ਮੇਘ ਰਾਜ ਮਿੱਤਰ
2. ਕੀ ਕੱਦ ਲਟਕਣ ਨਾਲ ਵਧਾਇਆ ਜਾ ਸਕਦਾ ਹੈ। ਜੇਕਰ ਨਹੀਂ ਤਾਂ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ?
3. ਰਾਤ ਨੂੰ ਜਦੋਂ ਤਾਰਾ ਟੁੱਟਦਾ ਹੈ ਤਾਂ ਇੱਕ ਲੰਬਾਈ ਦੀ ਰੇਖਾ ਵਿੱਚ ਚਾਨਣ ਕਿਉਂ ਕਰਦਾ ਹੈ?
4. ਵਿਟਾਮਿਨ ਏ, ਬੀ, ਸੀ, ਡੀ ਸਾਨੂੰ ਕਿਹੜੇ ਪਦਾਰਥਾਂ ਤੋਂ ਪ੍ਰਾਪਤ ਹੋ ਸਕਦਾ ਹੈ?
5. ਮੋਟਰਸਾਈਕਲ ਦੀ ਖੋਜ ਕਿਸ ਨੇ ਕੀਤੀ?
6. ਇੱਕ ਛਿਪਕਲੀ ਦੀ ਪੂੰਛ ਕੱਟ ਜਾਣ `ਤੇ ਉਹ ਦੁਬਾਰਾ ਆ ਜਾਂਦੀ ਹੈ ਪਰ ਮਨੁੱਖ ਦਾ ਕੋਈ ਅੰਗ ਕੱਟ ਜਾਣ `ਤੇ ਦੁਬਾਰਾ ਕਿਉਂ ਨਹੀਂ ਆਉਂਦਾ?
-ਗੁਰਬੀਰ ਸਿੰਘ ਸਪੁੱਤਰ ਚਰਨਜੀਤ ਸਿੰਘ,
ਪਿੰਡ ਧੌਲ ਕਲਾਂ, ਡਾਕਖਾਨਾ ਲਹਿਲ, ਜ਼ਿਲ੍ਹਾ ਲੁਧਿਆਣਾ
1. (ੳੀਧS) ੳਚਤੁਰਿੲਦ ੀਮਮੁਨੋ ਧੲਾਚਿਇਨਚੇ Sੇਨਦਰੋਮੲ ਇਸ ਦਾ ਮਤਲਬ ਹੈ ਪ੍ਰਾਪਤ ਕੀਤਾ ਗਿਆ ਪ੍ਰਤੀਰੋਧਕ ਸ਼ਕਤੀ ਦੀ ਘਾਟ ਵਾਲਾ ਰੋਗ। ਇਸ ਰੋਗ ਵਿੱਚ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਦੀ ਘਾਟ ਹੋ ਜਾਂਦੀ ਹੈ। ਅਰਥਾਤ ਸਰੀਰ ਹੋਰ ਬਿਮਾਰੀਆਂ ਦਾ ਮੁਕਾਬਲਾ ਕਰਨੋਂ ਹਟ ਜਾਂਦਾ ਹੈ।
2. ਮਨੁੱਖੀ ਕੱਦ ਅਸਲ ਵਿੱਚ ਮਾਂ-ਪਿਓ ਤੋਂ ਜਨਮ ਵਿੱਚ ਮਿਲੇ ਵਿਰਾਸਤੀ ਗੁਣਾਂ `ਤੇ ਹੀ ਨਿਰਭਰ ਕਰਦਾ ਹੈ। ਕਸਰਤ ਜਾਂ ਖੁਰਾਕ ਕੋਈ ਗਿਣਨਯੋਗ ਪ੍ਰਭਾਵ ਨਹੀਂ ਪਾਉਂਦੇ। ਅੱਜਕੱਲ੍ਹ ਕੱਦ ਵਧਾਉਣ ਲਈ ਇੱਕ ਨਵੀਂ ਤਕਨੀਕ ਵਿਕਸਤ ਹੋਈ ਹੈ। ਇਸ ਤਕਨੀਕ ਰਾਹੀਂ ਕੱਦ 2-3 