Site icon Tarksheel Society Bharat (Regd.)

ਮੈਂ ਬੀ. ਐਸ. ਸੀ.iii (N.M.) ਦਾ ਵਿਦਿਆਰਥੀ ਹਾਂ। ਮੇਰੇ ਬੀ. ਐਸ. ਸੀ.i ਅਤੇ ਬੀ. ਐਸ. ਸੀ. ii ਵਿੱਚ 56% ਨੰਬਰ ਹਨ। ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਬੀ. ਐਸ. ਸੀ. ਤੋਂ ਬਾਅਦ ਕੀ ਕਰ ਸਕਦਾ ਹਾਂ। ਕੀ ਨੇਵੀ ਵਿੱਚ ਬੀ. ਐਸ. ਸੀ. ਦੇ ਆਧਾਰ `ਤੇ ਕੋਈ ਨੌਕਰੀ ਹੈ?

ਮੇਘ ਰਾਜ ਮਿੱਤਰ

2. ਜਦੋਂ ਵੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ ਜਿਸ ਨਾਲ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਰਪਾ ਕਰਕੇ ਮੈਨੂੰ ਇਸ ਪ੍ਰੇਸ਼ਾਨੀ ਦਾ ਹੱਲ ਦੱਸੋ?
-ਵਿਕਾਜ ਕੁਮਾਰ ਸੰਗਰੂਰ
1. ਭਾਰਤ ਦੀ ਰਾਜ ਕਰ ਰਹੀ ਜਮਾਤ ਨੇ ਅਜਿਹੀਆਂ ਹਾਲਤਾਂ ਦੀ ਸਿਰਜਣਾ ਕਰ ਦਿੱਤੀ ਹੈ ਕਿ ਇੱਥੋਂ ਦੇ ਬਹੁਤੇ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਵਧੀਆ ਗੱਲ ਹੋਵੇਗੀ ਜੇ ਕੋਈ ਤੁਸੀਂ ਅਜਿਹਾ ਢੰਗ ਸੋਚੋ ਜਿਸ ਨਾਲ ਖੁਦ ਹੀ ਪੈਰਾਂ ਸਿਰ ਹੋ ਸਕੋ। ਅੱਜ ਦੇ ਯੁੱਗ ਵਿੱਚ ਨੌਕਰੀ ਦੀ ਆਸ ਰੱਖਣਾ ਅਕਲਮੰਦੀ ਨਹੀਂ ਹੈ।
2. ਜੇ ਤੁਸੀਂ ਆਪਣੀ ਪੜ੍ਹਾਈ ਨੂੰ ਜ਼ਿੰਦਗੀ ਦੇ ਅਮਲ ਨਾਲ ਜੋੜ ਕੇ ਪੜ੍ਹੋਗੇ ਤਾਂ ਤੁਹਾਡੀ ਅਜਿਹੀ ਹਾਲਤ ਪੈਦਾ ਨਹੀਂ ਹੋਵੇਗੀ। ਜੇ ਤੁਸੀਂ ਆਪਣੀ ਪੜ੍ਹਾਈ ਸਿਰਫ਼ ਇਮਤਿਹਾਨਾਂ ਨੂੰ ਪਾਸ ਕਰਨ ਲਈ ਹੀ ਕੇਂਦਰਿਤ ਕਰੋਗੇ ਤਾਂ ਤੁਹਾਡੀ ਪੜ੍ਹਾਈ ਵਿੱਚ ਦਿਲਚਸਪੀ ਖ਼ਤਮ ਹੋ ਜਾਵੇਗੀ।

Exit mobile version