨ ਜਦੋਂ ਸੰਕਰਾਤਮਕ ਰੋਗ `ਤੇ ਕਾਬੂ ਪਾਇਆ ਜਾਵੇ।
– ਐਲਰਜੀ ਸਰੀਰ ਦੀ ਵੱਖ-ਵੱਖ ਪਦਾਰਥਾਂ ਪ੍ਰਤੀ ਸੰਵੇਦਨਸ਼ੀਲਤਾ ਕਾਰਨ ਪੈਦਾ ਹੋਈ ਪ੍ਰਤੀਕਿਰਿਆ ਹੈ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਦਾਰਥ ਤੋਂ ਇਹ ਪ੍ਰਤੀਕਿਰਿਆ ਹੋ ਸਕਦੀ ਹੈ। ਕਿਸੇ ਨੂੰ ਮਿੱਟੀ-ਘੱਟੇ ਤੋਂ, ਕਿਸੇ ਹੋਰ ਨੂੰ ਆਟੇ ਤੋਂ, ਕਿਸੇ ਨੂੰ ਸਾਬਣ ਤੋਂ ਐਲਰਜੀ ਹੋ ਸਕਦੀ ਹੈ। ਐਲਰਜੀਆਂ ਦਾ ਇਲਾਜ ਦਵਾਈ ਨਾਲ ਸੰਭਵ ਹੈ। ਅੱਜਕੱਲ੍ਹ ਡਾਕਟਰਾਂ ਕੋਲ ਬਹੁਤ ਸਾਰੇ ਅਜਿਹੇ ਟੈਸਟ ਆ ਗਏ ਹਨ ਜਿਹੜੇ ਐਲਰਜੀ ਨੂੰ ਟੈਸਟ ਕਰ ਕੇ ਦੱਸ ਦਿੰਦੇ ਹਨ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਤੋਂ ਐਲਰਜੀ ਹੈ ਅਤੇ ਫੇਰ ਕਿਹੜੀ ਦਵਾਈ ਕਿਸ ਐਲਰਜੀ ਨੂੰ ਖ਼ਤਮ ਕਰ ਸਕਦੀ ਹੈ।
– ਆਮ ਤੌਰ `ਤੇ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਵਿੱਚ ਖੁੂਨ ਵਧਦਾ ਹੈ ਪਰ ਬਹੁਤ ਥੋੜ੍ਹੀ ਮਾਤਰਾ ਵਿੱਚ ਵਧਦਾ ਹੈ ਜਿਸ ਨੂੰ ਅਸੀਂ ਖੂਨ ਟੈਸਟ ਰਾਹੀਂ (ਠLਛ) ਪਤਾ ਲਗਾ ਸਕਦੇ ਹਾਂ। ਜੇ ਖੂਨ ਬਹੁਤ ਜ਼ਿਆਦਾ ਮਾਤਰਾ ਵਿੱਚ ਵਧਿਆ ਹੋਵੇ (ਠLਛ 50 ਹਜ਼ਾਰ) ਤੋਂ ਵੱਧ ਹੋਵੇ ਤਾਂ ਇਸਦਾ ਮਤਲਬ ਖੂਨ ਦਾ ਕੈਂਸਰ ਹੁੰਦਾ ਹੈ।
– ਬਿਜਲੀ ਨੂੰ ੍ਰੲਮੋਟ ਰਾਹੀਂ ਭੇਜਣਾ ਸੰਭਵ ਨਹੀਂ ਕਿਉਂਕਿ ਇਹ ਇਲੈਕਟ੍ਰੋਨਾਂ ਦਾ ਵਹਾਅ ਹੁੰਦਾ ਹੈ ਜੋ ਤਾਰ ਰਾਹੀਂ ਹੀ ਭੇਜਿਆ ਜਾ ਸਕਦਾ ਹੈ।
– ਪ੍ਰਾਚੀਨ ਮਨੁੱਖ ਨੇ ਬਹੁਤ ਸਾਰੀਆਂ ਗੱਲਾਂ ਦੀ ਕਲਪਨਾ ਕੀਤੀ ਸੀ। ਉਹਨਾਂ ਵਿੱਚੋਂ ਕਾਫੀ ਗੱਲਾਂ ਅੱਜ ਦੇ ਵਿਗਿਆਨਕਾਂ ਨੇ ਝੂਠੀਆਂ ਸਿੱਧ ਕਰ ਦਿੱਤੀਆਂ ਹਨ। ਆਤਮਾ ਵੀ ਅਜਿਹੀ ਕਲਪਨਾ ਹੀ ਸੀੇ
– ਜਵਾਲਾਮੁਖੀ ਫਟਦੇ ਹਨ। ਉਹਨਾਂ ਵਿੱਚੋਂ ਲਾਵਾ ਨਿਕਲਦਾ ਰਹਿੰਦਾ ਹੈ। ਇਹ ਠੰਢਾ ਹੁੰਦਾ ਰਹਿੰਦਾ ਹੈ। ਬਹੁਤ ਸਾਰੀਆਂ ਪਰਤਾਂ ਇੱਕ ਦੂਜੇ ਉੱਪਰ ਜੰਮ ਜਾਂਦੀਆਂ ਹਨ। ਇਸ ਤਰ੍ਹਾਂ ਇਹ ਕਰੜਾ ਹੋ ਜਾਂਦਾ ਹੈ। ਧਰਤੀ ਤੇ ਭੁਚਾਲਾਂ ਰਾਹੀਂ ਇਹ ਲਾਵਾ ਟੁੱਟ ਜਾਂਦਾ ਹੈ ਤੇ ਉੱਚੀਆਂ ਥਾਵਾਂ ਤੋਂ ਨੀਵੀਆਂ ਥਾਵਾਂ ਵੱਲ ਪਾਣੀ ਨਾਲ ਰੁੜ੍ਹਨਾ ਸ਼ੁਰੂ ਕਰ ਦਿੰਦਾ ਹੈ। ਕਰੋੜਾਂ ਸਾਲਾਂ ਦਾ ਇਹ ਸਫਰ ਇਨ੍ਹਾਂ ਚਨਾਟਾਂ ਨੂੰ ਪੱਥਰਾਂ ਵਿੱਚ ਬਦਲ ਦਿੰਦਾ ਹੈ।
***

Exit mobile version