ਮੇਘ ਰਾਜ ਮਿੱਤਰ
ਲੜਾਈ ਦੇ ਮੈਦਾਨ ਵਿੱਚ ਬੰਬਾਂ ਦੀਆਂ ਕਈ ਕਿਸਮਾਂ ਦੀ ਵਰਤੋਂ ਹੁੰਦੀਆਂ ਹੈ। ਇਹਨਾਂ ਦਾ ਮੰਤਵ ਵੱਖ- ਵੱਖ ਹੁੰਦਾ ਹੈ। ਨਾਪਾਮ ਬੰਬਾਂ ਵਿੱਚ ਪੈਟਰੋਲੀਅਮ, ਜੈਲੀ ਅਤੇ ਟੋਲੂਨ ਆਦਿ ਰਸਾਇਣਿਕ ਪਦਾਰਥ ਭਰੇ ਹੁੰਦੇ ਹਨ। ਇਹਨਾਂ ਦਾ ਮੰਤਵ ਅੱਗ ਲਾਉਣ ਹੁੰਦਾ ਹੈ ਅਤੇ ਇਹਨਾਂ ਦੁਆਰਾ ਲਗਾਈ ਅੱਗ ਬੁਝਾਉਣੀ ਔਖੀ ਹੁੰਦੀ ਹੈ। ਨਿਉਟ੍ਰਾਨ ਬੰਬ ਦੀ ਇੱਕ ਕਿਸਮ ਹੈ ਜਿਹੜੀ ਸਿਰਫ ਨਿਉਟ੍ਰਾਨ ਅਤੇ ਗਾਮਾ ਕਿਰਨਾਂ ਹੀ ਛੱਡਦੀ ਹੈ। ਇਹ ਮਨੁੱਖਾਂ ਅਤੇ ਜਾਨਵਰਾਂ ਨੂੰ ਖਤਮ ਕਰਕੇ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਕਰਦੀ ਹੈ। ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਸੁੱਟੇ ਗਏ ਬੰਬ ਐਟਮ ਬੰਬ ਸਨ। ਇਹਨਾਂ ਵਿੱਚ ਯੂਰੇਨੀਅਮ 235 ਦੇ ਨਿਉਟ੍ਰਾਨ ਮੁਕਤ ਹੋ ਜਾਂਦੇ ਹਨ ਜਿਹੜੇ ਅੱਗੇ ਹੋਰ ਨਿਉਕਲੀਅਸਾਂ ਨੂੰ ਤੋੜਦੇ ਅਤੇ ਹੋਰ ਊਰਜਾ ਮੁਕਤ ਹੋ ਜਾਂਦੇ ਹਨ ਜਿਹੜੇ ਅੱਗੇ ਹੋਰ ਨਿਉਕਲੀਅਸਾਂ ਨੂੰ ਤੋੜਦੇ ਅਤੇ ਹੋਰ ਊਰਾਜਾ ਮੁਕਤ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਬੰਬ ਦੇ ਫਟਣ ਨਾਲ ਵੱਡੀ ਮਾਤਰਾ ਵਿਚ ਗਰਮੀ ਪੈਦਾ ਹੁੰਦੀ ਹੈ।
ਬੰਬਾਂ ਦੀ ਸਭ ਤੋਂ ਭਿਆਨਕ ਕਿਸਮ ਹਾਈਡ੍ਰੋਜਨ ਬੰਬ ਹਨ ਇਹਨਾਂ ਦੇ ਵਿਸਫੋਟ ਲਈ ਐਟਮ ਬੰਬਾ ਦੀ ਲੋੜ ਹੁੰਦੀ ਹੈ। ਇਹ ਨਿਉਕਲੀ ਸੰਯੋਜਨ ਕ੍ਰਿਆ ਹੈ। ਇਸ ਵਿੱਚ ਹਾਈਡ੍ਰੋਜਨ ਦੇ ਪ੍ਰਮਾਣੂ ਦੇ ਚਾਰ ਨਿਉਕਲਅਸ ਜੁੜ ਕੇ ਹੀਲੀਅਮ ਨਾਂ ਦੀ ਗੈਸ ਦਾ ਇੱਕ ਨਿਉਕਲੀਅਸ ਬਣਾਉਂਦੇ ਹਨ। ਇਹ ਬੰਬ ਭਿਆਨਕ ਤਬਾਹੀ ਮਚਾ ਪਰ ਜਿਸ ਦਿਨ ਇਹਨਾਂ ਬੰਬਾਂ ਦੀ ਵਰਤੋਂ ਹੋ ਗਈ ਧਰਤੀ ਤੋਂ ਮਨੁੱਖ ਜਾਤੀ ਦਾ ਨਾਂ-ਨਿਸ਼ਾਨ ਸਦਾ ਲਈ ਮਿਟ ਜਾਵੇਗਾ।

