Site icon Tarksheel Society Bharat (Regd.)

? ਅੱਜ ਅਸੀਂ ਕੋਈ ਵੀ ਦਰਖਤ ਨੂੰ ਦੇਖ ਕੇ ਪਛਾਣ ਜਾਂਦੇ ਹਾਂ ਕਿ ਇਹ ਟਾਹਲੀ ਹੈ, ਸਫੈਦਾ ਹੈ ਜਾਂ ਕਿੱਕਰ ਹੈ। ਸਭ ਤੋਂ ਪਹਿਲਾਂ ਇਹਨਾਂ ਦਰਖਤਾਂ ਦੀ ਪਛਾਣ ਕਿਸ ਨੇ ਕੀਤੀ ਤੇ ਇਨ੍ਹਾਂ ਦੇ ਨਾਂ ਕਿਸ ਤਰ੍ਹਾਂ ਰੱਖੇ ਗਏ ਸਨ।

ਮੇਘ ਰਾਜ ਮਿੱਤਰ

? ਕਈ ਲੋਕ ਰਾਤ ਨੂੰ ਮੂੰਹ ਅੱਡ ਕੇ ਸੌਂਦੇ ਹਨ। ਕੀ ਇਹ ਆਦਤ ਹੈ ਜਾਂ ਬੀਮਾਰੀ।
? ਜਿਸ ਇਨਸਾਨ ਨੂੰ ਰੰਗਾਂ ਦੀ ਪਛਾਣ ਨਾ ਹੋਵੇ ਤਾਂ ਕੀ ਉਸਦਾ ਕੋਈ ਇਲਾਜ ਹੈ।

-ਬਲਵੰਤ ਸਿੰਘ, ਪਿੰਡ ਤੇ ਡਾਕ ਨਸਰਾਲਾ,
ਜਿਲ੍ਹਾ ਹੁਸ਼ਿਆਰਪੁਰ

– ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸਨੂੰ ‘ਬੌਟਨੀ’ ਕਹਿੰਦੇ ਹਨ। ਇਸ ਵਿੱਚ ਸਾਰੇ ਜੀਵਾਂ ਅਤੇ ਪੌਦਿਆਂ ਦੇ ਨਾਂ ਅਤੇ ਕਿਸਮਾਂ ਆਦਿ ਹੁੰਦੀਆਂ ਹਨ। ਬਹੁਤ ਸਾਰੇ ਵਿਗਿਆਨਕਾਂ ਦੇ ਸਾਂਝੇ ਯਤਨਾਂ ਨਾਲ ਇਹ ਵਿਸ਼ਾ ਹੋਂਦ ਵਿੱਚ ਆਇਆ ਹੈ।
– ਮੂੰਹ ਅੱਡ ਕੇ ਸੌਣਾ ਗਲੇ ਵਿੱਚ ਵਧੇ ਹੋਏ ਮਾਸ, ਝੁਰੜੀਆਂ ਜਾਂ ਨੱਕ ਵਿੱਚ ਕਿਸੇ ਰੁਕਾਵਟ ਦੀ ਹੀ ਨਿਸ਼ਾਨੀ ਹੈ।
– ਇਸ ਬਿਮਾਰੀ ਨੂੰ ਅੰਧਰਾਤਾ ਕਹਿੰਦੇ ਹਨ। ਆਮ ਤੌਰ `ਤੇ ਇਹ ਰਾਤ ਨੂੰ ਹੀ ਵਾਪਰਦਾ ਹੈ। ਅੱਜ ਤੱਕ ਇਹ ਬਿਮਾਰੀ ਲਾ-ਇਲਾਜ ਹੀ ਸਮਝੀ ਜਾਂਦੀ ਹੈ। ਪਰ ਮੁਢਲੀਆਂ ਹਾਲਤਾਂ ਵਿੱਚ ਇਸ ਦਾ ਇਲਾਜ ਵੀ ਸੰਭਵ ਹੈ।

Exit mobile version