ਮੇਘ ਰਾਜ ਮਿੱਤਰ
ਜਦੋਂ ਅਸੀਂ ਹਥੌੜੇ ਨਾਲ ਲੱਕੜਾਂ ਪਾੜਦੇ ਹਾਂ ਤਾਂ ਹਥੌੜੇ ਦੀ ਅਵਾਜ਼ ਦੁਬਾਰਾ ਕਿਉਂ ਸੁਣਾਈ ਦਿੰਦੀ ਹੈ? ਕਿਸੇ ਖੂਹ ਵਿੱਚ ਆਵਾਜ਼ ਮਾਰਦੇ ਹਾਂ ਤਾਂ ਉਹ ਆਵਾਜ਼ ਮੁੜ ਕਿਉਂ ਸੁਣਾਈ ਦਿੰਦੀ ਹੈੈ? ਕੋਈ ਹਾਲ ਕਮਰਾ ਸਾਡੀ ਅਵਾ੍ਤਜ਼ ਨਾਲ ਕਿਉਂ ਗੁੰਜਦਾ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਸਾਡੇ ਦਿਮਾਗ ਵਿੱਚ ਜਿਗਿਆਸਾ ਪੈਦਾ ਕਰਦੇ ਰਹਿੰਦੇ ਹਨ। ਅਉ ਇਹਨਾਂ ਦਾ ਕਾਰਨ ਜਾਨਣ ਦਾ ਯਤਨ ਕਰੀਏ।
ਅਸੀਂ ਜਾਣਦੇ ਹਾਂ ਕਿ ਆਵਾ੍ਤਜ਼ ਦੀਆਂ ਤਰੰਗਾਂ 340 ਮੀਟਰ ਦੀ ਦੂਰੀ ਇੱਕ ਸੈਕਿੰਡ ਵਿੱਚ ਤੈਅ ਕਰਦੀਆਂ ਹਨ। ਕਿਸੇ ਆਵਾਜ਼ ਦਾ ਅਸਰ ਸਾਡੇ ਕੰਨਾਂ ਤੇ ਇੱਕ ਸੈਕਿੰਡ ਦੇ ਦਸਵੇਂ ਭਾਗ ਤੋਂ ਪਹਿਲਾਂ ਹੀ ਸਾਡੇ ਕੰਨ ਨਾਲ ਦੁਬਾਰਾ ਆ ਟਕਰਾਉਂਦੀ ਹੈ ਤਾਂ ਉਹ ਸਾਨੂੰ ਸੁਣਾਈ ਨਹੀਂ ਦਿੰਦੀ। ਪਰ ਜੇ ਉਹ ਆਵਾਜ਼ ਇੱਕ ਸੈਕਿੰਡ ਦੇ ਦਸਵੇਂ ਭਾਗ ਨਾਲੋਂ ਵੱਧ ਸਮੇਂ ਪਿੱਛੋਂ ਸਾਡੇ ਕੰਨ ਤੇ ਆ ਟਕਰਾਉਂਦੀ ਹੈ ਤਾਂ ਉਹ ਸਾਨੂੰ ਸੁਣਾਈ ਨਹੀਂ ਦਿੰਦੀ। ਪਰ ਜੇ ਉਹ ਆਵਾਜ਼ ਇੱਕ ਸੈਕਿੰਡ ਦੇ ਦਸਵੇਂ ਭਾਗ ਨਾਲੋਂ ਵੱਧ ਸਮੇਂ ਪਿੱਛੋਂ ਸਾਡੇ ਕੰਨ ਤੇ ਆ ਟਕਰਾਉਂਦੀ ਹੈ ਤਾਂ ਉਹ ਸਾਨੂੰ ਦੁਬਾਰਾ ਸੁਣਾਈ ਦੇਵੇਗੀ। ਹੁਣ ਜੇ ਕਿਸੇ ਕੰਧ ਦੀ ਦੂਰੀ ਆਵਾਜ਼ ਪੈਦਾ ਕਰਨ ਵਾਲੇ ਸਥਾਨ ਤੋਂ 17 ਮੀਟਰ ਤੋਂ ਵੱਧ ਫਾਸਲਾ ਤੈਅ ਕਰਨਾ ਪਵੇਗਾ। ਇਸ ਲਈ ਆਵਾਜ਼ ਦੁਆਰਾ ਇਹ ਦੂਰੀ ਤੈਅ ਕਰਨ ਲਈ ਇੱਕ ਸੈਕਿੰਡ ਦੇ ਦਸਵੇਂ ਭਾਗ ਤੋਂ ਵੱਧ ਸਮਾਂ ਲੱਗੇਗਾ ਤਾਂ ਗੂੰਜ ਸੁਣਾਈ ਦੇਵੇਗੀ। ਇਸ ਲਈ ਗੂੰਜ ਸੁਣਾਈ ਦੇਣ ਲਈ ਰੁਕਾਵਟ ਆਵਾਜ਼ ਵਾਲੇ ਸਥਾਨ ਤੇ ਘੱਟੋ ਘੱਟੋ 17 ਮੀਟਰ ਦੂਰ ਹੋਣੀ ਚਾਹੀਦੀ ਹੈ। ਸਿਨੇਮੇ ਹਾਲ ਤੇ ਕਾਨਫਰੰਸ ਵਾਲੇ ਕਮਰਿਆਂ ਵਿੱਚੋਂ ਗੂੰਜ ਹਟਾਉਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਤਾਂ ਜੋ ਬੁਲਾਰਿਆਂ ਦੀ ਆਵਾਜ਼ ਸਪਸ਼ਟ ਸੁਣਾਈ ਦੇ ਸਕੇ। ਇਸ ਲਈ ਸਿਨੇਮੇ ਹਾਲ ਤੇ ਕਾਨਫਰੰਸ ਦੇ ਕਮਰਿਆਂ ਵਿੱਚ ਕੰਧਾਂ ਤੇ ਛੱਤ ਤੇ ਅਵਾਜ਼ ਸੋਖਣ ਲਈ ਖੁਰਦਰੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ।