Site icon Tarksheel Society Bharat (Regd.)

ਅੱਡ ਅੱਡ ਇਲਾਕਿਆਂ ਦੇ ਜੀਵ

The InfoVisual.info site uses images to explain objects.

ਮੇਘ ਰਾਜ ਮਿੱਤਰ

ਦੁਨੀਆਂ ਦੇ ਅੱਡ ਅੱਡ ਦੇਸ਼ਾਂ ਵਿੱਚ ਅੱਡ ਅੱਡ ਕਿਸਮ ਦੇ ਜੀਵ ਕਿਉਂ ਮਿਲਦੇ ਹਨ ? ਵਾਤਾਵਰਣ ਦੀਆਂ ਹਾਲਤਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਇਹ ਜੀਵ ਲੱਖਾਂ ਸਾਲਾਂ ਤੋਂ ਆਪਣੇ ਇਲਾਕਿਆਂ ਵਿੱਚ ਵਿਕਸਿਤ ਹੁੰਦੇ ਗਏ। ਹਾਥੀ ਦੱਖਣੀ ਪੂਰਬੀ ਏਸ਼ੀਆ ਤੇ ਅਫਰੀਕਾ ਦੇ ਜੰਗਲਾਂ ਵਿੱਚ ਹੀ ਮਿਲਦੇ ਹਨ ਪਰ ਅਮਰੀਕਾ, ਆਸਟਰੇਲੀਆ, ਰੂਸ ਤੇ ਕੈਨੇਡਾ ਵਿੱਚ ਇਹਨਾਂ ਦਾ ਨਾਂ ਨਿਸ਼ਾਨ ਵੀ ਨਹੀਂ ਹੈ। ਆਉ ਦੇਖੀਏ ਕਿ ਇਸਦਾ ਕੀ ਕਾਰਨ ਹੈ। 1606 ਵਿੱਚ ਜਦੋਂ ਅੰਗਰੇਜ਼ਾਂ ਦਾਂ ਪਹਿਲਾਂ ਜਹਾਜ਼ ਆਸਟੇ੍ਰਲੀਆਂ ਪਹੁੰਚਿਆਂ ਤਾਂ ਉਹਨਾਂ ਨੇ ਵੇਖਿਆ ਕਿ ਉੱਥੇ ਕੁੱਤਿਆਂ ਦੀ ਨਸਲ ਦਾ ਇੱਕ ਵੀ ਜਾਨਵਰ ਨਹੀਂ ਸੀ ਪਰ ਕੰਗਾਰੂ ਜਾਤੀ ਦੀਆਂ ਸੈਂਕੜੇ ਕਿਸਮਾਂ ਉੱਥੇ ਉਪਲਬਧ ਸਨ। ਇਸ ਦ੍ਰਿਸ਼ ਨੇ ਵਿਗਿਆਨੀਆਂ ਦੀ ਜਗਿਆਸਾ ਹੋਰ ਵਧਾ ਦਿੱਤੀ। ਆਖਰ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਕਰੋੜਾਂ ਸਾਲ ਪਹਿਲਾਂ ਆਸਟੇ੍ਰਲੀਆ ਤੇ ਬਾਕੀ ਮਹਾਂਦੀਪ ਧਰਤੀ ਦੇ ਰਸਤੇ ਇੱਕ ਦੂਜੇ ਨਾਲ ਜੁੜੇ ਹੋਏ ਸਨ। ਉਸ ਸਮੇਂ ਕੁੰਗਰੂ ਵੀ ਸਾਰੀ ਧਰਤੀ ਤੇ ਮੌਜੂਦ ਸਨ। ਧਰਤੀ ਤੇ ਵਾਪਰਨ ਵਾਲੀਆਂ ਘਟਨਾਵਾਂ ਨੇ ਆਸਟ੍ਰ੍ਰੇਲੀਆਂ ਤੇ ਬਾਕੀ ਮਹਾਂਦੀਪਾਂ ਨੂੰ ਅਲੱਗ ਅਲੱਗ ਕਰ ਦਿੱਤਾ। ਕੁੱਤਿਆਂ ਦੀ ਨਸਲ ਧਰਤੀ ਤੇ ਇਸ ਘਟਨਾ ਤੋਂ ਬਾਅਦ ਪੈਦਾ ਹੋਈ। ਇਸ ਲਈ ਆਸਟ੍ਰ੍ਰੇਲੀਆ ਵਿੱਚ ਕੁੱਤਿਆਂ ਦੀ ਕੋਈ ਨਸਲ ਪੈਦਾ ਨਹੀਂ ਹੋ ਸਕੀ ਪਰ ਦੁਨੀਆਂ ਦੇ ਬਾਕੀ ਭਾਗਾਂ ਵਿੱਚ ਕੁੱਤਿਆਂ ਦਾ ਵਰਗ ਭਾਵ ਲੂੰਬੜ, ਰਿੱਛ, ਗਿੱਦੜ ਆਦਿ ਹੋਂਦ ਵਿੱਚ ਆ ਗਏ। ਇਸ ਵਰਗ ਦੇ ਜੀਵ ਕੰਗਾਰੂ ਵਰਗ ਦੇ ਜੀਵਾਂ ਨਾਲੋਂ ਦੌੜਨ ਵਿੱਚ ਤੇ ਸਰੀਰਕ ਪੱਖੋਂ ਤਕੜੇ ਸਨ। ਸੋ ਇਹਨਾਂ ਨੇ ਧਰਤੀ ਦੇ ਬਾਕੀ ਭਾਗਾਂ ਵਿੱਚੋਂ ਕੁੰਗਾਰੂ ਜਾਤੀ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ। ਕੁੱਤਾ ਵਰਗ ਆਸਟੇ੍ਰਲੀਆ ਵਿੱਚ ਨਾ ਹੋਣ ਕਾਰਨ ਕੁੰਗਾਰੂ ਉੱਥੇ ਵਿਕਾਸ ਕਰਦੇ ਰਹੇ।

Exit mobile version