ਮੇਘ ਰਾਜ ਮਿੱਤਰ
2. ਯਾਦ ਸ਼ਕਤੀ ਵਧਾਉਣ ਦੇ ਕੀ ਵਾਕਿਆ ਹੀ ਕੁਝ ਨੁਸਖੇ ਹਨ?
3. ਅੱਜ ਦੀ ਭੱਜਦੌੜ ਦੀ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ?
4. ਮੌਤ ਅਤੇ ਜ਼ਿੰਦਗੀ, ਆਤਮਾ-ਪ੍ਰਮਾਤਮਾ, ਮਨੁੱਖ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਇਹ ਸਭ ਕਾਸੇ ਦਾ ਕੀ ਅਰਥ ਹੈ?
5. ਰੋਜ਼ਾਨਾ ਕਿੰਨੇ ਮਿਲੀਲੀਟਰ ਸ਼ਰਾਬ ਪੀਣੀ ਸਿਹਤ ਵਾਸਤੇ ਲਾਹੇਵੰਦੀ ਹੋ ਸਕਦੀ ਹੈ?
-ਅਜੈ ਕੁਮਾਰ ਸੱਗੜ੍ਹ, ਪਿੰਡ ਤੇ ਡਾਕ ਕਾਲੇਕੇ,
ਤਹਿ. ਬਾਘਾ ਪੁਰਾਣਾ, ਜਿਲ੍ਹਾ ਮੋਗਾ
1. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੂਰ-ਦੁਰ ਤੱਕ ਯਾਤਰਾਵਾਂ ਕੀਤੀਆਂ ਸਨ। ਇਨ੍ਹਾਂ ਵਿੱਚ ਮੱਕਾ ਤੇ ਮਦੀਨਾ ਵੀ ਸ਼ਾਮਿਲ ਸੀ। ਉਨ੍ਹਾਂ ਸਮਿਆਂ ਵਿੱਚ ਦੂਰਬੀਨ ਦੀ ਖੋਜ ਹੋ ਚੁੱਕੀ ਸੀ ਤੇ ਮੱਕਾ ਮਦੀਨਾ ਵਿਗਿਆਨਿਕ ਤੇ ਸੱਭਿਆਚਾਰਕ ਸਰਗਰਮੀਆਂ ਦਾ ਉਸ ਸਮੇਂ ਕੇਂਦਰ ਬਣਿਆ ਹੋਇਆ ਸੀ। ਇਸ ਲਈ ਬ੍ਰਹਿਮੰਡ ਬਾਰੇ ਇਹ ਗੱਲਾਂ ਉਨ੍ਹਾਂ ਸਮਿਆਂ ਵਿੱਚ ਉੱਥੇ ਚਰਚਾ ਦਾ ਵਿਸ਼ਾ ਸਨ।
2. ਸਿਰਫ ਦਿਲਚਸਪੀ ਹੀ ਅਜਿਹਾ ਨੁਕਤਾ ਹੈ ਜਿਸ ਨਾਲ ਯਾਦਸ਼ਕਤੀ ਵਧਾਈ ਜਾ ਸਕਦੀ ਹੈ। ਜਿਸ ਵਿਸ਼ੇ ਵਿੱਚ ਤੁਸੀਂ ਦਿਲਚਸਪੀ ਲਉਗੇ ਉਸ ਵਿਸ਼ੇ ਦੀ ਹੀ ਯਾਦਸ਼ਕਤੀ ਵਧ ਜਾਵੇਗੀ।
3. ਅੱਜ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਮਨ ਨੂੰ ਸਿਰਫ ਆਪਣੀਆਂ ਲੋੜਾਂ ਨੂੰ ਸੀਮਿਤ ਕਰਕੇ ਹੀ ਸ਼ਾਂਤੀ ਵਿੱਚ ਰੱਖਿਆ ਜਾ ਸਕਦਾ ਹੈ।
4. ਮਨੁੱਖ ਆਪਣੇ ਮਾਂ-ਪਿਉ ਤੋਂ ਇੱਕ-ਇੱਕ ਸੈੱਲ ਲੈ ਕੇ ਆਪਣੇ ਜੀਵਨ ਦੀ ਸ਼ੁਰੂਆਤ ਕਰਦਾ ਹੈ। ਧਰਤੀ ਵਿੱਚੋਂ ਪਦਾਰਥ ਲੈ ਕੇ ਆਪਣੇ ਵਿੱਚ ਜਮ੍ਹਾਂ ਕਰਦਾ ਰਹਿੰਦਾ ਹੈ ਜਿਸ ਨਾਲ ਉਸ ਵਿਚਲੇ ਸੈੱਲਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਲੱਗਭੱਗ 40 ਸਾਲ ਦੀ ਉਮਰ ਤੱਕ ਜਿੰਨੇ ਸੈੱਲ ਹਰ ਰੋਜ਼ ਪੈਦਾ ਹੁੰਦੇ ਹਨ ਉਸ ਤੋਂ ਘੱਟ ਮਰਨ ਵਾਲਿਆਂ ਦੀ ਸੰਖਿਆ ਹੁੰਦੀ ਹੈ। ਇਸ ਤਰ੍ਹਾਂ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਵਧਦੀ ਰਹਿੰਦੀ ਹੈ। 40 ਤੋਂ 50 ਸਾਲਾਂ ਦੀ ਉਮਰ ਤੱਕ ਇਹ ਗਿਣਤੀ ਲੱਗਭਗ ਸਾਂਵੀਂ ਹੀ ਰਹਿੰਦੀ ਹੈ। 50 ਸਾਲ ਤੋਂ ਬਾਅਦ ਇਨ੍ਹਾਂ ਸੈੱਲਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ-ਹੌਲੀ ਸਰੀਰਕ ਪ੍ਰਣਾਲੀਆਂ ਜਵਾਬ ਦੇ ਜਾਂਦੀਆਂ ਹਨ ਤੇ ਧਰਤੀ ਵਿੱਚੋਂ ਲਿਆ ਪਦਾਰਥ ਧਰਤੀ ਨੂੰ ਵਾਪਸ ਮੁੜ ਜਾਂਦਾ ਹੈ। ਆਤਮਾ ਤੇ ਪ੍ਰਮਾਤਮਾ ਸਮੇਂ ਦੇ ਸਿਆਸਤਦਾਨਾਂ ਵੱਲੋਂ ਗਰੀਬ ਜਨਤਾ ਨੂੰ ਬੁੱਧੂ ਬਣਾਉਣ ਲਈ ਕੀਤੀਆਂ ਕਲਪਨਾਵਾਂ ਹਨ।
5. ਰੋਜ਼ਾਨਾ ਸਿਫਰ ਲਿਟਰ ਸ਼ਰਾਬ ਪੀਣੀ ਸਿਹਤ ਲਈ ਲਾਭਦਾਇਕ ਹੈ।