ਮੇਘ ਰਾਜ ਮਿੱਤਰ
2. ਉਬਾਸੀ ਲੈਣ ਦੇ ਕੀ ਕਾਰਨ ਹਨ। ਉਬਾਸੀ ਲੈਣ ਸਮੇਂ ਸਾਡਾ ਮੂੰਹ ਆਪ-ਮੁਹਾਰੇ ਕਿਉਂ ਅੱਡਿਆ ਜਾਂਦਾ ਹੈ?
3. ਸੁੱਤੇ ਵਿਅਕਤੀ ਨੂੰ ਉਠਾਉਣ ਤੇ ਉਸਨੂੰ ਆਮ ਹਾਲਤਾਂ ਨਾਲੋਂ ਜ਼ਿਆਦਾ ਗੁੱਸਾ ਕਿਉਂ ਆਉਂਦਾ ਹੈ?
4. ਕਈ ਵਾਰ ਆਸਮਾਨ ਉੱਤੇ ਚਿੱਟੇ ਰੰਗ ਦੀ ਧੂੰਏਂ ਦੀ ਲੰਬੀ ਲਕੀਰ ਜਿਹੀ ਬਣ ਜਾਂਦੀ ਹੈ। ਉਹ ਕੀ ਹੁੰਦੀ ਹੈ ਤੇ ਕਿਵੇਂ ਬਣਦੀ ਹੈ?
-ਜਸਵੀਰ ਸਿੰਘ ‘ਕੰਗਣਵਾਲ’, ਪਿੰਡ ਤੇ ਡਾਕ : ਕੰਗਣਵਾਲ
ਤਹਿ. ਮਲੇਰਕੋਟਲਾ, ਜਿਲ੍ਹਾ ਸੰਗਰੂਰ-148020
1. ਪੁੰਨਿਆਂ ਵਾਲੇ ਦਿਨ ਚੰਦਰਮਾ ਦੇ ਉੱਪਰ ਸੂਰਜ ਦੀ ਰੋਸ਼ਨੀ ਜ਼ਿਆਦਾ ਪੈਂਦੀ ਹੈ। ਇਸ ਲਈ ਇਹ ਆਮ ਦਿਨਾਂ ਨਾਲੋਂ ਵੱਧ ਚਾਨਣੀ ਦਿੰਦਾ ਹੈ।
2. ਉਬਾਸੀ ਬਾਰੇ ਵੀ ਬਹੁਤ ਕਾਲਪਨਿਕ ਗੱਲਾਂ ਸਾਡੇ ਲੋਕਾਂ ਵਿੱਚ ਪ੍ਰਚੱਲਿਤ ਹਨ। ਜਦ ਕਿਸੇ ਨੂੰ ਉਬਾਸੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਅੱਜ ਚਾਹ ਨਹੀਂ ਪੀਤੀ ਹੈ। ਪਰ ਉਬਾਸੀ ਆਉਣ ਦਾ ਚਾਹ ਦੇ ਪੀਣ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਹਰ ਮਨੁੱਖ ਸਾਹ ਰਾਹੀਂ ਆਕਸੀਜਨ ਲੈਂਦਾ ਹੈ। ਕਾਰਬਨ ਡਾਇਆਕਸਾਈਡ ਗੈਸ ਅਸੀਂ ਬਾਹਰ ਕੱਢਦੇ ਹਾਂ। ਇਹ ਕ੍ਰਿਆ ਸਾਡੇ ਅੰਦਰ ਲਗਾਤਾਰ ਚਲਦੀ ਰਹਿੰਦੀ ਹੈ। ਇਸ ਤਰ੍ਹਾਂ ਕਰਦੇ ਸਮੇਂ ਕਈ ਵਾਰੀ ਸਾਡੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਉਸ ਹਾਲਤ ਵਿੱਚ ਅਸੀਂ ਪੂਰਾ ਮੂੰਹ ਅੱਡ ਕੇ ਲੰਬਾ ਸਾਹ ਲੈ ਕੇ ਆਪਣੀ ਆਕਸੀਜਨ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਾਂ। ਇਸ ਤਰ੍ਹਾਂ ਉਬਾਸੀ ਸਰੀਰ ਦੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦਾ ਇੱਕ ਸਾਧਨ ਹੈ।
3. ਗੁੱਸਾ ਇੱਕ ਅਜਿਹੀ ਪ੍ਰਕ੍ਰਿਆ ਹੈ ਜਿਸਦਾ ਮਨੁੱਖ ਉੱਤੇ ਪੂਰੀ ਤਰ੍ਹਾਂ ਕਾਬੂ ਹੁੰਦਾ ਹੈ। ਜਿਵੇਂ ਜੇ ਇੱਕ ਥਾਣੇਦਾਰ ਨੇ ਸਿਪਾਹੀ ਜਾਂ ਡੀ. ਐਸ. ਪੀ. ਦੇ ਉੱਪਰ ਗੁੱਸੇ ਹੋਣਾ ਹੋਵੇ ਤਾਂ ਉਹ ਆਪਣਾ ਗੁੱਸਾ ਸਿਪਾਹੀ ਉੱਪਰ ਹੀ ਕੱਢੇਗਾ। ਡੀ. ਐਸ. ਪੀ. `ਤੇ ਨਹੀਂ ਕਿਉਂਕਿ ਉਸਨੂੰ ਪਤਾ ਹੈ ਕਿ ਡੀ. ਐਸ. ਪੀ. ਦੇ ਉੱਪਰ ਕੱਢਿਆ ਗੁੱਸਾ ਉਸਨੂੰ ਮਹਿੰਗਾ ਪੈ ਸਕਦਾ ਹੈ। ਇਸ ਲਈ ਸੁੱਤੇ ਉੱਠੇ ਵਿਅਕਤੀ ਦਾ ਗੁੱਸਾ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਉਸਨੂੰ ਉਠਾਉਣ ਵਾਲਾ ਕੌਣ ਹੈ।
4. ਹਰ ਜਹਾਜ਼ ਪੈਟਰੋਲ ਜਾਂ ਗੈਸੋਲੀਨ ਦੀ ਖਪਤ ਕਰਦਾ ਹੈ ਅਤੇ ਇਸ ਲਈ ਧੂੰਆ ਪੈਦਾ ਕਰਦਾ ਹੈ। ਕਈ ਵਾਰੀ ਤਾਂ ਇਹ ਧੂੰਆਂ ਘੱਟ ਹੁੰਦਾ ਹੈ ਅਤੇ ਹਵਾ ਦੀ ਗਤੀ ਤੇਜ਼ ਹੁੰਦੀ ਹੈ। ਇਸ ਲਈ ਇਹ ਛੇਤੀ ਖਿੱਲਰ ਜਾਂਦਾ ਹੈ ਤੇ ਕਈ ਵਾਰੀ ਜਹਾਜ਼ ਦੀ ਉਚਾਈ ਵਾਲੀ ਤਹਿ ਵਿੱਚ ਹਵਾ ਦੀ ਗਤੀ ਘੱਟ ਹੁੰਦੀ ਹੈ ਜਿਸ ਕਾਰਨ ਸੂਰਜ ਦੀਆਂ ਕਿਰਨਾਂ ਧੂੰਏਂ ਵਿੱਚੋਂ ਪਰਿਵਰਤਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਲਕੀਰ ਸਾਨੂੰ ਨਜ਼ਰ ਆਉਂਦੀ ਹੈ।