Site icon Tarksheel Society Bharat (Regd.)

ਬਾਘ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸਦੇ ਨੇੜੇ-ਤੇੜੇ ਕੋਈ ਹੈ? ਕੀ ਇਸ ਦਾ ਕਾਰਨ ਖੂਨ ਹੈ ਜਾਂ ਨਹੀਂ?

ਮੇਘ ਰਾਜ ਮਿੱਤਰ

2. ਤਾਰਿਆਂ ਦੇ ਟਿਮਟਿਮਾਉਣ ਦਾ ਕੀ ਕਾਰਨ ਹੈ?
3. ਇੱਕ ਵਰਤੀ ਹੋਈ ਸੂਈ ਨੂੰ ਦੁਬਾਰਾ ਵਰਤਣ ਨਾਲ ਏਡਜ਼ ਹੋ ਜਾਂਦੀ ਹੈ ਪਰ ਜੇਕਰ ਮੱਛਰ ਕਿਸੇ ਏਡਜ਼ ਗ੍ਰਸਤ ਵਿਅਕਤੀ ਨੂੰ ਡੰਗ ਦੇਵੇ ਅਤੇ ਬਾਅਦ ਵਿੱਚ ਕਿਸੇ ਆਮ ਆਦਮੀ ਨੂੰ ਕੱਟ ਦੇਵੇ ਕੀ ਇਸ ਨਾਲ ਵੀ ਏਡਜ਼ ਹੋ ਜਾਂਦੀ ਹੈ?
4. ਹਾਰਟ ਅਟੈਕ ‘ਦਿਲ ਦਾ ਦੌਰਾ’ ਪੈਣ ਦਾ ਮੁੱਖ ਕਾਰਨ ਕੀ ਹੈ?
5. ਕਈ ਆਦਮੀਆਂ ਜਾਂ ਔਰਤਾਂ ਦੇ ਫੁਲਵਹਿਰੀ ਹੋ ਜਾਂਦੀ ਹੈ, ਇਸਦਾ ਕਾਰਨ ਤੁਸੀਂ ਕੀ ਸਮਝਦੇ ਹੋ?
-ਗੁਰਜੀਤ ਸਿੰਘ ਮੀਤਕੇ S/ੋ ਚਰਨਜੀਤ ਸਿੰਘ
ਧੌਲ ਕਲਾਂ, ਡਾਕਖਾਨਾ ਲਹਿਲ,
ਵਾਇਆ ਸਿਆੜ, ਜਿਲ੍ਹਾ ਲੁਧਿਆਣਾ
1. ਇਹਨਾਂ ਦੀ ਸੁੰਘਣ ਸ਼ਕਤੀ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਇਨ੍ਹਾਂ ਦੇ ਸ਼ਿਕਾਰ ਦਾ ਸੁੰਘਣ `ਤੇ ਪਤਾ ਲੱਗ ਜਾਂਦਾ ਹੈ।
2. ਧਰਤੀ ਤੇ ਤਾਰੇ ਵਿਚਕਾਰ ਧਰਤੀ ਦੇ ਵਾਯੂਮੰਡਲ ਵਿੱਚ ਵਾਯੂ ਦੀਆਂ ਬਹੁਤ ਸਾਰੀਆਂ ਤਹਿਆਂ ਹੁੰਦੀਆਂ ਹਨ। ਜਿਨ੍ਹਾਂ ਕਾਰਨ ਤਾਰੇ ਤੋਂ ਆਉਣ ਵਾਲੀਆਂ ਕਿਰਨਾਂ ਦਾ ਅਪਵਰਤਨ ਹੁੰਦਾ ਰਹਿੰਦਾ ਹੈ। ਜਿਸ ਕਾਰਨ ਇਹ ਟਿਮਟਿਮਾਉਂਦੇ ਨਜ਼ਰ ਆਉਂਦੇ ਹਨ।
3. ਵਰਤੀ ਹੋਈ ਸੂਈ ਚਮੜੀ ਦੀਆਂ ਅੰਦਰਲੀਆਂ ਤਹਿਆਂ ਵਾਲੇ ਖੂਨ ਦੇ ਸੰਪਰਕ ਵਿੱਚ ਆ ਜਾਂਦੀ ਹੈ। ਜਿਸ ਵਿੱਚ ਏਡਜ਼ ਦੇ ਕਿਟਾਣੂ ਪਏ ਹੁੰਦੇ ਹਨ। ਪਰ ਮੱਛਰ ਤਾਂ ਸਿਰਫ ਉੱਪਰਲੀਆਂ ਤਹਿਆਂ ਵਾਲੇ ਖੂਨ ਤੱਕ ਹੀ ਸੀਮਿਤ ਰਹਿੰਦਾ ਹੈ। ਇਸ ਲਈ ਮੱਛਰ ਦੇ ਏਡਜ਼ ਦੇ ਰੋਗੀ ਨੂੰ ਕੱਟ ਕੇ ਦੂਸਰੇ ਵਿਅਕਤੀ ਨੂੰ ਕੱਟਣ ਨਾਲ ਏਡਜ਼ ਨਹੀਂ ਹੁੰਦੀ।
4. ਆਮ ਤੌਰ `ਤੇ ਦਿਲ ਨੂੰ ਖੂਨ ਲਿਜਾਣ ਵਾਲੀਆਂ ਧਮਣੀਆਂ ਵਿੱਚ ਕੁਲਿਸਟਲ ਜੰਮ ਜਾਂਦਾ ਹੈ ਜਿਸ ਕਾਰਨ ਦਿਲ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ ਤੇ ਇਹ ਕੰਮ ਕਰਨੋਂ ਜਵਾਬ ਦੇ ਜਾਂਦਾ ਹੈ।
5. ਆਦਮੀਆਂ ਜਾਂ ਇਸਤਰੀਆਂ ਨੂੰ ਫੁਲਵਹਿਰੀ ਹੋਣ ਕਾਰਨ ਇਨ੍ਹਾਂ ਦੀਆਂ ਗ੍ਰੰਥੀਆਂ ਵੱਲੋਂ ਚਮੜੀ ਦੇ ਇੱਕ ਪਿਗਾਮਿੰਟ ਮੈਲਾi*** ਦੀ ਪੈਦਾਇਸ਼ ਘਟਾ ਦੇਣਾ ਜਾਂ ਬੰਦ ਕਰ ਦੇਣਾ ਹੁੰਦਾ ਹੈ। ਜਿਸ ਦੀ ਕਮੀ ਨਾਲ ਫੁਲਵਹਿਰੀ ਨਾਂ ਦੀ ਬਿਮਾਰੀ ਹੋ ਜਾਂਦੀ ਹੈ।

Exit mobile version