ਮੇਘ ਰਾਜ ਮਿੱਤਰ
7. ਵਾਟਰ ਵਰਕਸ ਪ੍ਰਣਾਲੀ ਵਿੱਚ ਪਾਣੀ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ?
8. ਪੁਲਾੜ ਵਿੱਚ ‘ਈਥਰ’ ਨਾਮ ਦੇ ਮਾਧਿਅਮ ਦਾ ਕੀ ਮਤਲਬ ਹੈ?
9. ‘ਰੀਚਾਰਜ ਸੈੱਲ’ ਕਿਸ ਤਰ੍ਹਾਂ ਕੰਮ ਕਰਦੇ ਹਨ?
10. ਸੰਸਾਰ ਦਾ ਸਭ ਤੋਂ ਵੱਧ ਗਤੀ ਨਾਲ ਚੱਲਣ ਵਾਲਾ ਰਾਕਟ ਕਿਸ ਗਤੀ ਨਾਲ ਚਲਦਾ ਹੈ?
11. ‘ਬਰਡ ਫਲੂ’ ਰੋਗ ਬਾਰੇ ਕੁਝ ਜਾਣਕਾਰੀ ਦਿਉ।
-ਜਗਤਾਰ ਸਿੰਘ ਸੇਖੋਂ, ਪਿੰਡ ਬੋੜਾਵਾਲ,
ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ
– ਵਾਟਰ ਵਰਕਸ ਪ੍ਰਣਾਲੀ ਵਿੱਚ ਪਾਣੀ ਵਿੱਚ ਕਲੋਰੀਨ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਨਾਲ ਪਾਣੀ ਵਿਚਲੇ ਬੈਕਟੀਰੀਆ ਮਰ ਜਾਂਦੇ ਹਨ।
– ਪੁਲਾੜ ਵਿੱਚ ਈਥਰ ਨਹੀਂ ਹੁੰਦਾ। ਇਹ ਤਾਂ ਸਿਰਫ ਵਿਗਿਆਨ ਦੇ Sਟੲਅਦੇ Sਟਅਟੲ ਸਿਧਾਂਤ ਨੂੰ ਸਿੱਧ ਕਰਨ ਲਈ ਕਲਪਿਆ ਗਿਆ ਸੀ। ਹੁਣ ਤਾਂ ਸਿਰਫ ਬਿੱਗ ਬੈਂਗ ਸਿਧਾਂਤ ਹੀ ਮੰਨਿਆ ਜਾਂਦਾ ਹੈ ਇਸ ਵਿੱਚ ਈਥਰ ਲਈ ਕੋਈ ਥਾਂ ਨਹੀਂ।
– ‘ਰੀਚਾਰਜ ਸੈੱਲ’ `ਚ ਅਜਿਹੇ ਰਸਾਇਣਕ ਪਦਾਰਥ ਜਮ੍ਹਾਂ ਕੀਤੇ ਹੁੰਦੇ ਹਨ ਜਿਨ੍ਹਾਂ ਵਿੱਚ ਬਿਜਲੀ ਨੂੰ ਜਮ੍ਹਾਂ ਰੱਖਣ ਦੀ ਸਮਰੱਥਾ ਹੁੰਦੀ ਹੈ।
– ਸੰਸਾਰ ਵਿੱਚ ਬਹੁਤ ਸਾਰੇ ਰਾਕੇਟ ਅਜਿਹੇ ਹਨ ਜਿਹੜੇ ਸਾਡੇ ਸੂਰਜ ਮੰਡਲ ਤੋਂ ਬਾਹਰ ਸਥਿਤ ਤਾਰਿਆਂ, ਗ੍ਰਹਿਆਂ ਵੱਲ ਨੂੰ ਜਾ ਰਹੇ ਹਨ। ਕਹਿੰਦੇ ਹਨ ਉਹਨਾਂ ਦੀ ਗਤੀ ਤੇਜ ਹੈ।
– ‘ਬਰਡ ਫਲੂ’ ਇਹ ਰੋਗ ਅੱਜਕੱਲ੍ਹ ਸੰਸਾਰ ਪੱਧਰ ਤੇ ਮੁਰਗੀਆਂ ਤੋਂ ਫੈਲ ਰਿਹਾ ਹੈ।