Site icon Tarksheel Society Bharat (Regd.)

? ਪੰਛੀਆਂ ਦੇ ਬੱਚੇ ਆਂਡਿਆਂ ਵਿੱਚੋਂ ਪੈਦਾ ਹੁੰਦੇ ਹਨ। ਆਂਡਿਆਂ ਵਿੱਚ ਬੱਚਿਆਂ ਨੂੰ ਸਾਹ ਅਤੇ ਖੁਰਾਕ ਕਿਸ ਤਰ੍ਹਾਂ ਮਿਲਦੀ ਹੈ।

ਮੇਘ ਰਾਜ ਮਿੱਤਰ

-ਪ੍ਰਗਟ ਬੀਰ, ਬੀਰ ਖੁਰਦ (ਮਾਨਸਾ)
– ਆਂਡੇ ਦੇਣ ਵਾਲੇ ਪੰਛੀ ਆਂਡੇ ਦੇਣ ਸਮੇਂ ਹੀ ਆਂਡੇ ਵਿੱਚ ਕੁੱਝ ਹਵਾ ਅਤੇ ਖੁਰਾਕ ਰੱਖ ਦਿੰਦੇ ਹਨ।
***
? ਸਾਡੀਆਂ ਅੱਖਾਂ ਵਿੱਚ ਹੰਝੂ ਕਿਵੇਂ ਆਉਂਦੇ ਹਨ ਤੇ ਇਸ ਦਾ ਕਾਰਨ ਕੀ ਹੈ।
? ਕੰਪਿਊਟਰ ਵਿੱਚ SMPS ਦਾ ਪੂਰਾ ਨਾਂ ਕੀ ਹੈ।
? A.M. (ਪੂਰਵ ਦੁਪਹਿਰ) ਨੂੰ ਅੰਗਰੇਜੀ ਵਿੱਚ ਕੀ ਕਹਿੰਦੇ ਹਨ।
? ਬਿਨਾਂ ਉੱਡਣ ਵਾਲਾ ਪੰਛੀ ਕਿਹੜਾ ਹੈ ਜੋ ਮੁਰਗੇ ਨਾਲ ਮਿਲਦਾ-ਜੁਲਦਾ ਹੈ।
-ਗੁਰਵਿੰਦਰ ਸਿੰਘ ਸਿੱਧੂ, ਪਿੰਡ ਤੇ ਡਾਕ ਬੋੜਾਵਾਲ
ਤਹਿ ਬੁਢਲਾਡਾ, ਜਿਲ੍ਹਾ ਮਾਨਸਾ
– ਅੱਖ ਇੱਕ ਸੈਕਿੰਟ ਵਿੱਚ ਕਈ ਵਾਰ ਝਪਕਦੀ ਹੈ। ਇਸਦਾ ਕਾਰਨ ਸਾਡੇ ਅੱਖ ਦੇ ਡੇਲੇ ਨੂੰ ਆਸੇ-ਪਾਸੇ ਦੇਖਣ ਲਈ ਘੁੰਮਾਉਣਾ ਹੁੰਦਾ ਹੈ। ਇਸ ਲਈ ਅੱਖ ਨੂੰ ਨਮ ਰੱਖਣਾ ਸਾਡੀ ਸਰੀਰਕ ਲੋੜ ਹੈ। ਇਸ ਲਈ ਸਾਡੀਆਂ ਅੱਖਾਂ ਵਿੱਚ ਪਾਣੀ ਹੁੰਦਾ ਹੈ। ਜੋ ਕਈ ਵਾਰ ਭਾਵੁਕ ਹੋਣ `ਤੇ ਸਾਡੀਆਂ ਅੱਖਾਂ ਵਿੱਚੋਂ ਸਿੰਮ ਆਉਂਦਾ ਹੈ ਜਿਸ ਨੂੰ ਹੰਝੂ ਕਹਿੰਦੇ ਹਾਂ।
– ਇਸ ਸਬੰਧੀ ਤੁਸੀਂ ਤਰਕਭਾਰਤੀ ਪ੍ਰਕਾਸ਼ਨ ਦੀ ਪੁਸਤਕ ‘ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ’ ਵਿੱਚ ਪੜ੍ਹ ਸਕਦੇ ਹੋ।
– After Merdien।
– ਬਿਨਾਂ ਉੱਡਣ ਵਾਲਾ ਪੰਛੀ ਸੁਤਰ ਮੁਰਗ ਹੈ ਜੋ ਆਸਟਰੇਲੀਆ ਵਿੱਚ ਮਿਲਦਾ ਹੈ।

Exit mobile version