Site icon Tarksheel Society Bharat (Regd.)

? ‘ਦੁਨੀਆਂ ਨੂੰ ਖਤਮ ਕਰਨ ਦੇ ਮੁੱਖ ਦੋਸ਼ੀ ਵਿਗਿਆਨੀ ਹਨ।’ ਕੀ ਇਹ ਸੱਚ ਹੈ ਜਾਂ ਨਹੀਂ।

ਮੇਘ ਰਾਜ ਮਿੱਤਰ

? ਜੇਕਰ ਕੋਕਾ ਕੋਲਾ ਜਾਂ ਪੈਪਸੀ ਵਿੱਚ 40%-50% ਕੀਟਨਾਸ਼ਕ ਦਵਾਈਆਂ ਪੈਂਦੀਆਂ ਹਨ ਤਾਂ ਲਗਾਤਾਰ ਰੋਜਾਨਾ 2-3 ਸਾਲ ਪੀਣ ਨਾਲ ਬੰਦਾ ਜਿਉਂਦਾ ਰਹੇਗਾ ਜਾਂ ਮਰ ਜਾਵੇਗਾ।

-ਬਚਿੱਤਰ ਕਧੋਲਾ, ਪਿੰਡ ਓਇੰਦ
ਡਾਕਘਰ ਸਮਾਣਾ ਕਲਾਂ, ਜਿਲ੍ਹਾ ਰੋਪੜ

– ਵਿਗਿਆਨਕਾਂ ਨੇ ਸਾਰੀਆਂ ਖੋਜਾਂ ਮਨੁੱਖਤਾ ਦੀ ਭਲਾਈ ਨੂੰ ਮੁੱਖ ਰੱਖ ਕੇ ਕੀਤੀਆਂ ਹਨ। ਇਹ ਸਾਰੀਆਂ ਖੋਜਾਂ ਚਾਕੂ ਦੀ ਤਰ੍ਹਾਂ ਹਨ। ਚਾਕੂ ਨਾਲ ਤੁਸੀਂ ਸਬਜ਼ੀ ਵੀ ਕੱਟ ਸਕਦੇ ਹੋ ਤੇ ਆਪਣਾ ਗਲ ਵੀ ਕੱਟ ਸਕਦੇ ਹੋ। ਇਹ ਤੁਹਾਡੇ `ਤੇ ਨਿਰਭਰ ਹੈ। ਇਸ ਲਈ ਸਾਰੀਆਂ ਖੋਜਾਂ ਸਮੁੱਚੀ ਮਾਨਵਤਾ ਦੇ ਭਲੇ ਲਈ ਵਰਤੀਆਂ ਜਾ ਸਕਦੀਆਂ ਹਨ ਤੇ ਧਰਤੀ ਤੋਂ ਮਾਨਵਤਾ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਵੀ। ਸੋ ਕਸੂਰ ਖੋਜੀਆਂ ਦਾ ਨਹੀਂ, ਸਗੋਂ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਵਾਲਿਆਂ ਦਾ ਹੈ।
– ਕੋਕਾ ਕੋਲਾ ਜਾਂ ਪੈਪਸੀ ਵਿੱਚ ਪਾਣੀ ਤੇ ਖੰਡ ਹਿੰਦੁਸਤਾਨ ਦੇ ਹੀ ਹੁੰਦੇ ਹਨ ਪਰ ਇਸ ਵਿੱਚ ਮਿਲਾਈ ਜਾਣ ਵਾਲੀ ਜ਼ਹਿਰ ਵਿਦੇਸ਼ਾਂ ਵਿੱਚੋਂ ਆਉਂਦੀ ਹੈ। ਤੇ ਇਹ ਹਿੰਦੁਸਤਾਨ ਵਿੱਚੋਂ ਅਰਬਾਂ ਰੁਪਏ ਹਰ ਸਾਲ ਵਿਦੇਸ਼ਾਂ ਵਿੱਚ ਲੈ ਜਾਂਦੀ ਹੈ। ਜ਼ਹਿਰ ਦੀ ਮਾਤਰਾ ਹੁੰਦੀ ਜ਼ਰੂਰ ਹੈ ਪਰ ਐਨੀ ਜ਼ਿਆਦਾ ਨਹੀਂ ਕਿ ਉਹ ਕਿਸੇ ਬੰਦੇ ਨੂੰ ਦੋ-ਚਾਰ ਸਾਲ ਵਿੱਚ ਕੋਈ ਨੁਕਸਾਨ ਕਰ ਸਕੇ।

Exit mobile version