Site icon Tarksheel Society Bharat (Regd.)

? ਸੁਣਨ ਵਿੱਚ ਆਇਆ ਹੈ ਕਿ ਮੋਬਾਇਲ ਫੋਨਾਂ ਦੀ ਵਰਤੋਂ ਨਾਲ ਦਿਲ ਤੇ ਅਸਰ ਪੈਂਦਾ ਹੈ, ਮੈਂ ਜਾਨਣਾ ਚਾਹੁੰਦਾ ਹਾਂ ਕਿ ਇਹ ਮੋਬਾਇਲ ਫੋਨ ਦਿਲ `ਤੇ ਕਿਸ ਕਿਸਮ ਦਾ ਅਸਰ ਪਾਉਂਦੇ ਹਨ।

ਮੇਘ ਰਾਜ ਮਿੱਤਰ

? ਵੱਡੇ ਇਕੱਠ ਵਿੱਚ ਆਵਾਜ ਪੁਚਾਉਣ ਲਈ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ; ਮੈਂ ਜਾਨਣਾ ਚਾਹੁੰਦਾ ਹਾਂ ਕਿ ਲਾਊਡ ਸਪੀਕਰ ਦੀ ਆਵਾਜ਼ ਆਮ ਆਵਾਜ਼ ਨਾਲੋਂ ਦੁੱਗਣੀ-ਚੌਗੁਣੀ ਕਿਵੇਂ ਹੋ ਜਾਂਦੀ ਹੈ।
? ਟੀ. ਵੀ. ਦਾ ਐਨਟੀਨਾ ਕਿਹੜੇ ਸਿਗਨਲਾਂ ਨਾਲ ਪ੍ਰੋਗਰਾਮਾਂ ਦੀ ਪਕੜ ਕਰਦਾ ਹੈ।
? ਸ਼ਰਾਬ ਦਿਮਾਗ ਦੇ ਕਿਹੜੇ ਹਿੱਸੇ `ਤੇ ਪ੍ਰਭਾਵ ਪਾਉਂਦੀ ਹੈ।

-ਕੁਲਵਿੰਦਰ ਸਿੰਘ ਕਾਲੀਆ,
ਪਿੰਡ ਤੇ ਡਾਕ : ਰਾਮਗੜ੍ਹ ਸਰਦਾਰਾਂ,
ਤਹਿ. ਪਾਇਲ, ਜਿਲ੍ਹਾ ਲੁਧਿਆਣਾ

– ਮੋਬਾਇਲ ਫੋਨਾਂ ਵਿੱਚ ਕਈ ਵਾਰ ਵਾਈਬ੍ਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜੋ ਦਿਲ ਦੀ ਧੜਕਣ ਵਿੱਚ ਵਿਘਨ ਪਾਉਂਦੀ ਹੈ। ਇਸ ਲਈ ਇਹ ਥੋੜ੍ਹਾ ਜਿਹਾ ਨੁਕਸਾਨ-ਦੇਹ ਹੁੰਦਾ ਹੈ।
– ਲਾਉੂਡ ਸਪੀਕਰਾਂ ਵਿੱਚ ਅਜਿਹੇ ਯੰਤਰ ਫਿੱਟ ਕੀਤੇ ਹੁੰਦੇ ਹਨ ਜਿਹੜੇ ਧੁਨੀ-ਤਰੰਗਾਂ ਨੂੰ ਪਕੜ ਲੈਂਦੇ ਹਨ ਅਤੇ ਉਨ੍ਹਾਂ ਨੂੰ ਬਿਜਲੀ-ਊਰਜਾ ਦੀ ਸਹਾਇਤਾ ਨਾਲ ਦੁੱਗਣਾ, ਚੌਗੁਣਾ ਜਾਂ ਅੱਠ-ਗੁਣਾ ਕਰ ਦਿੰਦੇ ਹਨ।
– ਟੈਲੀਵਿਜ਼ਨ ਦੀਆਂ ਤਰੰਗਾਂ ਧਰਤੀ ਦੇ ਸਮਾਨ-ਅੰਤਰ ਨਹੀਂ ਚਲਦੀਆਂ। ਸਗੋਂ ਇਹ ਸਿੱਧੀ ਰੇਖਾਵਾਂ ਵਿੱਚ ਚਲਦੀਆਂ ਹਨ। ਇਸ ਲਈ ਜਿਹੜੇ ਪਿੰਡ ਜਾਂ ਸ਼ਹਿਰ ਟੀ.ਵੀ. ਸਟੇਸ਼ਨਾਂ ਤੋਂ ਦੂਰ ਹੁੰਦੇ ਹਨ, ਉੱਥੇ ਐਨਟੀਨਿਆਂ ਦੀ ਲੋੜ ਪੈਂਦੀ ਹੈ। ਐਨਟੀਨੇ ਇਨ੍ਹਾਂ ਰੇਡੀਓ ਸਿਗਨਲਾਂ ਨੂੰ ਫੜ ਕੇ ਟੈਲੀਵਿਜ਼ਨਾਂ ਨੂੰ ਭੇਜ ਦਿੰਦੇ ਹਨ। ਜਿਹੜੇ ਇਨ੍ਹਾਂ ਤਰੰਗਾਂ ਨੂੂੰ ਧੁਨੀ ਤਰੰਗਾਂ ਤੇ ਰੋਸ਼ਨੀ ਤਰੰਗਾਂ ਵਿੱਚ ਬਦਲ ਦਿੰਦੇ ਹਨ।
– ਸ਼ਰਾਬ ਪੀਣ ਨਾਲ ਦਿਮਾਗ ਦੇ ਨਿਊਰੋਨਜ਼ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਨਾਲ ਦਿਮਾਗ ਦੀ ਫੈਸਲੇ ਲੈਣ ਦੀ ਸ਼ਕਤੀ ਲੇਟ ਹੋ ਜਾਂਦੀ ਹੈ।

Exit mobile version