Site icon Tarksheel Society Bharat (Regd.)

ਮਾਤਾ-ਪਿਤਾ ਦੇ ਦੋ ਬੱਚਿਆਂ ਵਿੱਚੋਂ ਇੱਕ ਚੁਸਤ ਤੇ ਦੂਜਾ ਸਾਊ ਕਿਉਂ ਹੁੰਦਾ ਹੈ?

ਮੇਘ ਰਾਜ ਮਿੱਤਰ

2. ਵਰਖਾ ਸੈਂਟੀਮੀਟਰ ਵਿੱਚ ਕਿਵੇਂ ਮਾਪੀ ਜਾਂਦੀ ਹੈ?
3. ਗੱਡੀਆਂ ਦੇ ਪਿਸਟਨ ਕਿਸ ਧਾਤ ਦੇ ਬਣੇ ਹੁੰਦੇ ਹਨ?
-ਗੁਰਹਿੰਮਤ ਸਿੰਘ ਮਲੇਰਕੋਟਲਾ, ਤਹਿ. ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ
1. ਬੱਚੇ ਦੇ ਗੁਣ ਦੋ ਕਾਰਨਾਂ ਕਰਕੇ ਹੁੰਦੇ ਹਨ। ਇੱਕ ਉਸਨੂੰ ਵਿਰਾਸਤ ਵਿੱਚ ਮਿਲੇ ਗੁਣਾਂ ਕਰਕੇ, ਦੂਜਾ ਉਸਨੂੰ ਪਾਲਣ-ਪੋਸ਼ਣ ਸਮੇਂ ਪ੍ਰਾਪਤ ਮਾਹੌਲ। ਮਾਂ ਪਿਓ ਜਾਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਇਸ ਤੋਂ ਵੀ ਅਗਲੀਆਂ ਪੀੜ੍ਹੀਆਂ ਦੇ ਸਾਰੇ ਗੁਣ ਬੱਚਿਆਂ ਵਿੱਚ ਆ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਗੁਣ ਪ੍ਰਭਾਵੀ ਹੋ ਜਾਂਦੇ ਹਨ ਬਾਕੀ ਸੁੱਤੇ ਪਏ ਰਹਿੰਦੇ ਹਨ। ਕਿਸੇ ਸਮੇਂ `ਤੇ ਆ ਕੇ ਉਨ੍ਹਾਂ ਗੁਣਾਂ ਦਾ ਪ੍ਰਗਟਾਅ ਵੀ ਹੋ ਜਾਂਦਾ ਹੈ। ਜਿਵੇਂ ਇੱਕ ਮਾਂ-ਪਿਉ ਦੋਵੇਂ ਗੋਰੇ ਰੰਗ ਦੇ ਹਨ। ਪਰ ਉਨ੍ਹਾਂ ਦੇ ਪੈਦਾ ਹੋਏ ਬੱਚੇ ਦਾ ਰੰਗ ਕਾਲਾ ਹੈ। ਇਹ ਇਸ ਲਈ ਹੁੰਦਾ ਹੈ ਕਿ ਉਸਦੀਆਂ ਪਹਿਲੀਆਂ ਪੀੜ੍ਹੀਆਂ ਵਿੱਚੋਂ ਕਿਸੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਪੜਦਾਦਾ ਜਾਂ ਪੜਨਾਨੀ ਕੋਈ ਨਾ ਕੋਈ ਕਾਲੇ ਰੰਗ ਦਾ ਜ਼ਰੂਰ ਹੋਵੇਗਾ। ਇਸ ਲਈ ਮਾਂ-ਪਿਉ ਦੇ ਦੋ ਬੱਚਿਆਂ ਵਿੱਚੋਂ ਇੱਕ ਦਾ ਸਾਊ ਹੋ ਜਾਣਾ ਤੇ ਦੂਜੇ ਦਾ ਚੁਸਤ ਹੋ ਜਾਣਾ ਸੰਭਵ ਹੋ ਹੀ ਸਕਦਾ ਹੈ।
2. ਵਰਖਾ ਮਾਪਣ ਲਈ ਇੱਕ ਅਜਿਹਾ ਸਿਲੰਡਰ ਬਰਸਾਤ ਵਿੱਚ ਰੱਖ ਦਿੱਤਾ ਜਾਂਦਾ ਹੈ ਜਿਸਦੇ ਮੂੰਹ ਵਿੱਚ ਕੀਪ ਲੱਗੀ ਹੁੰਦੀ ਹੈ ਅਤੇ ਇਸ ਕੀਪ ਦੀ ਗੋਲਾਈ ਵੀ ਸਿਲੰਡਰ ਦੀ ਗੋਲਾਈ ਦੇ ਬਰਾਬਰ ਹੁੰਦੀ ਹੈ ਅਤੇ ਇਕੱਠਾ ਹੋਇਆ ਪਾਣੀ ਸੈਂਟੀਮੀਟਰਾਂ ਵਾਲੀ ਸਕੇਲ ਤੋਂ ਪੜ੍ਹ ਲਿਆ ਜਾਂਦਾ ਹੈ।
3. ਗੱਡੀਆਂ ਦੇ ਪਿਸਟਨ ਲੋਹੇ ਜਾਂ ਐਲੂਮੀਨੀਅਮ ਦੇ ਬਣੇ ਹੁੰਦੇ ਹਨ। ਭਾਰੀਆਂ ਗੱਡੀਆਂ ਵਿੱਚ ਇਹ ਆਮ ਤੌਰ `ਤੇ ਲੋਹੇ ਦੇ ਹੀ ਹੁੰਦੇ ਹਨ ਪਰ ਹਲਕੀਆਂ ਗੱਡੀਆਂ ਵਿੱਚ ਗੱਡੀਆਂ ਦਾ ਭਾਰ ਘਟਾਉਣ ਲਈ ਪਿਸਟਨਾਂ ਨੂੰ ਐਲੂਮੀਨੀਅਮ ਦਾ ਬਣਾਇਆ ਜਾਂਦਾ ਹੈ। ***

Exit mobile version