Site icon Tarksheel Society Bharat (Regd.)

ਵੱਡਾ ਧਮਾਕਾ

ਮੇਘ ਰਾਜ ਮਿੱਤਰ

ਵੱਡੇ ਧਮਾਕੇ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਪਦਾਰਥਾਂ ਦੀ ਬਣਤਰ ਦੀ ਸਮਝ ਅਤੀ ਜ਼ਰੂਰੀ ਹੈ। ਸੰਸਾਰ ਦੀ ਹਰੇਕ ਵਸਤੂ ਮੁੱਢਲੇ ਇੱਕ ਸੋ ਨੌਂ ਤੱਤਾਂ ਵਿੱਚੋਂ ਕਿਸੇ ਇੱਕ, ਦੋ ਜਾਂ ਚਾਰ ਦੀ ਬਣੀ ਹੁੰਦੀ ਹੈ। ਇਨ੍ਹਾਂ ਇੱਕ ਸੌ ਨੌਂ ਤੱਤਾਂ ਵਿੱਚੋਂ ਸਾਡੀ ਧਰਤੀ ਤੇ ਸਿਰਫ਼ ਇੱਕ ਸੌ ਪੰਜ ਤੱਤ ਹੀ ਉਪਲਬਧ ਹਨ। ਤੱਤ ਜਾਂ ਵਸਤੂਆਂ ਦੇ ਛੋਟੇ ਤੋਂ ਛੋਟੇ ਕਣਾਂ ਨੂੰ ਜਿੰਨ੍ਹਾਂ ਵਿੱਚ ਇਨ੍ਹਾਂ ਵਸਤੂਆਂ ਦੇ ਗੁਣ ਮੌਜੂਦ ਹੋਣ ਨੂੰ ਅਣੂ ਕਹਿੰਦੇ ਹਨ। ਹਰੇਕ ਅਣੂ ਕੁਝ ਪ੍ਰਮਾਣੂਆਂ ਦਾ ਬਣਿਆ ਹੁੰਦਾ ਹੈ। ਪ੍ਰਮਾਣੂ ਅੱਗੇ ਤਿੰਨ ਕਣਾਂ ਤੋਂ ਬਣਦਾ ਹੈ। ਇਹਨਾਂ ਵਿੱਚੋਂ ਦੋ ਕਣ ਪ੍ਰੋਟੋਨ ਅਤੇ ਨਿਊਟ੍ਰੋਨ ਪ੍ਰਮਾਣੂ ਦੇ ਕੇਂਦਰ ਵਿੱਚ ਹੁੰਦੇ ਹਨ ਤੇ ਸਿਰਫ਼ ਇੱਕ ਕਣ ਜਿਸ ਨੂੰ ਇਲੈਕਟ੍ਰੋਨ ਕਹਿੰਦੇ ਹਨ ਪ੍ਰਮਾਣੂ ਦੇ ਕੇਂਦਰ ਦੁਆਲੇ ਚੱਕਰ ਲਗਾਉਂਦਾ ਰਹਿੰਦਾ ਹੈ। ਪ੍ਰੋਟੋਨ ਧਨ ਚਾਰਜਿਤ ਹੁੰਦਾ ਹੈ। ਨਿਊਟ੍ਰੋਨ ਤੇ ਕੋਈ ਚਾਰਜ ਨਹੀਂ ਹੁੰਦਾ ਜਦੋਂ ਕਿ ਇਲੈਕਟ੍ਰੋਨ ਰਿਣ ਚਾਰਜਿਤ ਹੁੰਦਾ ਹੈ। ਪ੍ਰੋਟੋਨ ਅਤੇ ਨਿਊਟ੍ਰੋਨਜ਼ ਕੁਆਰਟਜ਼ ਦੇ ਬਣੇ ਹੁੰਦੇ ਹਨ। ਪ੍ਰੋਟੋਨਜ਼ ਵਿੱਚ ਦੋ ਅਪ ਕੁਆਰਟ ਅਤੇ ਇੱਕ ਡਾਊਨ ਕੁਆਰਟ ਹੁੰਦਾ ਹੈ ਜਦੋਂ ਕਿ ਨਿਊਟੋ੍ਰਨ ਵਿੱਚ ਇੱਕ ਅਪ ਅਤੇ ਦੋ ਡਾਊਨ ਕੁਆਰਟਜ਼ ਹੁੰਦੇ ਹਨ। ਇਹ ਕੁਆਰਟ ਬਹੁਤ ਹੀ ਅਸਥਾਈ ਹੁੰਦੇ ਹਨ ਅਤੇ ਛੇਤੀ ਹੀ ਪੋ੍ਰਟੋਨਾਂ ਅਤੇ ਨਿਊਟੋ੍ਰਨਾਂ ਵਿੱਚ ਬਦਲ ਜਾਂਦੇ ਹਨ।
ਅਸਲ ਵਿੱਚ ਹਰੇਕ ਵਸਤੂ ਦੇ ਕਣ ਕੁਝ ਬਲਾਂ ਅਧੀਨ ਕੰਮ ਕਰਦੇ ਹਨ ਇੰਨ੍ਹਾਂ ਵਿੱਚੋਂ ਗੁਰੂਤਾ ਆਕਰਸ਼ਣ ਬਲ, ਬਿਜਲੀ ਚੁੰਬਕੀ ਬਲ, ਤਾਕਤਵਰ ਨਿਊਕਲੀ ਬਲ ਅਤੇ ਕਮਜ਼ੋਰ ਨਿਊਕਲ ਬਲ ਵਰਨਣਯੋਗ ਹਨ।

Exit mobile version