ਮੇਘ ਰਾਜ ਮਿੱਤਰ
1878 ਈ. ਵਿੱਚ ਐਡੀਸਨ ਨਾ ਦੇ ਵਿਗਿਆਨੀ ਨੇ ਬਿਜਲੀ ਦੇ ਬੱਲਬ ਦੀ ਖੋਜ ਕਰਕੇ ਲੈਂਪਾਂ, ਲਾਲਟੈਲਾਂ ਅਤੇ ਮੋਮਬੱਤੀਆਂ ਦੇ ਯੁੱਗ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਬਹੁਤ ਸਾਰੇ ਵਿਗਿਆਨੀਆਂ ਦੇ ਤਰਕਸ਼ੀਲ ਵਿਚਾਰਾਂ ਨੇ ਇਸ ਬੱਲਬ ਦੀ ਤਕਨੀਕ ਨੂੰ ਵਰਤਦੇ ਹੋਏ ਇਸ ਬੱਲਬ ਦੀ ਤਕਨੀਕ ਨੂੰ ਵਰਤਦੇ ਹੋਏ ਇਸ ਵਿੱਚ ਸੈਂਕੜੇ ਕਿਸਮ ਦੇ ਸੁਧਾਰ ਕਰ ਦਿੱਤੇ ਹਨ। ਟਿਊਬ ਵੀ ਬੱਲਬ ਦਾ ਹੀ ਇੱਕ ਸੁਧਰਿਆ ਹੋਇਆ ਰੂਪ ਹੈ। ਆਉ ਇਸ ਬਾਰੇ ਕੁਝ ਹੋਰ ਜਾਣਕਾਰੀ ਹਾਸਲ ਕਰੀਏ।
ਇਹ ਕੱਚ ਦੀ ਇੱਕ ਲੰਬੀ ਨਾਲੀ ਹੁੰਦੀ ਹੈ। ਇਸਦੇ ਦੋਵੇਂ ਸਿਰਿਆਂ ਉੱਪਰ ਟੰਗਸਟਨ ਧਾਤੂ ਤੇ ਦੋ ਇਲੈਕਟਰਾਡ ਲੱਗੇ ਹੁੰਦੇ ਹਨ। ਨਾਲੀ ਦੀਆਂ ਕੰਧਾਂ ਤੇ ਅਜਿਹੇ ਪਦਾਰਥ ਦਾ ਲੇਪ ਕੀਤਾ ਹੁੰਦਾ ਹੈ ਜਿਹੜਾ ਅੱਖਾਂ ਨੂੰ ਨਾ ਦਿਸਣ ਵਾਲੀਆਂ ਪਰਾ ਬੈਂਗਣੀ ਕਿਰਨਾਂ ਨੂੰ ਪ੍ਰਕਾਸ਼ ਵਿੱਚ ਬਦਲ ਦਿੰਦਾ ਹੈ। ਨਾਲੀ ਵਿੱਚੋਂ ਹਵਾ ਕੱਢ ਕੇ ਇਸ ਵਿੱਚ ਪਾਰੇ ਦੇ ਕੁਝ ਪਾ ਦਿੱਤੇ ਜਾਂਦੇ ਹਨ। ਇੱਕ ਆਰਗਨ ਨਾਂ ਦੀ ਅਜਿਹੀ ਗੈਸ ਵੀ ਭਰੀ ਜਾਂਦੀ ਹੈ ਜਿਹੜੀ ਕਿਸੇ ਕਿਸਮ ਦੀ ਕੋਈ ਕਿਰਿਆ ਨਹੀ ਕਰਦੀ ਜਦੋਂ ਦੋਵੇਂ ਇਲੈਕਟ੍ਰਾਡਾਂ ਵਿੱਚੋਂ ਇਲੈਕਟ੍ਰਾਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਇਲੈਕਟ੍ਰਾਨ ਪਾਰੇ ਦੇ ਪਰਮਾਣੂਆਂ ਨੂੰ ਟਕਰਾਉਂਦੇ ਹਨ ਅਤੇ ਇਸ ਤਰ੍ਹਾਂ ਪਰਾ ਬੈਂਗਣੀ ਕਿਰਨਾਂ ਕੱਚ ਦੀ ਟਿਊਬ ਵਿੱਚ ਲੱਗੇ ਪਦਾਰਥ ਨਾਲ ਟਕਰਾਉਂਦੀਆਂ ਹਨ ਤਾਂ ਚਿੱਟਾ ਪ੍ਰਕਾਸ਼ ਪੈਦਾ ਹੁੰਦਾ ਹੈ।
ਨੀਲਾ ਰੰਗ ਪੈਦਾ ਕਰਨ ਲਈ ਟਿਊਬ ਦੀ ਨਾਲੀ ਵਿੱਚ ਕੈਲਸ਼ੀਅਮ ਟੰਗਸਟੇਟ ਤੇ ਹਰੀ ਰੋਸ਼ਨੀ ਲਈ ਜਿੰਕ ਸਿਲੀਕੇਟ ਨਾਂ ਦੇ ਰਸਾਇਣਿਕ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ। ਟਿਊਬ ਆਮ ਤੌਰ ਤੇ 40 ਵਾਟ ਦੀ ਹੁੰਦੀ ਹੈ। ਇਸ ਲਈ 25 ਘੰਟੇ ਲਗਾਤਾਰ ਚੱਲ ਕੇ ਵੀ ਇਹ ਸਿਰਫ ਇੱਕ ਯੂਨਿਟ ਬਿਜਲੀ ਦੀ ਖਪਤ ਕਰਦੀ ਹੈ।