Site icon Tarksheel Society Bharat (Regd.)

ਤਾਕਤਵਰ ਨਿਊਕਲੀ ਬਲ

-ਮੇਘ ਰਾਜ ਮਿੱਤਰ

ਪ੍ਰਮਾਣੂ ਵਿੱਚ ਇਹ ਬਲ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਨੂੰ ਕੇਂਦਰ ਦੁਆਲੇ ਬੰਨ ਕੇ ਰੱਖਦਾ ਹੈ। ਇਹ ਸਭ ਤੋਂ ਤਾਕਤਵਰ ਬਲ ਹੈ। ਜਦੋਂ ਪ੍ਰਮਾਣੂ ਤੋੜਿਆ ਜਾਂਦਾ ਹੈ ਜਾਂ ਪ੍ਰਮਾਣੂ ਜੋੜੇ ਜਾਂਦੇ ਹਨ ਤਾਂ ਅਥਾਹ ਊਰਜਾ ਪੈਦਾ ਹੁੰਦੀ ਹੈ। ਪ੍ਰਮਾਣੂ ਬੰਬ ਇਸੇ ਬਲ ਕਾਰਨ ਅਥਾਹ ਤਬਾਹੀ ਕਰਦੇ ਹਨ। ਸੂਰਜ ਵਿੱਚ ਊਰਜਾ ਹਾਈਡ੍ਰੋਜਨ ਦੇ ਦੋ ਪ੍ਰਮਾਣੂਆਂ ਦੇ ਜੁੜਨ ਕਾਰਨ ਹੀ ਪੈਦਾ ਹੁੰਦੀ ਹੈ।

Exit mobile version