-ਮੇਘ ਰਾਜ ਮਿੱਤਰ
1. ਸਵੇਰੇ ਹੀ ਉਠਣ ਸਾਰ ਆਪਣੇ ਦੇਵਤੇ ਨੂੰ ਧਾਰਮਿਕ ਸਥਾਨ ਤੇ ਜਾ ਕੇ ਪੂਜਦੇ ਹਨ।
2. ਨਾਮ ਜਪਣਾ ਜਾਂ ਪਾਠ ਪੂਜਾ ਉਨ•ਾਂ ਨੇ ਆਪਣੇ ਨਿੱਜੀ ਸੁਆਰਥ ਲਈ ਕਰਨਾ ਹੁੰਦਾ ਹੈ।
3. ਧੂਫ਼ ਬੱਤੀ ਕਰਨਾ ਜਾਂ ਉਚੀ ਉਚੀ ਪਾਠ ਕਰਨਾ ਪ੍ਰਦੂਸ਼ਣ ਪੈਦਾ ਕਰਦਾ ਹੈ।
4. ਸਵਰਗਾਂ ਵਿੱਚ ਜਾਣ ਦੇ ਕਿਸੇ ਵਿਅਕਤੀ ਦੇ ਕੋਈ ਸਬੂਤ ਨਹੀਂ ਹਨ।
5. ਭਗਤੀ ਜਾਂ ਸਮਾਧੀ ਵਿੱਚ ਜ਼ਿਆਦਾ ਲੀਨ ਹੋਣ ਨਾਲ ਦਿਨੋਂ ਦਿਨ ਸੋਚਣ ਸ਼ਕਤੀ ਘੱਟਦੀ ਜਾਂਦੀ ਹੈ।
6. ਆਪਣੇ ਹੀ ਧਰਮ ਤੇ ਜਾਤ ਪਾਤ ਵਾਲੇ ਲੋਕ ਚੰਗੇ ਲੱਗਣ ਲੱਗਦੇ ਹਨ ਤੇ ਦੂਸਰਿਆਂ ਪ੍ਰਤੀ ਨਫ਼ਰਤ ਅਤੇ ਭੇਦ ਭਾਵ ਵੱਧਣ ਲੱਗਦਾ ਹੈ।
7. ਪੁਰਾਣੀਆਂ ਇਲਾਜ ਪ੍ਰਣਾਲੀਆਂ ਵੱਲ ਰੁਚੀ ਵੱਧ ਜਾਂਦੀ ਹੈ। ਸਾਧਾਂ ਸੰਤਾਂ ਪ੍ਰਤੀ ਸ਼ਰਧਾ ਪੈਦਾ ਹੋ ਜਾਂਦੀ ਹੈ। ਬਿਮਾਰੀ ਦੀ ਹਾਲਤ ਵਿੱਚ ਜ਼ਿਆਦਾ ਵਿਸ਼ਵਾਸ ਆਪਣੇ ਦੇਵਤੇ ‘ਤੇ ਹੋ ਜਾਂਦਾ ਹੈ। ਇਸ ਲਈ ਔਸਤ ਉਮਰ ਘੱਟ ਜਾਂਦੀ ਹੈ।
8. ਪਰਿਵਾਰਕ ਸਮੱਸਿਆਵਾਂ ਤੇ ਜ਼ਿੰਮੇਵਾਰੀਆਂ ਵਿੱਚ ਭਾਗਦਾਰੀ ਘੱਟਦੀ ਜਾਂਦੀ ਹੈ।
9. ਜ਼ਿੰਦਗੀ ਦੀ ਟੇਕ ਦਾ ਜ਼ਿਆਦਾ ਭਰੋਸ਼ਾ ਆਪਣੇ ਦੇਵਤੇ ‘ਤੇ ਹੁੰਦਾ ਹੈ। ਇਸ ਲਈ ਯੋਜਨਾਬੰਦੀ ਨਹੀਂ ਕਰਦਾ।