ਇੰਚ ਲੰਬਾ ਕੀਤਾ ਜਾ ਸਕਦਾ ਹੈ। ਇਸ ਤਕਨੀਕ ਵਿੱਚ ਲੱਤਾਂ ਵਿੱਚ ਕੜ੍ਹੇ ਪਾ ਦਿੱਤੇ ਜਾਂਦੇ ਹਨ, ਤੇ ਹਰ ਰੋਜ਼ ਕੜ੍ਹਿਆਂ ਵਿਚਲੀ ਦੂਰੀ ਨੂੰ ਇੱਕ ਸੂਤ ਤੱਕ ਵਧਾਇਆ ਜਾਂਦਾ ਹੈ। ਇਹ ਤਕਨੀਕ ਬਹੁਤ ਮਹਿੰਗੀ ਹੈ ਤੇ ਸਿਰਫ਼ ਹਿੰਦੁਸਤਾਨ ਦੇ ਕੁਝ ਗਿਣੇ-ਚੁਣੇ ਡਾਕਟਰ ਹੀ ਇਸ ਤਕਨੀਕ ਦੇ ਮਾਹਿਰ ਹਨ।
3. ਅਸਲ ਵਿੱਚ ਟੁੱਟ ਰਹੇ ਤਾਰੇ, ਤਾਰੇ ਨਹੀਂ ਹੁੰਦੇ। ਸਗੋਂ ਅਕਾਸ਼ ਵਿੱਚ ਧਰਤੀ ਦੀ ਖਿੱਚ ਸ਼ਕਤੀ ਤੋਂ ਬਾਹਰ ਘੁੰਮ ਰਹੇ ਵੱਡੇ-ਵੱਡੇ ਪੱਥਰ ਹੁੰਦੇ ਹਨ, ਜਿੰਨ੍ਹਾਂ ਨੂੰ ਉਲਕਾ-ਪਾਤੀ ਕਿਹਾ ਜਾਂਦਾ ਹੈ। ਜਦੋਂ ਇਹ ਆਪਸ ਵਿੱਚ ਟਕਰਾ ਕੇ ਜਾਂ ਕਿਸੇ ਹੋਰ ਕਾਰਨ ਧਰਤੀ ਦੀ ਖਿੱਚ ਸ਼ਕਤੀ ਦੇ ਅੰਦਰ ਆ ਜਾਂਦੇ ਹਨ ਤਾਂ ਫਿਰ ਇਹ ਧਰਤੀ ਵੱਲ ਨੂੰ ਸਿੱਧੀ ਰੇਖਾ ਵੱਲ ਖਿੱਚੇ ਜਾਂਦੇ ਹਨ। ਵਾਯੂਮੰਡਲ ਵਿੱਚ ਪ੍ਰਵੇਸ਼ ਹੋਣ ਸਮੇਂ ਇਹ ਹਵਾ ਨਾਲ ਟਕਰਾ ਕੇ ਗਰਮ ਹੋ ਜਾਂਦੇ ਹਨ ਤੇ ਰਾਖ ਵਿੱਚ ਬਦਲ ਜਾਂਦੇ ਹਨ। ਇਸ ਤਰ੍ਹਾਂ ਪ੍ਰਕਾਸ਼ ਛੱਡਦੇ ਹੋਏ ਆਪਣੀ ਹੋਂਦ ਗੁਆ ਬੈਠਦੇ ਹਨ।
4. ਸਾਡੇ ਸਰੀਰ ਨੂੰ ਦੋ ਪ੍ਰਕਾਰ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਇੱਕ ਵਿਟਾਮਿਨ ਉਹ ਹੁੰਦੇ ਹਨ ਜਿਹੜੇ ਸਿਰਫ ਚਰਬੀ ਵਿੱਚ ਘੁਲਣਸ਼ੀਲ ਹੁੰਦੇ ਹਨ। ਵਿਟਾਮਿਨ ਏ ਡੀ ਈ ਅਤੇ ਕੇ ਇਸ ਸ਼੍ਰੇਣੀ ਦੇ ਵਿਟਾਮਿਨ ਹਨ। ਵਿਟਾਮਿਨ ਬੀ ਅਤੇ ਸੀ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ। ਵਿਟਾਮਿਨ ਏ ਸਾਨੂੰ ਆਮ ਤੌਰ `ਤੇ ਘਿਉ ਤੋਂ ਪ੍ਰਾਪਤ ਹੁੰਦਾ ਹੈ। ਟਮਾਟਰ, ਗਾਜਰ, ਪਨੀਰ, ਮੱਛੀ ਵਿੱਚ ਵਿਟਾਮਿਨ ਏ ਹੁੰਦਾ ਹੈ। ਵਿਟਾਮਿਨ ਬੀ ਸਾਨੂੰ ਮਾਸ, ਆਂਡੇ, ਫਲਾਂ ਅਤੇ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ। ਵਿਟਾਮਿਨ ਸੀ ਸਾਨੂੰ ਨਿੰਬੂ, ਸੰਤਰੇ, ਸੇਬ ਅਤੇ ਹਰੀਆਂ ਸਬਜ਼ੀਆਂ ਤੋਂ ਮਿਲਦਾ ਹੈ। ਵਿਟਾਮਿਨ ਡੀ ਸਾਨੂੰ ਆਂਡਾ, ਮਾਸ, ਪਨੀਰ, ਘਿਉ ਅਤੇ ਧੁੱਪ ਤੋਂ ਪ੍ਰਾਪਤ ਹੁੰਦੀ ਹੈ। ਵਿਟਾਮਿਨ ਈ ਸਾਨੂੰ ਘਿਉ, ਛੱਲੀਆਂ, ਹਰੀਆਂ ਸਬਜ਼ੀਆਂ ਆਦਿ ਤੋਂ ਪ੍ਰਾਪਤ ਹੁੰਦਾ ਹੈ। ਵਿਟਾਮਿਨ ਏ ਵੀ ਸਾਨੂੰ ਟਮਾਟਰ, ਤੇਲ ਅਤੇ ਹਰੀਆਂ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ।
5. ਮੋਟਰਸਾਈਕਲ ਦੀ ਖੋਜ ਜਰਮਨੀ ਦੇ ਇੱਕ ਸ਼ਹਿਰ ਕੇਸਾਂਟ ਦੇ ਜੀ. ਡੈਮਲਰ ਨੇ 1885 ਵਿੱਚ ਕੀਤੀ ਸੀ।
6. ਧਰਤੀ ਉੱਤੇ ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਨ੍ਹਾਂ ਦੇ ਕੱਟੇ ਹੋਏ ਅੰਗ ਦੁਬਾਰਾ ਉੱਗ ਆਉਂਦੇ ਹਨ। ਜਿਵੇਂ ਕੇਕੜੇ ਦੇ ਪੈਰ, ਤਾਰਾ ਮੱਛੀ ਦੀ ਭੁਜਾ ਅਤੇ ਕਿਰਲੀ ਦੀ ਪੂੰਛ ਦੁਬਾਰਾ ਉੱਗ ਸਕਦੇ ਹਨ। ਪਰ ਮਨੁੱਖ ਵਿੱਚ ਅਜਿਹਾ ਕੋਈ ਵੀ ਦਿਖਾਈ ਦੇਣ ਯੋਗ ਸਜੀਵ-ਅੰਗ ਨਹੀਂ ਹੋ ਸਕਦਾ ਜੋ ਦੁਬਾਰਾ ਉੱਗ ਸਕਦਾ ਹੋਵੇ। ਮਨੁੱਖੀ ਸੈੱਲਾਂ ਵਿੱਚ ਭਾਵੇਂ ਵਾਧਾ ਅਤੇ ਵੰਡ ਹੁੰਦੀ ਹੈ ਪਰ ਕਿਸੇ ਅੰਗ ਦੇ ਮੁੜ ਸੁਰਜੀਤ ਹੋਣ ਦਾ ਗੁਣ ਨਹੀਂ ਹੁੰਦਾ।
***