ਮੇਘ ਰਾਜ ਮਿੱਤਰ
ਅਖਬਾਰਾਂ, ਰੇਡੀਉ ਅਤੇ ਟੈਲੀਵੀਜ਼ਨਾਂ ਰਾਹੀਂ ਕਿਸਾਨਾਂ ਨੂੰ ਮੌਸਮ ਸਬੰਧੀ ਜਾਣਕਾਰੀ ਆਮ ਤੌਰ ਤੇ ਹਰ ਦੇ੍ਤਸ਼ ਵਿੱਚ ਦਿੱਤੀ ਜਾਂਦੀ ਹੈ। ਜਿੱਥੋੱ ਤੱਕ ਅੰਕੜਿਆਂ ਦਾ ਸਵਾਲ ਹੈ90% ਤੱਕ ਇਹ ਭਵਿੱਖਬਾਣੀਆਂ ਠੀਕ ਹੀ ਸਿੱਧ ਹੁੰਦੀਆਂ ਹਨ। ਅੱਜ ਕੱਲ ਸੰਚਾਰ ਉਪਗ੍ਰਹਿਆਂ ਨੇ ਤਾਂ ਮੌਸਮ ਦੀਆਂ ਭਵਿੱਖਬਾਣੀਆਂ ਸੰਬੰਧੀ ਢੰਗ ਤਰੀਕਿਆਂ ਵਿੱਚ ਹੋਰ ਵੀ ਵਿਕਾਸ ਕੀਤਾ ਹੈ।
ਦੇਸ਼ ਦੇ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਹਿਕਮੇ ਨੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਆਪਣੇ ਕੇਂਦਰ ਕਾਇਮ ਕੀਤੇ ਹੋਏ ਹਨ। ਇਹਨਾਂ ਕੇਂਦਰ ਤੇ ਬੈਠੇ ਮਾਹਿਰ ਦਿਨ ਦੇ ਕੁਝ ਨਿਸ਼ਚਿਤ ਅੰਤਰਾਂ ਤੇ ਇਹ ਗੱਲਾਂ ਨੋਟ ਕਰਦੇ ਰਹਿੰਦੇ ਹਨ। ਸਭ ਤੋਂ ਪਹਿਲਾਂ ਥਰਮਾਮੀਟਰ ਦੀ ਸਹਾਇਤਾ ਨਾਲ ਸਾਰੇ ਦਿਨ ਦੇ ਵੱਖ ਵੱਖ ਸਮਿਆਂ ਦਾ ਤਾਪਮਾਨ ਮਾਪਿਆ ਜਾਂਦਾ ਹੈ। ਅਧਿਕਤਮ ਅਤੇ ਨਿਉਨਤਮ ਥਰਮਾਮੀਟਰ ਨਾਲ ਦਿਨ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਪਤਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹਵਾ ਦੀ ਰ੍ਤਫ਼ਤਾਰ ਅਤੇ ਹਵਾ ਦੀ ਦਿਸ਼ਾ ਨੋਟ ਕੀਤੀ ਜਾਂਦੀ ਹੈ। ਬੈਰੋਮੀਟਰ ਦੀ ਸਹਾਇਤਾ ਨਾਲ ਵਾਯੂਮੰਡਲ ਦਾ ਦਬਾਉ ਅਤੇ ਹਾਈਗਰੋਮੀਟਰ ਦੀ ਸਹਾਇਤਾ ਨਾਲ ਹਵਾ ਵਿੱਚ ਨਮੀ ਦੀ ਮਾਤਰਾ ਲੱਭੀ ਜਾਂਦੀ ਹੈ। ਸੰਚਾਰ ਉਪਗ੍ਰਹਿ ਬੱਦਲਾਂ ਦੀ ਸਥਿਤੀ ਦਿਸ਼ਾਂ ਅਤੇ ਸੰਘਣਤਾ ਆਦਿ ਦਰਸਾਉਂਦੇ ਹਨ। ਇਹਨਾਂ ਸਾਰੇ ਅੰਕੜਿਆਂ ਦੇ ਅਧਾਰ ਤੇ ਕਰਦੇ ਹਨ ਜਿਸਦੇ ਠੀਕ ਸਿੱਧ ਹੋਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਹੁੰਦੀਆਂ ਹਨ।