Site icon Tarksheel Society Bharat (Regd.)

ਜੀਵਾਂ ਵਿੱਚ ਮਿਲਣ ਵਾਲੇ ਰਸ

ਮੇਘ ਰਾਜ ਮਿੱਤਰ

ਹਰੇਕ ਜੀਵ ਦੇ ਸਰੀਰ ਵਿੱਚ ਕਈ ਕਿਸਮ ਦੇ ਰਸ ਹੁੰਦੇ ਹਨ ਜਿਹੜੇ ਸਰੀਰ ਵਿੱਚ ਮਹੱਤਵਪੂਰਣ ਕੰਮ ਕਰਦੇ ਹਨ। ਜਿਵੇਂ ਖੂਨ, ਇੰਸੂਲੀਨ ਆਦਿ ਮਨੁੱਖ ਵਿੱਚ ਹਨ। ਜਦੋਂ ਅਸੀਂ ਇਹਨਾਂ ਰਸਾਂ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਕਈ ਅਜਿਹੇ ਗੁਣ ਨਜ਼ਰ ਆਉਂਦੇ ਹਨ ਜਿਹੜੇ ਜੀਵਾਂ ਵਿੱਚ ਹੋਏ ਵਿਕਾਸ ਦੀ ਪੁਸ਼ਟੀ ਕਰਦੇ ਹਨ। ਜੀਵਾਂ ਦੇ ਸਰੀਰ ਪਰੋਟੀਨਾਂ ਦੇ ਬਣੇ ਹੁੰਦੇ ਹਨ ਤੇ ਇਹਨਾਂ ਪਰੋਟੀਨਾਂ ਦੀਆਂ ਕਿਸਮਾਂ ਦੀ ਗਿਣਤੀ ਲੱਖਾਂ ਵਿੱਚ ਹੈ। ਪਰ ਜਿਹਨਾਂ ਜੀਵਾਂ ਵਿੱਚ ਨੇੜੇ ਦਾ ਰਿਸ਼ਤਾ ਹੁੰਦਾ ਹੈ ਉਹਨਾਂ ਵਿੱਚੋਂ ਮਿਲਣ ਵਾਲੇ ਪਰੋਟੀਨਾਂ ਦੀ ਬਣਤਰ ਤੇ ਲੱਛਣ ਵੀ ਥੋੜੇ੍ਹ ਬਹੁਤ ਫ਼ਰਕ ਨਾਲ ਲੱਗਭੱਗ ਇੱਕੋ ਜਿਹੀ ਹੁੰਦੀ ਹੈ। ਮਨੁੱਖ ਅਤੇ ਬਾਂਦਰਾਂ ਵਿੱਚ ਮਿਲਣ ਵਾਲੇ ਪ੍ਰੋਟੀਨ ਇਸ ਗੱਲ ਦਾ ਸਬੂਤ ਹਨ ਕਿ ਬਾਂਦਰ ਹੀ ਮਨੁੱਖ ਦਾ ਜਾਨਵਰਾਂ ਵਿੱਚੋਂ ਸਭ ਤੋਂ ਨੇੜੇ ਦਾ ਸੰਬੰਧੀ ਹੈ। ਰਸਾਂ ਦੇ ਅਧਿਐਨ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਲੰਗੂਰ ਮਨੁੱਖ ਦਾ ਬਾਂਦਰ ਤੋਂ ਦੂਰ ਦਾ ਰਿਸ਼ਤੇਦਾਰ ਹੈ। ਪ੍ਰੋਟੀਨ ਦੱਸਦੇ ਹਨ ਕਿ ਭੇਡਾਂ, ਬੱਕਰੀਆਂ ਤੇ ਹਿਰਨ ਕਿਸੇ ਸਮੇਂ ਇੱਕ ਹੀ ਪੂਰਵਜ ਦੀ ਸੰਤਾਨ ਸਨ। ਇਸ ਤਰ੍ਹਾਂ ਜੀਵਾਂ ਵਿੱਚੋਂ ਮਿਲਣ ਵਾਲੇ ਇਹ ਰਸ ਜੀਵ ਵਿਕਾਸ ਦੇ ਅਧਿਐਨ ਲਈ ਵਿਗਿਆਨੀਆਂ ਨੂੰ ਸਹੀ ਰਾਹ ਵਿਖਾਉਂਦੇ ਹਨ। ਮਨੁੱਖੀ ਖ਼ੂਨ ਵਿੱਚ ਮਿਲਣ ਵਾਲੇ ਡੀ.ਐਨ.ਏ. ਵੀ ਜੀਵ ਵਿਕਾਸ ਦਾ ਸਭ ਤੋਂ ਵੱਡਾ ਸਬੂਤ ਹਨ। ਮਨੁੱਖ ਅਤੇ ਬਾਂਦਰ ਦੇ ਡੀ.ਐਨ.ਏ. ਵਿੱਚ ਸਿਰਫ਼ ਦੋ ਪ੍ਰਤੀਸ਼ਤ ਦਾ ਅੰਤਰਹੈ।

Exit mobile version