ਮੇਘ ਰਾਜ ਮਿੱਤਰ
2. ਸ਼ਰਾਬ ਦੀ ਥੋੜ੍ਹੀ ਜਿਹੀ ਮਾਤਰਾ ਪੀਣ ਨਾਲ ਕੀ ਯਾਦ ਸ਼ਕਤੀ ਵਿੱਚ ਵਾਧਾ ਹੁੰਦਾ ਹੈ?
3. ਇੱਕ ਵਿਗਿਆਨੀ ਬਣਨ ਲਈ ਕਿਹੜੀ-ਕਿਹੜੀ ਪੜ੍ਹਾਈ ਕਰਨੀ ਪੈਂਦੀ ਹੈ? ਕੀ ਕੋਈ ਗਰੀਬ ਵਿਅਕਤੀ ਵੀ ਇਹ ਪੜ੍ਹਾਈ ਕਰ ਸਕਦਾ ਹੈ?
4. ਕੀ +2 (ਆਰਟਸ) ਪਾਸ ਵਿਅਕਤੀ ਕੋਈ ਇੰਜੀਨੀਅਰਿੰਗ ਕੋਰਸ ਕਰ ਸਕਦਾ ਹੈ ਨਹੀਂ। ਜੇ ਹਾਂ ਤਾਂ ਕਿਹੜਾ?
5. ਸਫਰ ਕਰਨ ਤੋਂ ਬਾਅਦ ਥਕਾਵਟ ਕਿਉਂ ਮਹਿਸੂਸ ਹੁੰਦੀ ਹੈ?
6. ਗਰਮੀਆਂ ਦੀ ਧੁੱਪ ਸਰੀਰ ਲਈ ਜ਼ਿਆਦਾ ਨੁਕਸਾਨਦੇਹ ਹੈ ਜਾਂ ਸਰਦੀਆਂ ਦੀ।
7. ਏਡਜ਼ ਪੀੜਤ ਵਿਅਕਤੀ ਵੀ ਆਪਣੇ ਸਰੀਰ ਦਾ ਕੋਈ ਅੰਗ ਦਾਨ ਕਰ ਸਕਦਾ ਹੈ ਜਾਂ ਨਹੀਂ?
-ਦਲਵੀਰ ਸਿੰਘ, ਪਿੰਡ ਤੇ ਡਾਕ ਸਾਹੋਕੇ, ਸੰਗਰੂਰ
1. ਇਹ ਸਾਰਾ ਕੁਝ ਲਗਾਤਾਰ ਅਭਿਆਸ ਨਾਲ ਕਰਨਾ ਸਿੱਖਿਆ ਜਾ ਸਕਦਾ ਹੈ।
2. ਸ਼ਰਾਬ ਦੀ ਥੋੜ੍ਹੀ ਜਿਹੀ ਮਾਤਰਾ ਪੀਣ ਨਾਲ ਵੀ ਯਾਦਸ਼ਕਤੀ ਵਿੱਚ ਫੈਸਲੇ ਲੈਣ ਦੀ ਸ਼ਕਤੀ ਪਛੜ ਜਾਂਦੀ ਹੈ। ਜਿਉਂ-ਜਿਉਂ ਅਸੀਂ ਵੱਧ ਪੀਂਦੇ ਜਾਂਦੇ ਹਾਂ ਤਿਉਂ-ਤਿਉਂ ਫੈਸਲੇ ਲੈਣ ਦੀ ਸ਼ਕਤੀ ਵੀ ਪਛੜਦੀ ਜਾਂਦੀ ਹੈ।
3. ਵਿਗਿਆਨੀ ਬਣਨ ਲਈ ਬੀ. ਐਸ. ਸੀ., ਜਾਂ ਐਮ. ਐਸ. ਸੀ. ਦੀ ਪੜ੍ਹਾਈ ਕਰਨੀ ਪੈਂਦੀ ਹੈ ਤੇ ਇਸ ਤੋਂ ਬਾਅਦ ਹੀ ਕਿਸੇ ਪ੍ਰੋਜੈਕਟ `ਤੇ ਕੰਮ ਕੀਤਾ ਜਾ ਸਕਦਾ ਹੈ ਪਰ ਭਾਰਤੀ ਸਰਕਾਰ ਨੇ ਤਾਂ ਲੋਕਾਂ ਲਈ ਰੁਜ਼ਗਾਰ ਦੇ ਬੂਹੇ ਬੰਦ ਹੀ ਕਰ ਦਿੱਤੇ ਹਨ।
4. ਜੇ ਤੁਹਾਡੀ ਆਰਥਿਕਤਾ ਇਜਾਜ਼ਤ ਦਿੰਦੀ ਹੋਵੇ ਤਾਂ ਤੁਸੀਂ ਬਹੁਤ ਸਾਰੇ ਅਜਿਹੇ ਕੋਰਸਾਂ ਵਿੱਚ ਪੈਸੇ ਦੇ ਕੇ ਦਾਖਲੇ ਲੈ ਸਕਦੇ ਹੋ।
5. ਸਫਰ ਕਰਨ ਨਾਲ ਸਰੀਰ ਦੇ ਸੈੱਲਾਂ `ਚ ਊਰਜਾ ਦੀ ਖਪਤ ਹੋ ਜਾਂਦੀ ਹੈ। ਇਸ ਲਈ ਥਕਾਵਟ ਮਹਿਸੂਸ ਹੁੰਦੀ ਹੈ।
6. ਦੋਵੇਂ ਰੁੱਤਾਂ ਤੁਹਾਡੀ ਆਰਥਿਕਤਾ `ਤੇ ਨਿਰਭਰ ਕਰਦੀਆਂ ਹਨ। ਜੇ ਤੁਹਾਡੀ ਜੇਬ ਵਿੱਚ ਪੈਸੇ ਹਨ ਤਾਂ ਦੋਵੇਂ ਰੁੱਤਾਂ ਹੀ ਤੁਹਾਨੂੰ ਬਰਾਬਰ ਦੇ ਸੁੱਖ ਦੇ ਸਕਦੀਆਂ ਹਨ।
7. ਏਡਜ਼ ਪੀੜਤ ਵਿਅਕਤੀ ਦੇ ਅੰਗ ਦਾਨ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਨ੍ਹਾਂ ਅੰਗਾਂ ਵਿੱਚ ਏਡਜ਼ ਦੇ ਕਿਟਾਣੂ ਹੁੰਦੇ ਹਨ ਜਿਹੜੇ ਅੰਗ ਲੈਣ ਵਾਲੇ ਵਿਅਕਤੀ ਵਿੱਚ ਬਿਮਾਰੀ ਫੈਲਾ ਸਕਦੇ ਹਨ।

